Bollywood news ਨਵੀਂ ਦਿੱਲੀ : KBC 12 Finale ਕੌਣ ਬਣੇਗਾ ਕਰੋੜਪਤੀ ਦਾ ਗ੍ਰੈਂਡ ਫਿਨਾਲੇ ਅੱਜ ਸੋਨੀ ਟੀਵੀ ’ਤੇ ਪ੍ਰਸਾਰਿਤ ਹੋਵੇਗਾ। ਇਸ ਗੇਮਿੰਗ ਰਿਐਲਿਟੀ ਸ਼ੋਅ ਦਾ ਪ੍ਰੀਮੀਅਰ 28 ਸਤੰਬਰ ਨੂੰ ਹੋਇਆ ਸੀ। ਸੁਪਰਸਟਾਰ ਅਮਿਤਾਭ ਬਚਨ ਨੇ 11 ਵੀਂ ਵਾਰ ਇਸ ਸ਼ੋਅ ਨੂੰ ਹੋਸਟ ਕੀਤਾ ਹੈ। ਕੇਬੀਸੀ 12 ਲਗਪਗ ਚਾਰ ਮਹੀਨੇ ਤਕ ਚਲਿਆ। ਸ਼ੁੱਕਵਾਰ 22 ਜਨਵਰੀ ਨੂੰ ਇਸ ਦਾ ਆਖਰੀ ਐਪੀਸੋਡ ਦਿੱਤਾ ਜਾਵੇਗਾ। ਦਰਸ਼ਕ ਫਾਈਨਲ ਐਪੀਸੋਡ ਨੂੰ ਸੋਨੀ ਐਂਟਰਟੇਨਮੈਂਟ ਟੈਲੀਵੀਜ਼ਨ ’ਕਤੇ ਰਾਤ 9 ਵਜੇ ਤੋਂ ਦੇਖ ਸਕਦੇ ਹਨ।


ਕੇਬੀਸੀ 12 ਗ੍ਰੈਂਡ ਫਿਨਾਲੇ ’ਚ ਕੌਣ ਆਵੇਗਾ ਨਜ਼ਰ?

ਕੌਣ ਬਣੇਗਾ ਕਰੋੜਪਤੀ ਦੇ ਗ੍ਰੈਂਡ ਫਿਨਾਲੇ ’ਚ ਕਾਰਗਿੱਲ ਯੁੱਧ ਦੇ ਨਾਇਕ ਪਰਮਵੀਰ ਚਰਕ ਪੁਰਸਕਾਰ ਪ੍ਰਾਪਤ ਸੂਬੇਦਾਰ ਮੇਜਰ ਯੋਗੇਂਦਰ ਸਿੰਘ ਯਾਦਵ ਤੇ ਸੂਬੇਦਾਰ ਸੰਜੈ ਸਿੰਘ ਨਜ਼ਰ ਆਉਣਗੇ। ਦੱਸ ਦਈਏ ਕਿ ਕੇਬੀਸੀ 12 ਦਾ ਪਹਿਲਾ ਐਪੀਸੋਡ ਕੋਰੋਨਾ ਯੋਧਿਆ ਨੂੰ ਸਮਰਪਿਤ ਸੀ। ਆਖਰੀ ਐਪੀਸੋਡ ਕਾਰਗਿੱਲ ਯੁੱਧ ਵੀਰਾਂ ਨੂੰ ਸਮਰਪਿਤ ਹੋਵੇਗਾ।


ਕਿਵੇਂ ਦੇਖ ਸਕੋਗੇ ਫਾਈਨਲ ਐਪੀਸੋਡ?

ਕੇਬੀਸੀ 12 ਦਾ ਫਾਈਨਲ ਐਪੀਸੋਡ ਸੋਨੀ ਟੀਵੀ ਤੇ ਸੋਨੀਲਿਵ ਐਪ ’ਤੇ ਲਾਈਵ ਸਟ੍ਰੀਮਿੰਗ ਦੇਖਿਆ ਜਾ ਸਕਦਾ ਹੈ। ਦਰਸ਼ਕ Sonyliv ਐਪ ਗੂਗਲ ਪਲੇਅ ਸਟੋਰ ਤੇ ਐਪਲ ਸਟੋਰ ਤੋਂ ਡਾਊਨਲੋਡ ਕਕਰ ਸਕਦੇ ਹਨ। sonylive.com ’ਤੇ ਲਾਗਇਨ ਕਰਕੇ ਲਾਈਵ ਚੈਨਲ ਦੇਖ ਸਕਦੇ ਹਨ। ਹਾਲਾਂਕਿ ਇਸ ਸੇਵਾ ਦਾ ਲਾਭ ਚੁੱਕਣ ਲਈ ਪ੍ਰੀਮੀਅਮ ਸਰਵਿਸ ਦੀ ਮੈਂਬਸ਼ਿਪ ਲੈਣੀ ਜ਼ਰੂਰੀ ਹੈ। ਜੀਓ ਦਾ ਲਾਭ ਹੈ। ਜੀਓ ਤੇ ਏਅਰਟੇਲ ਦੇ ਸਬਸਕ੍ਰਾਈਮ ਕੇਬੀਸੀ 12 ਦੀ ਲਾਈਵ ਸਟ੍ਰੀਮਿੰਗ ਜੀਓ ਟਟੀਵੀ ਤੇ ਏਅਰਟੇਲ ਟੀਵੀ ’ਤੇ ਫ੍ਰੀ ’ਚ ਦੇਖ ਸਕਦੇ ਹੈ।


ਕੇਬੀਸੀ 12 ’ਚ ਚਾਰ ਮਹਿਲਾਵਾਂ ਬਣਾਈਆਂ ਕਰੋੜਪਤੀ

ਕੇਬੀਸੀ 12 ’ਚ ਚਾਰ ਮਹਿਲਾਵਾਂ ਕਰੋੜਪਤੀ ਬਣੀਆਂ। ਇਸ ਸੀਜ਼ਨ ਦੀ ਪਹਿਲੀ ਕਰੋੜਪਤੀ ਨਾਜਿਆ ਨਸੀਮ ਸੀ। ਜੋ ਦਿੱਲੀ ਦੇ ਰਾਇਲਐੱਨਫੀਲਡ ’ਚ ਕਮਿਊਨੀਕੇਸ਼ਨ ਮੈਨੇਜਰ ਹੈ। ਦੂਸਰੀ ਕਰੋੜਪਤੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੀ ਮੋਹਿਤਾ ਸ਼ਰਮਾ ਰਹੀ। ਮੋਹਿਹਤਾ ਮੌਜੂਦਾ ਸਮੇ ’ਚ ਜੰਮੂ-ਕਸ਼ਮੀਰ ’ਚ ਸਹਾਇਕ ਪੁਲਿਸ ਸੁਪਰਡੈਂਟ ਦੇ ਰੂਪ ’ਚ ਸਾਂਬਾ ’ਚ ਤਾਇਨਾਤ ਹੈ।

Posted By: Sarabjeet Kaur