ਨਵੀਂ ਦਿੱਲੀ, ਜੇਐੱਨਐੱਨ : Poonam Pandey's Husband Sam Bombay Arrested: ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਹਮੇਸ਼ਾ ਹੀ ਆਪਣੀ ਬੋਲਡਨੈੱਸ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ। ਦੂਜੇ ਪਾਸੇ ਬੀਤੇ ਦਿਨੀਂ ਪੂਨਮ ਪਾਂਡੇ ਨੇ ਆਪਣੀ ਚੁੱਪਚਾਪ ਆਪਣਾ ਵਿਆਹ ਕਰਵਾਉਣ ਨੂੰ ਲੈ ਕੇ ਚਰਚਾ 'ਚ ਆਈ ਸੀ। ਪੂਨਮ ਨੇ ਆਪਣੇ ਬੁਆਏਫ੍ਰੈਂਡ ਸੈਮ ਬਾਂਬੇ ਨਾਲ ਮਹਿਜ 13 ਦਿਨ ਪਹਿਲਾਂ ਹੀ ਵਿਆਹ ਕੀਤੀ ਸੀ ਪਰ ਹੁਣ ਦੋਵਾਂ 'ਚ ਵਿਵਾਦ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪੂਨਮ ਨੇ ਆਪਣੇ ਪਤੀ ਸੈਮ ਖ਼ਿਲਾਫ਼ ਸ਼ੋਸ਼ਣ ਤੇ ਮਾਰਕੁੱਟ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਗੋਵਾ ਪੁਲਿਸ ਨੇ ਉਨ੍ਹਾਂ ਦੇ ਪਤੀ ਸੈਮ ਬਾਂਬੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੁਹਾਡੇ ਜ਼ਹਿਨ 'ਚ ਜ਼ਰੂਰ ਇਹ ਗੱਲ ਆ ਰਹੀ ਹੋਵੇਗੀ ਕਿ ਆਖਿਰ ਇਹ ਸੈਮ ਬੋਬੇ ਹੈ ਕੋਣ?

ਪੂਨਮ ਤੋਂ ਪਹਿਲਾਂ ਇਸ ਮਾਡਲ ਨਾਲ ਵਿਆਹ ਕੀਤਾ ਸੀ ਸੈਮ ਨੇ

ਪੂਨਮ ਪਾਂਡੇ ਦੇ ਪਤੀ ਸੈਮ ਬਾਂਬੇ ਦਾ ਜਨਮ ਸੰਕਯੁਤ ਅਰਬ ਅਮੀਰਾਤ ਦੇ ਦੁਬਈ 'ਚ ਹੋਇਆ ਸੀ। 36 ਸਾਲਾ ਸੈਮ ਦਾ ਪੂਰਾ ਨਾਂ ਸੈਮ ਅਹਿਮਦ ਬਾਂਬੇ ਹੈ। ਪੂਨਮ ਤੋਂ ਪਹਿਲਾਂ ਸੈਮ ਵਿਆਹ ਅਲੇ ਅਹਿਮਦ ਨਾਲ ਹੋਈ ਹੈ ਜੋ ਕਿ ਇਕ ਮਾਡਲ ਹੈ। ਦੋਵੇਂ ਦੇ ਦੋ ਬੱਚੇ ਹਨ-ਬੇਟਾ ਟਾਯ ਬਾਂਬੇ ਤੇ ਬੇਟੀ ਟਿਆ ਬਾਂਬੇ

ਇਹ ਕੰਮ ਕਰਦੇ ਹਨ ਪੂਨਮ ਪਾਂਡੇ ਦੇ ਪਤੀ ਸੈਮ

ਪੇਸ਼ੇ ਤੋਂ ਸੈਮ ਇਕ ਫਿਲਮ ਨਿਰਮਾਤਾ ਹਨ। ਉਨ੍ਹਾਂ ਨੇ ਅਕਸ਼ੈ ਕੁਮਾਰ, ਰਣਬੀਰ ਕਪੂਰ, ਦੀਪਿਕਾ ਪਾਦੂਕੋਣ, ਜੈਕਲਿਨ ਫਰਨਾਡਿਸ, ਤਮੰਨਾ ਭਾਟੀਆ, ਅਲੂ ਅਰਜੁਨ ਤੇ ਹੋਰ ਮੰਨੇ-ਪ੍ਰਮੰਨੇ ਸਟਾਰਜ਼ ਨਾਲ ਕਈ ਪ੍ਰਾਜੈਕਟ ਕਰ ਚੁੱਕੇ ਹਨ। ਇਹੀ ਨਹੀਂ ਹਾਲ ਹੀ 'ਚ ਸੈਮ ਨੇ ਇੰਡੀਅਨ ਟੀਮ ਦੇ ਕੈਪਟਨ ਵਿਰਾਟ ਕੋਹਲੀ ਤੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਵਰਗੇ ਕ੍ਰਿਕਟਰਾਂ ਨਾਲ ਵੀ ਕੰਮ ਕੀਤਾ ਹੈ।

Posted By: Ravneet Kaur