ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਇਨ੍ਹੀਂ ਦਿਨੀਂ ਆਪਣੀ ਫਿਲਮ ‘Mrs Chatterjee Vs Norway’ ਨੂੰ ਲੈ ਕੇ ਚਰਚਾ ਵਿਚ ਹੈ। ਇਸ ਦੌਰਾਨ ਅਦਾਕਾਰਾ ਅੱਜ ਆਪਣਾ 45ਵਾਂ ਜਨਮਦਿਨ ਵੀ ਮਨਾ ਰਹੀ ਹੈ।
ਰਾਣੀ ਦੀ ਪਹਿਲੀ ਫਿਲਮ
ਰਾਣੀ ਮੁਖਰਜੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1996 ’ਚ ਕੀਤੀ ਸੀ ਪਰ ਉਸ ਨੂੰ ਪਛਾਣ 1998 ਵਿਚ ਮਿਲੀ। ਅਦਾਕਾਰਾ ਨੇ ਸਭ ਤੋਂ ਪਹਿਲਾਂ ਉਸ ਦੇ ਪਿਤਾ ਰਾਮ ਮੁਖਰਜੀ ਦੁਆਰਾ ਬੰਗਾਲੀ ਫਿਲਮ ‘ਬਿਏਰ ਫੂਲ’ ਵਿਚ ਨਿਰਦੇਸ਼ਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਰਾਣੀ ਨੇ ਹਿੰਦੀ ਫਿਲਮ ਇੰਡਸਟਰੀ ਵਿਚ ‘ਰਾਜਾ ਕੀ ਆਏਗੀ ਬਾਰਾਤ‘’ ਨਾਲ ਡੈਬਿਊ ਕੀਤਾ।
ਕੁਛ ਕੁਛ ਹੋਤਾ ਹੈ ਲਈ ਜਿੱਤਿਆ ਐਵਾਰਡ
‘ਗੁਲਾਮ‘’ ਅਤੇ ‘ਕੁਛ ਕੁਛ ਹੋਤਾ ਹੈ’ ਨੇ ਰਾਣੀ ਦੇ ਐਕਟਿੰਗ ਕਰੀਅਰ ਨੂੰ ਨਵੀਂ ਉਚਾਈ ਦਿੱਤੀ। ਇੱਥੋਂ ਤਕ ਕਿ ਫਿਲਮ ਇੰਡਸਟਰੀ ਵਿੱਚ ਨਰਾਣੀ ਨੂੰ ‘ਕੁਛ ਕੁਛ ਹੋਤਾ ਹੈ’ ਲਈ ਬੈਸਟ ਸਪੋਰਟਗਿੰ ਐਕਟ੍ਰੈਸ ਦਾ ਫਿਲਮਫੇਅਰ ਐਵਾਰਡ ਮਿਲਿਆ। ਹਾਲਾਂਕਿ ਸ਼ੁਰੂ ਵਿਚ ਰਾਣੀ ਨੇ ਆਪਣੇ ਆਪ ਨੂੰ ਇਕ ਹੀਰੋਇਨ ਬਣਨ ਲਈ ਫਿੱਟ ਨਹੀਂ ਸਮਝਿਆ ਕਿਉਂਕਿ ਉਸ ਅਨੁਸਾਰ ਅਦਾਕਾਰਾ ਬਣਨ ਲਈ ਰੇਖਾ ਅਤੇ ਸ਼੍ਰੀਦੇਵੀ ਵਰਗੀ ਪਰਸਨੈਲਿਟੀ ਹੋਣੀ ਚਾਹੀਦੀ ਹੈ।
ਛੋਟੇ ਕੱਦ ਨੇ ਕੀਤਾ ਪਰੇਸ਼ਾਨ
ਰਾਣੀ ਮੁਖਰਜੀ ਨੇ ਆਪਣੀ ਮਾਂ ਦੇ ਕਹਿਣ ’ਤੇ ਫਿਲਮ ਇੰਡਸਟਰੀ ਵਿਚ ਕਦਮ ਰੱਖਿਆ ਸੀ ਪਰ ਆਪਣੇ ਕੱਦ ਕਾਰਨ ਉਹ ਅੱਗੇ ਵਧਣ ਤੋਂ ਝਿਜਕਦੀ ਸੀ। ਰਾਣੀ ਦੀ ਆਵਾਜ਼ ਸਭ ਤੋਂ ਪਹਿਲਾਂ ‘ਗੁਲਾਮ’ ਵਿਚ ਡਬ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਲੱਗਿਆ ਕਿ ਉਸ ਦੇ ਛੋਟੇ ਕੱਦ ਕਾਰਨ ਉਸ ਨੂੰ ਭਵਿੱਖ ਵਿਚ ਭੂਮਿਕਾਵਾਂ ਮਿਲਣ ’ਚ ਮੁਸ਼ਕਲ ਹੋਵੇਗੀ ਪਰ ਫਿਰ ਉਸ ਨੂੰ ਆਮਿਰ ਖਾਨ ਅਤੇ ਕਮਲ ਹਾਸਨ ਵਰਗੇ ਵੱਡੇ ਸਿਤਾਰਿਆਂ ਦਾ ਸਮਰਥਨ ਮਿਲਿਆ, ਜਿਨ੍ਹਾਂ ਨੇ ਉਸ ਨੂੰ ਅੱਗੇ ਵਧਣ ਦੀ ਸਲਾਹ ਦਿੱਤੀ।
ਸਾਂਵਲਾ ਰੰਗ ਅਤੇ ਛੋਟਾ ਕੱਦ ਬਣਿਆ ਰਾਹ ਦਾ ਰੋੜਾ
ਰਾਣੀ ਮੁਖਰਜੀ ਨੇ ਸਾਲ 2021 ਵਿਚ ਦਿੱਤੀ ਇਕ ਇੰਟਰਵਿਊ ਵਿਚ ਆਪਣੇ ਐਕਟਿੰਗ ਕਰੀਅਰ ਬਾਰੇ ਗੱਲ ਕੀਤੀ। ‘ਇੰਡੀਆ ਟੂਡੇ’ ਨਾਲ ਗੱਲਬਾਤ ’ਚ ਉਸ ਨੇ ਕਿਹਾ ਸੀ, “ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਿਸੇ ਅਭਿਨੇਤਰੀ ਦੇ ਸਾਂਚੇ ਵਿਚ ਫਿੱਟ ਹੋ ਸਕਾਂਗੀ। ਮੈਂ ਅਸਲ ’ਚ ਇਸ ਤੋਂ ਬਿਲਕੁਲ ਉਲਟ ਸੀ। ਮੈਂ ਕੱਦ ਵਿਚ ਬਹੁਤ ਛੋਟੀ ਹਾਂ, ਮੇਰੀ ਆਵਾਜ਼ ਹੀਰੋਇਨਾਂ ਵਰਗੀ ਨਹੀਂ ਹੈ, ਮੇਰੀ ਰੰਗ ਸਾਂਵਲਾ ਹੈ। ਮੈਨੂੰ ਲਗਦਾ ਹੈ ਕਿ ਜਦੋਂ ਮੈਂ ਸ਼ੁਰੂਆਤ ਕੀਤੀ ਸੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਕ ਅਦਾਕਾਰਾ ਬਣ ਸਕਦੀ ਹਾਂ। ਮੈਂ ਸ਼੍ਰੀਦੇਵੀ, ਜੂਹੀ, ਮਾਧੁਰੀ ਅਤੇ ਰੇਖਾ ਜੀ ਨੂੰ ਦੇਖ ਕੇ ਵੱਡੀ ਹੋਈ ਹਾਂ, ਜਿਨ੍ਹਾਂ ਨੇ ਸਕਰੀਨ ’ਤੇ ਰਾਜ਼ ਕੀਤਾ ਸੀ ਅਤੇ ਮੈਂ ਕਦੇ ਆਪਣੇ ਆਪ ਨੂੰ ਉਨ੍ਹਾਂ ਦੇ ਪੱਧਰ ਤਕ ਪਹੁੰਚਣ ਦੀ ਕਲਪਨਾ ਨਹੀਂ ਕੀਤੀ ਸੀ।’
ਕਮਲ ਹਾਸਨ ਨੇ ਬਦਲੀ ਸੋਚ
ਰਾਣੀ ਨੇ ਅੱਗੇ ਕਿਹਾ, ‘ਜਿਉਂ ਹੀ ਮੇਰਾ ਕਰੀਅਰ ਸ਼ਰੂ ਹੋਇਆ, ਮੈਂ ਕਈ ਦਿੱਗਜ ਕਲਾਕਾਰਾਂ ਨਾਲ ਗੱਲ ਕੀਤੀ ਜਿਨ੍ਹਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ’ਚੋਂ ਇਕ ਸਨ ਕਮਲ ਹਾਸਨ ਸੀ। ਉਨ੍ਹਾਂ ਵਰਗੇ ਕਲਾਕਾਰਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੀ ਸਰੀਰਕ ਦਿੱਖ ਕਾਰਨ ਅੱਗੇ ਵਧ ਸਕਦੇ ਹੋ। ਤੁਹਾਡੀ ਸਫਲਤਾ ਨੂੰ ਤੁਹਾਡੇ ਕਰੀਅਰ ਦੁਆਰਾ ਨਹੀਂ ਮਾਪਿਆ ਜਾ ਸਕਦਾ। ਇਸ ਲਈ ਮੈਂ ਉਨ੍ਹਾਂ ਸਾਰੇ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਿਆ, ਜੋ ਇਕ ਅਦਾਕਾਰਾ ਨੂੰ ਲੈ ਕੇ ਮੇਰੇ ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਲਗਾਈਆਂ ਗਈਆਂ ਸਨ।
Posted By: Harjinder Sodhi