ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਆਪਣੇ ਸੁਪਨੇ ਸੱਚ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਸੁਪਨੇ ਸੱਚ ਹੋ ਹੀ ਜਾਂਦੇ ਹਨ। ਇਹ ਗੱਲ 'ਸੁਪਰ 30' ਤੇ 'ਬਟਾਲਾ ਹਾਊਸ' ਦੀ ਅਦਾਕਾਰਾ ਮ੍ਰਿਣਾਲ ਠਾਕੁਰ 'ਤੇ ਇਕਦਮ ਸਟੀਕ ਬੈਠਦੀ ਹੈ। ਇਸ ਬਾਬਤ ਇਕ ਕਿੱਸਾ ਸਾਂਝਾ ਕਰਦੇ ਹੋਏ ਉਹ ਕਹਿੰਦੀ ਹੈ, 'ਮੈਂ ਇਕੱਲੀ ਫਿਲਮ ਦੇਖਣਾ ਜ਼ਿਆਦਾ ਪਸੰਦ ਕਰਦੀ ਹਾਂ, ਕਿਉਂਕਿ ਮੈਂ ਫਿਲਮ ਬਹੁਤ ਧਿਆਨ ਨਾਲ ਦੇਖਦੀ ਹਾਂ ਅਤੇ ਇਸਦਾ ਕੋਈ ਵੀ ਸੀਨ ਮਿਸ ਕਰਨਾ ਪਸੰਦ ਨਹੀਂ ਕਰਦੀ। ਸਾਲ 2013 'ਚ ਕੰਮ ਤੋਂ ਫੁਰਸਤ ਮਿਲਣ ਤੋਂ ਬਾਅਦ ਫਿਲਮ 'ਭਾਗ ਮਿਲਖਾ ਭਾਗ' ਦੇਖਣ ਗਈ ਸੀ। ਉਸ ਦੌਰਾਨ ਮੈਂ ਫੇਸਬੁੱਕ ਦੇ ਮਾਧਿਅਮ ਨਾਲ ਫਿਲਮ ਦੇ ਨਿਰਦੇਸ਼ਕ ਓਮਪ੍ਰਕਾਸ਼ ਮਹਿਰਾ ਨੂੰ ਸੰਦੇਸ਼ ਭੇਜਿਆ ਕਿ 'ਮੈਨੂੰ ਤੁਹਾਡੀ ਇਹ ਫਿਲਮ ਬਹੁਤ ਪਸੰਦ ਆਈ। ਇਸ ਫਿਲਮ 'ਚ ਤੁਹਾਡਾ ਕੰਮ ਸ਼ਾਨਦਾਰ ਹੈ। ਕਦੇ ਮੌਕਾ ਮਿਲਿਆ ਤਾਂ ਮੈਂ ਵੀ ਤੁਹਾਡੇ ਨਾਲ ਕੰਮ ਕਰਨਾ ਚਾਹਾਂਗੀ।'

ਇਸ ਦੌਰਾਨ ਮ੍ਰਿਣਾਲ ਟੀਵੀ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੀ ਸੀ ਅਤੇ ਇੰਨਾ ਜਾਣਿਆ-ਪਛਾਣਿਆ ਚਿਹਰਾ ਨਹੀਂ ਸੀ, ਇਸ ਲਈ ਰਾਕੇਸ਼ ਵੱਲੋਂ ਉਸਨੂੰ ਕੋਈ ਜਵਾਬ ਨਹੀਂ ਆਇਆ ਪਰ ਮ੍ਰਿਣਾਲ ਦਾ ਇਹ ਸੁਪਨਾ ਉਦੋਂ ਸੱਚ ਹੋਇਆ ਜਦੋਂ ਉਸਨੂੰ ਫਿਲਮ 'ਤੂਫ਼ਾਨ' 'ਚ ਨਾ ਸਿਰਫ਼ ਰਾਕੇਸ਼ ਓਮਪ੍ਰਕਾਸ਼ ਮਹਿਰਾ, ਬਲਕਿ ਫਰਹਾਨ ਅਖ਼ਤਰ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ।

ਫਿਲਮ ਦੇ ਸੈੱਟ 'ਤੇ ਆਪਣੇ ਤਜ਼ਰਬੇ ਬਾਰੇ ਮ੍ਰਿਣਾਲ ਕਹਿੰਦੀ ਹੈ, 'ਸੈੱਟ 'ਤੇ ਜਦੋਂ ਰਾਕੇਸ਼ ਸਰ ਅਤੇ ਫਰਹਾਨ ਆਪਸ 'ਚ ਗੱਲਾਂ ਕਰਦੇ ਹਨ ਤਾਂ ਮੈਂ ਉਨ੍ਹਾਂ ਕੋਲ ਬੈਠ ਕੇ ਸਿਰਫ਼ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਦੀ ਹਾਂ। ਇਸ ਨਾਲ ਮੈਨੂੰ ਕਾਫੀ ਨਵੀਂਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ।' ਤੁਹਾਨੂੰ ਦੱਸ ਦੇਈਏ ਕਿ ਮ੍ਰਿਣਾਲ ਠਾਕੁਰ ਜਲਦ ਹੀ ਸ਼ਾਹਿਦ ਕਪੂਰ ਦੇ ਨਾਲ ਫਿਲਮ 'ਜਰਸੀ' 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਹਾਲੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਉਥੇ ਹੀ ਇਸਤੋਂ ਇਲਾਵਾ ਉਹ 'ਆਂਖ ਮਿਚੌਲੀ' 'ਚ ਵੀ ਨਜ਼ਰ ਆਵੇਗੀ।

Posted By: Ramanjit Kaur