ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਇਕ ਸਾਲ ਪੂਰਾ ਹੋਣ ’ਚ ਸਿਰਫ਼ 4 ਦਿਨ ਹੀ ਬਾਕੀ ਹਨ ਅਤੇ ਹਾਲੇ ਵੀ ਕੇਸ ਦੀ ਜਾਂਚ ਜਾਰੀ ਹੈ। ਸੁਸ਼ਾਂਤ ਨੇ ਬੀਤੇ ਸਾਲ 14 ਜੂਨ, 2020 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਸੁਸ਼ਾਂਤ ਸਿੰਘ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਸਨ, ਪਰ ਜਦੋਂ ਇਕ ਦਿਨ ਅਚਾਨਕ ਸੁਸ਼ਾਂਤ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਪੋਸਟ ਡਿਲੀਟ ਕਰ ਦਿੱਤੇ ਸੀ ਤਾਂ ਉਨ੍ਹਾਂ ਦੇ ਫੈਨਜ਼ ਕਾਫੀ ਹੈਰਾਨ ਰਹਿ ਗਏ ਸੀ। ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ?

ਅਚਾਨਕ ਹੀ ਡਿਲੀਟ ਕਰ ਦਿੱਤੇ ਸੀ ਇੰਸਟਾ ਪੋਸਟ

ਸੁਸ਼ਾਂਤ ਸਿੰਘ ਰਾਜਪੂਤ ਸਾਲ 2019 ’ਚ ਉਦੋਂ ਸੁਰਖ਼ੀਆਂ ’ਚ ਆਏ ਸੀ ਜਦੋਂ ਉਨ੍ਹਾਂ ਨੇ ਅਚਾਨਕ ਹੀ ਆਪਣੇ ਸਾਰੇ ਇੰਸਟਾਗ੍ਰਾਮ ਪੋਸਟ ਡਿਲੀਟ ਕਰ ਦਿੱਤੇ ਸੀ। ਐਕਟਰ ਦੇ ਅਜਿਹਾ ਕਰਨ ਪਿਛੇ ਉਨ੍ਹਾਂ ਦੇ ਫੈਨਜ਼ ਹੈਰਾਨ ਰਹਿ ਗਏ ਸਨ, ਹਾਲਾਂਕਿ ਬਾਅਦ ’ਚ ਸੁਸ਼ਾਂਤ ਸਿੰਘ ਰਾਜਪੂਤ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਆਖ਼ਿਰ ਉਨ੍ਹਾਂ ਨੇ ਕਿਉਂ ਸਾਰੇ ਪੋਸਟ ਡਿਲੀਟ ਕਰ ਦਿੱਤੇ ਸੀ।

ਐਕਟਰ ਨੇ ਦੱਸਿਆ ਸੀ ਪੋਸਟ ਡਿਲੀਟ ਕਰਨ ਦਾ ਕਾਰਨ

ਸੁਸ਼ਾਂਤ ਸਿੰਘ ਰਾਜਪੂਤ ਨੇ ਮੇਨਸ ਐਕਸਪੀ ਨੂੰ ਦਿੱਤੇ ਆਪਣੇ ਇੰਟਰਵਿਊ ’ਚ ਪੋਸਟ ਡਿਲੀਟ ਕਰਨ ਦਾ ਖ਼ੁਲਾਸਾ ਕੀਤਾ ਸੀ। ਉਨ੍ਹਾਂ ਨੇ ਇੰਟਰਵਿਊ ’ਚ ਦੱਸਿਆ ਸੀ, ‘ਮੈਂ ਆਪਣੇ ਡਿਜ਼ੀਟਲ ਪਲੇਟਫਾਰਮ ਦਾ ਪ੍ਰਯੋਗ ਹਮੇਸ਼ਾ ਹੀ ਆਪਣੇ ਅਸਲ ਵਿਚਾਰਾਂ, ਆਪਣੇ ਕੰਮ ਅਤੇ ਆਪਣੇ ਲਈ ਨਵੀਂਆਂ ਯੋਜਨਾਵਾਂ ਦੇ ਇਕ ਓਨੈਸਟ (ਇਮਾਨਦਾਰ) ਡਾਕੂਮੈਨਟੇਸ਼ਨ ਦੇ ਰੂਪ ’ਚ ਕਰਦਾ ਹਾਂ, ਤਾਂਕਿ ਜਦੋਂ ਵੀ ਮੈਨੂੰ ਜ਼ਰੂਰਤ ਹੋਵੇ ਮੈਂ ਆਪਣੇ ਵਿਚਾਰਾਂ ਨੂੰ ਉਨ੍ਹਾਂ ਦੀਆਂ ਧਾਰਨਾਵਾਂ ’ਚ ਵਾਪਸ ਲੱਭ ਸਕਾਂ ਅਤੇ ਉਨ੍ਹਾਂ ਦੇ ਮੂਵਮੈਂਟਸ ਨੂੰ ਦੇਖ ਸਕਾਂ।’

ਐਕਟਰ ਦੀ ਆਖ਼ਰੀ ਫਿਲਮ

ਸੁਸ਼ਾਂਤ ਸਿੰਘ ਰਾਜਪੂਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2013 ’ਚ ਫਿਲਮ ‘ਕਾਏ ਪੋ ਚੇਅ’, ਤੋਂ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਫਿਲਮ ’ਚ ਸੁਸ਼ਾਂਤ ਦੀ ਅਦਾਕਾਰੀ ਦੀ ਜੰਮ ਕੇ ਤਰੀਫ ਹੋਈ ਸੀ। ‘ਕਾਏ ਪੋ ਚੇਅ’ ਤੋਂ ਬਾਅਦ ਉਨ੍ਹਾਂ ਨੇ ‘ਸ਼ੁੱਧ ਦੇਸੀ ਰੋਮਾਂਸ’, ਪੀਕੇ, ਐੱਮਐੱਸ ਧੋਨੀ : ਦਿ ਅਨਟੋਲਡ ਸਟੋਰੀ, ਕੇਦਾਰਨਾਥ ਅਤੇ ਛਿਛੋਰੇ ਜਿਹੀਆਂ ਵੱਡੀਆਂ ਫਿਲਮਾਂ ਕੀਤੀਆਂ ਸੀ। ਉਨ੍ਹਾਂ ਦੀ ਅਗਲੀ ਫਿਲਮ ‘ਦਿਲ ਬੇਚਾਰਾ’ 24 ਜੁਲਾਈ ਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਈ ਸੀ। ਡਿਜ਼ਨੀ ਹਾਟਸਟਾਰ ’ਤੇ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ ਨੇ ਬਾਕਸ ਆਫਿਸ ’ਤੇ ਬਿਹਤਰ ਪ੍ਰਦਰਸ਼ਨ ਕੀਤਾ।

Posted By: Ramanjit Kaur