ਜੇਐੱਨਐੱਨ, ਨਵੀਂ ਦਿੱਲੀ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਟਵਿੱਟਰ ’ਤੇ ਮੀਮਸ ਦਾ ਹੜ੍ਹ ਆ ਗਿਆ ਹੈ ਤੇ ਇਨ੍ਹਾਂ ਮੀਮਸ ਦੀ ਵਜ੍ਹਾ ਕਰ ਕੇ ਕਪਿਲ ਸ਼ਰਮਾ ਟ੍ਰੈਂਡਿੰਗ ਹੋ ਰਹੇ ਹਨ। ਮੀਮਸ ਤੇ ਜੋਕਸ ਦੇ ਜ਼ਰੀਏ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੇ ਅਸਤੀਫ਼ਾ ਦੇਣ ਨਾਲ ਸ਼ੋਅ ਦੀ ਖ਼ਾਸ ਮਹਿਮਾਨ ਅਰਚਨਾ ਪੂਰਨ ਸਿੰਘ ਦਾ ਕੈਰੀਅਰ ਖ਼ਤਰੇ ਵਿਚ ਪੈ ਗਿਆ ਹੈ। ਮਤਲਬ, ਕਿਤੇ ਅਜਿਹਾ ਨਾ ਹੋਵੇ ਕਿ ਰਾਜਨੀਤੀ ਤੋਂ ਖਾਲੀ ਹੋਣ ਤੋਂ ਬਾਅਦ ਸਿੱਧੂ ਦ ਕਪਿਲ ਸ਼ਰਮਾ ਸ਼ੋਅ ਵਿਚ ਵਾਪਸੀ ਕਰ ਲੈਣ।

ਦੱਸ ਦਈਏ, ਸਿੱਧੂ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੇ ਸਥਾਈ ਮੈਂਬਰ ਹੁੰਦੇ ਸਨ। ਸ਼ੋਅ ਵਿਚ ਖ਼ਾਸ ਮਹਿਮਾਨ ਦੇ ਤੌਰ ’ਤੇ ਸਿੱਧੂ ਲਈ ਮੰਚ ਦੇ ਸਾਹਮਣੇ ਦਰਸ਼ਕਾਂ ਦਰਮਿਆਨ ਵੱਖਰਾ ਸਿੰਘਾਸਨ ਬਣਾਇਆ ਗਿਆ ਸੀ। 2019 ਵਿਚ ਸਿੱਧੂ ਨੇ ਆਪਣੀ ਰਾਜਨੀਤੀ ਲਈ ਕਪਿਲ ਸ਼ਰਮਾ ਸ਼ੋਅ ਛੱਡ ਦਿੱਤਾ ਤੇ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਨੇ ਲਈ, ਜੋ ਕਪਿਲ ਦੇ ਨਾਲ ਦੂਜੇ ਕਾਮੇਡੀ ਸ਼ੋਅ ਕਰ ਚੁੱਕੀ ਸੀ, ਜਦੋਂ ਕਪਿਲ ਖ਼ੁਦ ਕੰਟੇਸਟੈਂਟ ਹੋਇਆ ਕਰਦੇ ਸਨ।

Posted By: Jatinder Singh