ਨਵੀਂ ਦਿੱਲੀ, ਜੇਐੱਨਐੱਨ : ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ਦਿਲ ਬੇਚਾਰਾ ਦਾ ਟ੍ਰੇਲਰ 6 ਜੁਲਾਈ ਭਾਵ ਸੋਮਵਾਰ ਨੂੰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਦਾ ਸੁਸ਼ਾਂਤ ਦੇ ਫੈਂਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਦਾ ਅਸਰ ਟ੍ਰੇਲਰ ਤੇ ਫ਼ਿਲਮ ਦੇ ਬਜ 'ਤੇ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦਾ ਟ੍ਰੇਲਰ ਨਾ ਸਿਰਫ ਸੋਸ਼ਲ ਮੀਡੀਆ ਤੇ ਯੂਟਿਊਬ 'ਤੇ ਵੀ ਛਾ ਗਿਆ ਹੈ।

ਇਕ ਦਿਨ 'ਚ 21 ਮਿਲੀਅਨ ਤੋਂ ਜ਼ਿਆਦਾ ਵਿਊਜ਼

ਫ਼ਿਲਮ ਦੇ ਟ੍ਰੇਲਰ ਨੂੰ ਫਾਰ ਫਾਕਸ ਸਟੂਡੀਓ ਨੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ। ਰਿਲੀਜ਼ ਦੇ ਸਿਰਫ਼ 15 ਘੰਟਿਆਂ 'ਚ ਇਸ ਨੂੰ 21 ਮਿਲੀਅਨ ਭਾਵ 2 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਦੂਜੇ ਪਾਸੇ ਇੰਸਟਾਗ੍ਰਾਮ 'ਤੇ ਇਸ ਟ੍ਰੇਲਰ ਨੂੰ ਹਾਟਸਟਾਰ ਨੇ ਆਪਣੇ ਅਕਾਊਂਟ 'ਤੇ ਜਾਰੀ ਕੀਤਾ। ਇੱਥੇ ਟ੍ਰੇਲਰ ਨੂੰ 7 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਟਵਿੱਟਰ 'ਤੇ ਲਗਾਤਾਰ ਦਿਲ ਬੇਚਾਰਾ ਟ੍ਰੇਂਡ ਕਰ ਰਿਹਾ ਹੈ।

ਸਾਰਾ ਅਲੀ ਖਾਨ ਨੇ ਲਿਖਿਆ ਇਮੋਸ਼ਨਲ ਨੋਟ

ਆਮ ਫੈਂਨਜ਼ ਤੋਂ ਇਲਾਵਾ ਬਾਲੀਵੁੱਡ ਸੇਲੇਬਸ ਵੀ ਸੁਸ਼ਾਂਤ ਦੀ ਆਖਰੀ ਫ਼ਿਲਮ ਨੂੰ ਲੈ ਕੇ ਭਾਵੁਕ ਨਜ਼ਰ ਆ ਰਿਹਾ ਹੈ। ਕੇਦਾਰਨਾਥ 'ਚ ਉਨ੍ਹਾਂ ਦੀ ਕੋ-ਸਟਾਰ ਰਹੀ ਸਾਰਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟ੍ਰੇਲਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਆਖਰੀ ਵਾਰ ਸੁਸ਼ਾਂਤ ਸਿੰਘ ਰਾਜਪੂਤ। ਇਸ ਤੋਂ ਇਲਾਵਾ ਅਨਿਲ ਕਪੂਰ, ਫਰਹਾਨ ਅਖਤਰ ਤੇ ਕ੍ਰਿਤੀ ਸੈਨਨ ਵਰਗੇ ਸੇਲੇਬਸ ਨੇ ਵੀ ਸੁਸ਼ਾਂਤ ਦੀ ਆਖਰੀ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

View this post on Instagram

#DilBechara

A post shared by Sara Ali Khan (@saraalikhan95) on

ਜ਼ਿਕਰਯੋਗ ਹੈ ਟ੍ਰੇਲਰ ਤੋਂ ਬਾਅਦ ਫ਼ਿਲਮ 24 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਨੂੰ ਡਿਜ਼ਨੀ ਪਲੱਸ ਹਾਟਸਟਾਰ 'ਤੇ ਸਟ੍ਰੀਮ ਕੀਤਾ ਜਾਵੇਗਾ। ਸੰਜਨਾ ਸਾਘੀ ਨੇ ਇਸ ਫ਼ਿਲਮ 'ਚ ਸੁਸ਼ਾਂਤ ਦੇ ਆਪੋਜਿਟ ਕਾਸਟ ਕੀਤਾ ਗਿਆ ਹੈ। ਟੀਵੀ ਐਡਜ਼ ਤੇ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਸੰਜਨਾ ਹੁਣ ਬਤੌਰ ਲੀਡ ਐਕਟਰਸ ਆਪਣਾ ਡੇਬਿਊ ਕਰ ਰਹੀ ਹੈ। ਉਹ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਇਮੋਸ਼ਨਲ ਦਿਸ ਰਹੀ ਹੈ। ਦੂਜੇ ਪਾਸੇ ਮੁਕੇਸ਼ ਛਾਬਰਾ ਦਾ ਵੀ ਇਹ ਬਤੌਰ ਨਿਰਦੇਸ਼ਕ ਡੇਬਿਊ ਹੈ। ਇਸ ਤੋਂ ਪਹਿਲਾਂ ਇਹ ਕਾਸਟਿੰਗ ਡਾਇਰੈਕਟਰ ਦੇ ਤੌਰ ਇੰਸਡਸਟਰੀ 'ਚ ਸਰਗਰਮ ਰਹੇ।

Posted By: Ravneet Kaur