Bollywood news ਜੇਐੱਨਐੱਨ, ਨਵੀਂ ਦਿੱਲੀ : ਮਸ਼ਹੂਰ ਸੰਗੀਤਕਾਰ ਦਿਵੰਗਤ ਵਾਜਿਦ ਖ਼ਾਨ ਦੀ ਪਤਨੀ ਕਮਾਲਰੂਖ ਖ਼ਾਨ ਨੇ ਵਾਜਿਦ ਖ਼ਾਨ ਦੇ ਪਰਿਵਾਰ 'ਤੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਦੇ ਜ਼ਰੀਏ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਹੈ, ਜਿਸ 'ਚ ਉਨ੍ਹਾਂ ਨੇ ਅੰਤਰਜਾਤੀ ਵਿਆਹ ਦੇ ਬਾਅਦ ਵਾਜਿਦ ਖ਼ਾਨ ਦੀ ਫੈਮਿਲੀ ਵੱਲੋ ਪਰੇਸ਼ਾਨ ਕਰਨ ਦੀ ਗੱਲ ਕੀਤੀ ਗਈ। ਕਮਾਲਰੂਖ ਨੇ ਇੰਸਟਾਗ੍ਰਾਮ 'ਤੇ ਕਾਫੀ ਲੰਬੀ ਪੋਸਟ 'ਚ ਲਿਖਿਆ ਹੈ ਤੇ ਉਨ੍ਹਾਂ ਦੇ ਨਾਲ ਹੋਏ ਅੱਤਿਆਚਾਰ ਦੀ ਕਹਾਣੀ ਦੱਸੀ ਗਈ ਹੈ।


ਕਮਾਲਰੂਖ ਨੇ ਦੱਸਿਆ ਹੈ ਕਿ ਉਹ ਵਿਆਹ ਕਰਵਾਉਣ ਤੋਂ ਪਹਿਲਾਂ 10 ਸਾਲ ਤਕ ਵਾਜਿਦ ਖ਼ਾਨ ਦੇ ਨਾਲ ਰਿਲੇਸ਼ਨਸ਼ੀਪ 'ਚ ਸੀ। ਆਪਣੇ ਅਨੁਭਵ ਕਰਦੇ ਹੋਏ ਕਮਾਲਰੂਖ ਨੇ ਲਿਖਿਆ, ਮੈਂ ਪਾਰਸੀ ਹਾਂ ਤੇ ਉਹ ਮੁਸਲਿਮ ਸੀ। ਆਖੀਰਕਾਰ ਸਾਡਾ ਵਿੱਾਹ ਹੋ ਗਿਆ, ਅਸੀਂ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਪਿਆਰ ਨਾਲ ਵਿਆਹ ਕੀਤਾ। ਇਹੀ ਕਾਰਨ ਹੈ ਕਿ ਐਂਟੀ ਕਨਵਰਜ਼ਨ ਬਿੱਲ 'ਤੇ ਹੋ ਰਹੀ ਬਹਿਸ ਮੇਰੇ ਲਈ ਕਾਫੀ ਦਿਲਚਸਪ ਹੈ। ਮੈਂ ਇਕ ਅੰਤਰਜਾਤੀ ਵਿਆਹ 'ਚ ਆਪਣੇ ਅਨੁਭਵ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮਹਿਲਾ ਧਰਮ ਦੇ ਨਾਂ 'ਤੇ ਦਿੱਕਤ ਤੇ ਭੇਦ-ਭਾਵ ਦਾ ਸਾਹਮਣਾ ਕਰਦੀ ਹਾਂ, ਜੋ ਪੂਰੀ ਤਰ੍ਹਾਂ ਸ਼ਰਮ ਦੀ ਗੱਲ ਹੈ... ਤੇ ਇਕ ਅੱਖ ਖੋਲ੍ਹਣ ਵਾਲੀ ਹੈ।


ਕਮਾਲਰੂਖ ਨੇ ਆਪਣੀ ਰਿਪੋਰਟ 'ਚ ਕਾਫੀ ਕੁਝ ਕਿਹਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਕਈ ਸਲਾਈਡ 'ਚ ਆਪਣੀ ਪੋਸਟ ਨੂੰ ਪੂਰਾ ਕੀਤਾ ਹੈ ਤੇ ਪੋਸਟ ਕੀਤੀ ਹੈ। ਹੁਣ ਉਨ੍ਹਾਂ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਤੋਲ ਲਵ ਜਿਹਾਦ ਵਰਗੀ ਬਹਿਸ ਦੇ ਵਿਚਕਾਰ ਇਸ ਤਰ੍ਹਾਂ ਦੀ ਪੋਸਟ ਆਉਣੀ ਤੇ ਚਰਚਾ 'ਚ ਆ ਜਾਂਦੇ ਹਨ। ਦੱਸ ਦਈਏ ਕਿ ਹਾਲ ਹੀ 'ਚ ਵਾਜਿਦ ਖ਼ਾਨ ਦੀ ਮੌਤ ਹੋ ਗਈ ਸੀ।

Posted By: Sarabjeet Kaur