ਨਈ ਦੁਨੀਆ : virat kohli and anushka sharma ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਘਰ ਸੋਮਵਾਰ ਨੂੰ ਛੋਟੇ ਮਹਿਮਾਨ ਦਾ ਆਗਮਨ ਹੋਇਆ। ਦੋਵੇਂ ਇਕ ਸੁੰਦਰ ਬੇਟੀ ਦੇ ਮਾਤਾ-ਪਿਤਾ ਬਣੇ। ਵਿਰਾਟ ਨੇ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਆਪਣੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ, ਲੱਖਾਂ ਲੋਕਾਂ ਨੇ ਦੋਵਾਂ ਨੂੰ ਵਧਾਈਆਂ ਦਿੱਤੀਆਂ। ਉੱਥੇ ਹੀ ਇਸ Celebrity ਜੋੜੀ ਨੂੰ ਲੈ ਕੇ ਕਈ Consumer companies ’ਚ ਹੋੜ ਮੱਚ ਗਈ ਹੈ।


Procter and gamble ਦੇ Brand Pampers, Tropicana Juice Brand, Pepsi, Jomato, Liberty Shoes ਤੇ ਡਿਲੀਵਰੀ ਸਰਵਿਸ ਕੰਪਨੀ ਦੂੰਜੋ ਨੇ ਇੰਸਟਾਗ੍ਰਾਮ, ਟਵਿੱਟਰ ਤੇ ਫੇਸਬੁੱਕ ’ਤੇ ਐਡ ਜਾਰੀ ਕਰ ਦਿੱਤੇ। ਹਾਲਾਂਕਿ ਵਿਰਾਟ ਇਨ੍ਹਾਂ ’ਚੋਂ ਕਿਸੇ ਬ੍ਰਾਂਡ ਦਾ ਵਿਗਿਆਪਨ ਨਹੀਂ ਕਰਦੇ ਹਨ। ਇਨ੍ਹਾਂ ’ਚ ਕੁਝ ਬ੍ਰਾਂਡ ਕੋਹਲੀ ਨੂੰ ਸਾਈਨ ਕਰਨਾ ਚਾਹੁੰਦੇ ਹਨ। ਇਸ Senior executive ਨੇ ਦੱਸਿਆ ਕਿ ਬੇਟੀ ਦੇ ਜਨਮ ਤੋਂ ਪਹਿਲਾ ਹੀ ਵਿਰਾਟ ਨੂੰ Baby product ਬਣਾਉਣ ਵਾਲੀਆਂ ਕੰਪਨੀਆਂ ਨੇ ਆਫਰਜ਼ ਦਿੱਤੇ ਸਨ। ਉੱਥੇ ਹੀ 8 ਤੋਂ 10 ਬ੍ਰਾਂਡ ਉਨ੍ਹਾਂ ਨੇ ਸਾਈਨ ਕਰਨਾ ਚਾਹੁੰਦੇ ਹਨ।


Pampers ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਸ਼ੌਰਟ ਵੀਡੀਓ ਵੀ ਪੋਸਟ ਕੀਤਾ ਹੈ। ਇਸ ’ਚ ਕੋਹਲੀ ਤੇ ਅਨੁਸ਼ਕਾ ਨੂੰ ਟੈਗ ਕਰਦੇ ਹੋਏ Here to new role and a new innings। ਇਸ ਤਰ੍ਹਾਂ Tropicana ਨੇ ਇੰਸਟਾਗ੍ਰਾਮ ’ਤੇ ਲਿਖਿਆ, Goodness Commerce Home, East A Girl। ਉੱਥੇ ਹੀ Liberty Shoes ਨੇ ਦੋਵਾਂ Celebrity

ਨੂੰ ਟੈਗ ਕਰ ਲਿਖਿਆ, ‘beginning of the much awaited innings।’ ਆਨਲਾਈਨ Sentiment Analysis Compna Checkbrand ਅਨੁਸਾਰ ਵਿਰਾਟ ਕੋਹਲੀ ਦੀ ਬ੍ਰਾਂਡ Value Indian Cricketers ’ਚ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਦੀ ਬ੍ਰਾਂਡ Value 328 ਕਰੋੜ ਰੁਪਏ ਸਚਿਨ ਤੇਂਦੁਲਕਰ ਦੀ 167 ਕਰੋੜ ਰੁਪਏ ਤੇ ਮਹਿੰਦਰ ਸਿੰਘ ਧੋਨੀ ਦੀ 124 ਕਰੋੜ ਰੁਪਏ ਹੈ।

Posted By: Rajnish Kaur