ਮੁੰਬਈ : ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਰਿਲੀਜ਼ ਹੋਈ ਫਿਲਮ 'ਮਿਸ਼ਨ ਮੰਗਲ' ਬਾਕਸ ਆਫਿਸ 'ਚ ਬਹਿਤਰਹੀਨ ਪ੍ਰਦਰਸ਼ਨ ਕਰ ਰਹੀ ਹੈ। ਬਾਲੀਵੁੱਡ ਅਦਾਕਾਰਾ ਵਿੱਦਿਆ ਬਾਲਨ ਇਸ ਫਿਲਮ 'ਚ ਈਸਰੋ 'ਚ ਕੰਮ ਕਰਨ ਵਾਲੀ ਇਕ ਧਾਰਮਿਕ ਮਹਿਲਾ ਦਾ ਕਿਰਦਾਰ ਨਿਭਾ ਰਹੀ ਹੈ ਜੋ ਕਿ ਭਗਵਾਨ ਤੋਂ ਡਰਦੀ ਹੈ। ਇਸ ਫਿਲਮ 'ਚ ਆਪਣੇ ਕੈਰੇਕਟਰ ਨੂੰ ਸਮਝਾਉਂਦੇ ਹੋਏ ਵਿੱਦਿਆ ਨੇ ਧਰਮ ਤੇ ਵਿਗਿਆਨ ਦੇ ਬਾਰੇ 'ਚ ਆਪਣੇ ਵਿਚਾਰ ਸਾਹਮਣੇ ਰੱਖੇ ਹਨ।

ਇਕ ਮੀਡੀਆ ਇੰਟਰਵਿਊ ਦੌਰਾਨ ਵਿੱਦਿਆ ਬਾਲਨ ਨੇ ਦੱਸਿਆ ਕਿ ਇਕ ਇਨਸਾਨ ਦੀ ਕਈ ਸਾਰੀ ਪਛਾਣ ਹੋ ਸਕਦੀ ਹੈ, ਪਰ ਜਿਸ ਤਰ੍ਹਾਂ ਅੱਜ ਕੱਲ੍ਹ ਧਰਮ ਨੂੰ ਦਿਖਾਇਆ ਜਾ ਰਿਹਾ ਹੈ ਉਹ ਸਰਾਸਰ ਗਲਤ ਹੈ। ਵਿੱਦਿਆ ਕਹਿੰਦੀ ਹੈ, 'ਮੈਂ ਅਜਿਹੇ ਲੋਕਾਂ ਨੂੰ ਜਾਣਦੀ ਹਾਂ ਜੋ ਖੁਦ ਨੂੰ ਧਾਰਮਿਕ ਕਹਿਣ 'ਤੇ ਸ਼ਰਮ ਮਹਿਸੂਸ ਕਰਦੇ ਹਨ ਤੇ ਮੈਂ ਵੀ ਉਨ੍ਹਾਂ ਸਾਰਿਆਂ 'ਚੋਂ ਇਕ ਹਾਂ।'

ਵਿੱਦਿਆ ਦਾ ਕਹਿਣਾ ਹੈ ਕਿ ਅੱਜ ਦੇ ਜ਼ਮਾਨੇ 'ਚ ਧਰਮ ਨੂੰ ਨਾਕਾਰਾਤਮਕ ਸਮਝਿਆ ਜਾਣ ਲੱਗਿਆ ਹੈ। ਜੇ ਕੋਈ ਵਿਅਕਤੀ ਕਹਿੰਦਾ ਹੈ ਕਿ ਉਹ ਧਾਰਮਿਕ ਹੈ ਤਾਂ ਲੋਕ ਉਸ ਨੂੰ ਅਸਿਹਣਸ਼ੀਲ ਸਮਝਦੇ ਹਨ।

ਵਿੱਦਿਆ ਆਪਣੇ ਕਿਰਦਾਰ ਤਾਰਾ ਸ਼ਿੰਦੇ 'ਤੇ ਗੱਲ ਕਰਦਿਆਂ ਹੋਇਆਂ ਕਹਿੰਦੀ ਹੈ ਕਿ ਤਾਰਾ ਇਕ ਅਜਿਹੀ ਮਹਿਲਾ ਦਾ ਕਿਰਦਾਰ ਹੈ ਜੋ ਵਿਗਿਆਨ ਤੋਂ ਉੱਚੀ ਤਾਕਤ 'ਤੇ ਵਿਸ਼ਵਾਸ ਰੱਖਦੀ ਹੈ। ਆਪਣੇ ਕਿਰਦਾਰ ਨੂੰ ਸਮਝਣ ਲਈ ਵਿੱਦਿਆ ਬਾਲਨ ਨੇ ਡਰਾਇਟੈਕਟਰ ਜਗਨ ਸ਼ਕਤੀ ਦੀ ਭੈਣ ਨਾਲ ਵੀ ਮੁਲਾਕਾਤ ਕੀਤੀ, ਜੋ ਈਸਰੋ 'ਚ ਕੰਮ ਕਰਦੀ ਹੈ। ਵਿੱਦਿਆ ਨੂੰ ਇਹ ਜਾਣਨਾ ਚਾਹੁੰਦੀ ਸੀ ਕਿ ਉਹ ਆਪਣੀ ਜ਼ਿੰਦਗੀ 'ਚ ਇਕ ਪਾਸੇ ਸਾਈਟਿੰਸਟ ਦੀ ਜੋਬ ਤੇ ਦੂਜੀ ਪਾਸੇ ਘਰ ਸੰਭਾਲਣ ਦੀ ਜ਼ਿੰਮੇਵਾਰੀ ਵਿਚਕਾਰ ਕਿਸ ਤਰ੍ਹਾਂ ਬੈਲੇਂਸ ਬਣਾਉਂਦੀ ਹੈ।

ਤੁਹਾਨੂੰ ਦੱਸ ਦੇਈਏ ਕਿ 15 ਅਗਸਤ ਨੂੰ ਰਿਲੀਜ਼ ਹੋਈ ਇਹ ਫਿਲਮ ਈਸਰੋ ਦੇ ਅਸਲ ਮਿਸ਼ਨ 'ਤੇ ਆਧਿਰਤ ਹੈ। ਇਸ ਫਿਲਮ 'ਚ ਵਿੱਦਿਆ ਬਾਲਨ ਤੋਂ ਇਲਾਵਾ ਅਕਸ਼ੈ ਕੁਮਾਰ, ਸੋਨਾਕਸ਼ੀ ਸਿੰਨ੍ਹਾ ਤੇ ਤਾਪਸੀ ਪੁਨੂੰ ਵੀ ਮੁੱਖ ਕਿਰਦਾਰ 'ਚ ਨਜ਼ਰ ਆ ਰਹੇ ਹਨ।

Posted By: Amita Verma