ਜੇਐੱਨਐੱਨ, ਮੁੰਬਈ : ਮਹਾਰਾਸ਼ਟਰ ਤੇ ਹਰਿਆਣਾ 'ਚ ਅੱਜ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਬੰਦ ਹੋ ਜਾਵੇਗੀ। ਸਵੇਰ 7 ਵਜੇ ਤੋਂ ਹੀ ਉਮੀਦਵਾਰ ਦੀ ਪ੍ਰੀਕਿਆ ਸ਼ੁਰੂ ਹੋ ਗਈ ਹੈ। ਹਰਿਆਣਾ ਦੀ 90 ਸੀਟਾਂ ਤੇ ਮਹਾਰਾਸ਼ਟਰ 'ਚ 288 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰੇ 7 ਵਜੇ ਤੋਂ ਹੀ ਵੋਟਿੰਗ ਕੇਂਦਰਾਂ 'ਤੇ ਵੋਟਰਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।

ਮਸ਼ਹੂਰ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਪਤਨੀ ਕਿਰਨ ਰਾਵ ਵੋਟ ਪਾ ਚੁੱਕੇ ਹਨ।

ਦੀਪਿਕਾ ਪਾਦੂਕੋਨ ਨੇ ਵੀ ਇਸ ਚੋਣਾਂ 'ਚ ਹਿੱਸਾ ਲਿਆ ਹੈ। ਦੀਪਿਕਾ ਨੇ ਬਾਂਦਰਾ 'ਚ ਆਪਣੀ ਵੋਟ ਪਾਈ। ਦੇਖੋ ਉਨ੍ਹਾਂ ਦੀ ਫੋਟੋ।

ਸਲਮਾਨ ਖ਼ਾਨ ਦੇ ਪਿਤਾ ਤੇ ਲੇਖਕ ਸਲੀਮ ਖ਼ਾਨ ਨੇ ਆਪਣੀ ਵੋਟ ਪਾਈ।

ਧਰਮਿੰਦਰ ਵੀ ਆਪਣੀ ਪਤਨੀ ਤੋਂ ਪਿੱਛੇ ਨਹੀਂ ਰਹੇ, ਉਨ੍ਹਾਂ ਨੇ ਘਰੋ ਬਾਹਰ ਵੋਟ ਪਾਈ।

ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੂਲਕਰ ਨੇ ਆਪਣੀ ਪਤਨੀ ਅਜਲੀ ਤੇ ਬੇਟੇ ਅਰਜੁਨ ਨਾਲ ਬਾਂਦਰਾ ਸਥਿਤ ਪੋਲਿੰਗ ਬੂਥ 'ਤੇ ਵੋਟ ਪਾਈ।

ਬਾਲੀਵੁੱਡ ਅਦਾਕਾਰਾ ਮਾਧੂਰੀ ਦਿਕਸ਼ਿਤ ਨੇ ਵੀ ਵੋਟਿੰਗ ਕੇਂਦਰ 'ਚ ਆਪਣੀ ਵੋਟ ਪਾਈ।

ਫਿਲਮ ਅਦਾਕਾਰ ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜੇਨੇਲਿਆ ਡਿਸੂਜਾ ਨਾਲ ਲਤੂਰ ਸਥਿਤ ਪੋਲਿੰਗ ਬੂਥ 'ਚ ਵੋਟ ਕਰਨ ਪਹੁੰਚੀ। ਉਨ੍ਹਾਂ ਨਾਲ ਅਮਿਤ ਦੇਸ਼ਮੁਖ ਵੀ ਮੌਜੂਦ ਸਨ।

ਮਸ਼ਹੂਰ ਫਿਲਮ ਅਦਾਕਾਰ ਪ੍ਰੇਮ ਚੋਪੜਾ ਤੇ ਡਾਇਰੈਕਟਰ ਤੇ ਗੀਤਕਾਰ ਗੁਲਜਾਰ ਨੇ ਵੀ ਬਾਂਦਰਾ ਵੈਸਟ ਪੋਲਿੰਗ ਸਟੇਸ਼ਨ 'ਤੇ ਵੋਟ ਪਾਈ।

Mumbai: Actor Aamir Khan arrives to cast his vote at a polling booth in Bandra(West), says 'I appeal to all citizens of Maharashtra to come out and vote in large numbers'. #MaharashtraAssemblyPolls pic.twitter.com/3VwbrEm3LM

— ANI (@ANI) October 21, 2019

ਫਿਲਮ ਅਦਾਕਾਰਾ ਲਾਰਾ ਦੱਤਾ ਆਪਣੇ ਪਤੀ ਸਾਬਕਾ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨਾਲ ਵੋਟ ਪਾਉਣ ਪਹੁੰਚੀ। ਉਨ੍ਹਾਂ ਨੇ ਬਾਂਦਰਾ ਵੈਸਟ ਦੇ ਪੋਲਿੰਗ ਬੂਥ 'ਤੇ ਵੋਟ ਦਿੱਤੀ।

ਸੈਲਿਬ੍ਰਿਟੀਜ਼ 'ਚ ਸਭ ਤੋਂ ਪਹਿਲਾਂ ਆਪਣੇ ਜ਼ਮਾਨੇ ਦੀ ਮਸ਼ਹੂਰ ਕਲਾਕਾਰ ਰਹੀ ਸ਼ੋਭਾ ਖੋਟੋ ਵੋਟ ਪਾਉਣ ਪਹੁੰਚੀ।

ਉਨ੍ਹਾਂ ਨੇ ਅੰਧੇਰੀ ਵੈਸਟ ਵਿਧਾਨ ਸਭਾ ਸੀਟ ਲਈ ਵੋਟਿੰਗ ਕੀਤੀ ਹੈ।

Posted By: Amita Verma