ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਇੰਨੀ ਦਿਨੀ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ' Bhoot Part-1 The Haunted Ship ' ਨੂੰ ਲੈ ਕੇ ਸੁਰਖੀਆਂ 'ਚ ਹਨ। ਆਪਣੀ ਫਿਲਮਾਂ ਦੇ ਨਾਲ-ਨਾਲ ਵਿੱਕੀ ਕੌਸ਼ਲ ਕੁਝ ਦਿਨਾਂ ਤੋਂ ਅਭਿਨੇਤਰੀ ਕਟਰੀਨਾ ਕੈਫ ਦੀ ਵਜ੍ਹਾ ਨਾਲ ਵੀ ਖਬਰਾਂ 'ਚ ਆ ਜਾਂਦੇ ਹਨ। ਦਰਅਸਲ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

ਉੱਥੇ ਹੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੋਵੇਂ ਇਕ ਦੂਜੇ ਦੀ ਰਿਲੇਸ਼ਨਸ਼ਿਪ ਨੂੰ ਲੈ ਕੇ ਖੁੱਲ੍ਹ ਕੇ ਸਾਹਮਣੇ ਨਹੀਂ ਹਨ। ਹਾਲ ਹੀ 'ਚ ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਨਾਲ ਡੇਟ ਕਰਨ ਤੇ ਰਿਲੇਸ਼ਨਸ਼ਿਪ ਨੂੰ ਲੈ ਕੇ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਹੈ। ਵਿੱਕੀ ਕੌਸ਼ਲ ਨੇ ਇਕ ਇੰਟਰਵਿਊ 'ਚ ਆਪਣੇ ਫੈਂਸ ਨੂੰ ਘੁਮਾ ਕੇ ਜਵਾਬ ਦਿੱਤਾ ਹੈ ਤੇ ਡੇਟਿੰਗ ਨੂੰ 'Beautiful feeling' ਦੱਸਿਆ ਹੈ।

ਦੋਵੇਂ ਕਈ ਮੌਕਿਆਂ 'ਤੇ ਇਕੱਠੇ ਨਜ਼ਰ ਆ ਚੁੱਕੇ ਹਨ ਤੇ ਦੋਵਾਂ ਨੇ ਕਦੇ ਵੀ ਡੇਟਿੰਗ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਹਾਲ ਹੀ 'ਚ 'Mid day' ਨੂੰ ਦਿੱਤੇ ਇਕ ਇੰਟਰਵਿਊ 'ਚ ਵਿੱਕੀ ਕੌਸ਼ਲ ਨੇ ਦੱਸਿਆ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਨ 'ਚ Comfortable ਨਹੀਂ ਹਨ। ਉੱਥੇ ਹੀ ਇਸ ਵਾਰ ਵੀ ਡੇਟਿੰਗ ਨੂੰ ਲੈ ਕੇ ਉਨ੍ਹਾਂ ਨੇ ਸਾਫ ਜਵਾਬ ਨਹੀਂ ਦਿੱਤਾ ਬਲਕਿ ਕਿਹਾ, 'ਡੇਟਿੰਗ 'ਚ ਕੋਈ ਗ਼ਲਤ ਨਹੀਂ ਹੈ ਤੇ ਇਹ ਬਹੁਤ ਹੀ ਸੁਦੰਰ ਅਹਿਸਾਸ ਹੈ।'

ਦੱਸਣਯੋਗ ਹੈ ਕਿ ਹਾਲ ਹੀ 'ਚ ਵਿੱਕੀ ਕੌਸ਼ਲ ਦੀ ਫਿਲਮ 'Bhoot' ਰਿਲੀਜ਼ ਹੋਈ ਹੈ ਪਰ ਓਪਨਿੰਗ ਵੀਕੇਂਡ 'ਤੇ ਫਿਲਮ ਉਮੀਦਾਂ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਹੈ। ਇਹ ਇਕ Haunted ਫਿਲਮ ਹੈ ਜਿਸ ਦੀ Critique ਦੇ ਆਧਾਰ 'ਤੇ ਕੋਈ ਤਾਰੀਫ ਨਹੀਂ ਹੋਈ। ਉੱਥੇ ਹੀ ਇਸ ਫਿਲਮ ਨਾਲ ਰਿਲੀਜ਼ ਹੋਈ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ' ਵਿੱਕੀ ਕੌਸ਼ਲ ਦੀ ਫਿਲਮ ਤੋਂ ਕਾਫੀ ਅੱਗੇ ਚੱਲ ਰਹੀ ਹੈ।

Posted By: Rajnish Kaur