v>ਦਿੱਗਜ ਮਲਿਆਲਮ ਅਦਾਕਾਰ KTS-Padannayil ਦਾ 88 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਆਪਣੀਆਂ ਕਾਮੇਡੀ ਫਿਲਮਾਂ ਅਤੇ ਹਾਸੇ ਵਾਲੀਆਂ ਭੂਮਿਕਾਵਾਂ ਲਈ ਮੰਨੇ-ਪ੍ਰਮੰਨੇ KTS-Padannayil ਦਾ ਦੇਹਾਂਤ ਵੀਰਵਾਰ ਦੀ ਸਵੇਰ ਕੋਚੀ ਦੇ ਇਕ ਹਸਪਤਾਲ ’ਚ ਹੋਇਆ। ਉਹ ਆਪਣੀ ਉਮਰ ਕਾਰਨ ਕਈ ਬਿਮਾਰੀਆਂ ਤੋਂ ਗ੍ਰਸਤ ਸਨ। ਉਨ੍ਹਾਂ ਨੂੰ 19 ਜੁਲਾਈ ਤੋਂ ਕੋਚੀ ਦੇ ਇੰਦਰਾ ਗਾਂਧੀ ਸਹਿਕਾਰੀ ਹਸਪਤਾਲ ’ਚ ਐਡਮਿਟ ਕਰਵਾਇਆ ਗਿਆ ਸੀ। ਹਾਲਤ ਵਿਗੜਨ ’ਤੇ ਕਾਰਡੀਅਕ ਕੇਅਰ ਯੂਨਿਟ ’ਚ ਲਿਜਾਇਆ ਗਿਆ, ਜਿਥੇ 22 ਜੁਲਾਈ ਦੀ ਸਵੇਰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਲਗਪਗ ਦੋ ਦਹਾਕਿਆਂ ਦੇ ਆਪਣੀ ਫਿਲਮੀ ਕਰੀਅਰ ’ਚ KTS-Padannayil ਨੇ 60 ਤੋਂ ਵੱਧ ਫਿਲਮਾਂ ’ਚ ਕੰਮ ਕੀਤਾ। ਉਸਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਸ਼ੋਅ ’ਚ ਵੀ ਐਕਟਿੰਗ ਕੀਤੀ।

KTS-Padannayil ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਥੀਏਟਰ ਆਰਟਿਸਟ ਕੀਤੀ ਸੀ। 1990 ਦੇ ਦਹਾਕੇ ’ਚ KTS-Padannayil ਮਲਿਆਲਮ ’ਚ ਸਰਗਰਮ ਹੋ ਗਏ ਸਨ। KTS-Padannayil ਦੀ ਪਹਿਲੀ ਫਿਲਮ ਬਾਵਾ ਚੇਤਨ ਬਾਵਾ ਸੀ, ਜਿਸਨੂੰ ਡਾਇਰੈਕਟ ਰਾਜਸੇਨਨ ਨੇ ਕੀਤਾ ਸੀ।

Posted By: Ramanjit Kaur