ਜੇਐੱਨਐੱਨ, ਨਵੀਂ ਦਿੱਲੀ : ਵਰੁਣ ਧਵਨ ਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਤਸਵੀਰਾਂ ਆ ਗਈਆਂ ਹਨ। ਦੋਵੇਂ ਬਹੁਤ ਖੂਬਸੂਰਤ ਲੱਗ ਰਹੇ ਹਨ। ਵਿਆਹ ਦੀਆਂ ਤਸਵੀਰਾਂ ਵਰੁਣ ਧਵਨ ਦੀ ਪੀਆਰ ਟੀਮ ਨੇ ਜਾਰੀ ਕੀਤੀਆਂ ਹਨ। ਇਨ੍ਹਾਂ ਫੋਟੋਆਂ ’ਚ ਵਰੁਣ ਧਵਨ ਤੇ ਨਤਾਸ਼ਾ ਦਲਾਲ ਨੂੰ ਕਾਫੀ ਖੁਸ਼ ਦੇਖਿਆ ਜਾ ਸਕਦਾ ਹੈ। ਦੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਕ ’ਚ ਵਰੁਣ ਧਵਨ ਨਤਾਸ਼ਾ ਦਲਾਲ ਦਾ ਹੱਥ ਫੜੇ ਫੇਰੇ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ’ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੋਵਾਂ ਨੇ ਰਿਵਾਇਤੀ ਅੰਦਾਜ਼ ’ਚ ਕੱਪੜੇ ਪਾਏ ਹੋਏ ਹਨ।


ਦੂਸਰੇ ਫੋਟੋ ’ਚ ਵਰੁਣ ਧਵਨ ਤੇ ਨਤਾਸ਼ਾ ਦਲਾਲ ਬੈਠੇ ਹੋਏ ਤੇ ਪਰਿਵਾਰ ਦੋਵਾਂ ’ਤੇ ਫੁੱਲਾਂ ਦੀ ਬਰਸਾਤ ਕਰ ਰਹੇ ਹਨ। ਪਿਤਾ ਡੇਵਿਡ ਧਵਨ ਵੀ ਫੋਟੋ ’ਚ ਨਜ਼ਰ ਆ ਰਹੇ ਹਨ ਤੇ ਸਾਰੇ ਵਰੁਣ ਤੇ ਨਤਾਸ਼ਾ ਨੂੰ ਅਸ਼ੀਰਵਾਦ ਦੇ ਰਹੇ ਹਨ। ਇਹ ਤਸਵੀਰਾਂ ਜਮ ਕੇ ਵਾਇਰਲ ਹੋ ਰਹੀਆਂ ਹਨ।

ਵਰੁਣ ਧਵਨ ਨਤਾਸ਼ਾ ਦਲਾਲ ਨੂੰ ਬਚਪਣ ਤੋਂ ਹੀ ਜਾਣਦੇ ਹਨ। ਦੋਵਾਂ ਦਾ ਪਿਆਰ ਕਈ ਸਾਲਾਂ ਤੋਂ ਚੱਲ ਰਿਹਾ ਸੀ। ਦੋਵਾਂ ਨੇ ਵਿਆਹ ਕਰਵਾਂ ਕੇ ਇਸ ’ਤੇ ਹਮੇਸ਼ਾ ਲਈ ਮੋਹਰ ਲਾ ਦਿੱਤੀ ਹੈ। ਵਰੁਣ ਧਵਨ ਤੇ ਨਤਾਸ਼ਾ ਦਲਾਲ ਦਾ ਵਿਆਹ ਅਲੀਬਾਗ ਦੇ ਦਿ ਮੈਂਸ਼ਨ ਹਾਊਸ ’ਚ ਹੋਈਹੈ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

Posted By: Sunil Thapa