ਅਦਾਕਾਰ ਵਰੁਣ ਧਵਨ ਹਾਲ ਹੀ 'ਚ ਰਿਲੀਜ਼ ਹੋਈ ਆਪਣੀ ਫਿਲਮ 'ਕਲੰਕ' ਦੀ ਅਸਫਲਤਾ ਤੋਂ ਬਹੁਤ ਨਿਰਾਸ਼ ਹੈਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤੀ ਇਸ ਮਲਟੀਸਟਾਰ ਫਿਲਮ 'ਚ ਵਰੁਣ ਤੋਂ ਇਲਾਵਾ ਆਲੀਆ ਭੱਟ, ਸੰਜੈ ਦੱਤ, ਮਾਧੁਰੀ ਦੀਕਸ਼ਿਤ, ਸੋਨਕਾਸ਼ੀ ਸਿਨਹਾ, ਆਦਿੱਤਿਆ ਰਾਏ ਕਪੂਰ ਆਦਿ ਨੇ ਮੁੱਖ ਭੂਮਿਕਾ ਨਿਭਾਈ ਸੀਦੂਜੇ ਪਾਸੇ ਸਿਨੇਮਾ ਪ੍ਰੇਮੀਆਂ ਨੂੰ 'ਕਲੰਕ' ਤੋਂ ਵੱਡੀਆਂ ਉਮੀਦਾਂ ਸਨ ਪਰ ਫਿਲਮ ਬਾਕਸ ਆਫਿਸ 'ਤੇ ਚੰਗੀ ਸਾਬਤ ਨਾ ਹੋ ਸਕੀ

ਅਸਫਲਤਾ ਤੋਂ ਬਾਅਦ ਵਰੁਣ ਨੇ ਆਪਣੇ 'ਯੂ ਟਿਊਬ' ਚੈਨਲ 'ਤੇ ਇਕ ਵੀਡੀਓ ਜਨਤਕ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਕਿ 'ਕਲੰਕ' 'ਚ ਜ਼ਫ਼ਰ ਦੇ ਰੋਲ ਲਈ ਉਸ ਨੇ ਖ਼ੂਬ ਮਿਹਨਤ ਕੀਤੀ ਪਰ ਫਿਲਮ ਫਿਰ ਵੀ ਚੱਲ ਨਾ ਸਕੀਵਰੁਣ ਨੇ ਕਿਹਾ ਕਿ 'ਮੇਰੀ ਫਿਲਮ 'ਕਲੰਕ' ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾਇਸ ਤੋਂ ਮੈਂ ਬਹੁਤ ਨਿਰਾਸ਼ ਹਾਂਮੇਰੇ ਨਾਲ ਜੁੜੇ ਲੋਕਾਂ ਨੇ ਮੈਨੂੰ ਇਸ ਨਿਰਾਸ਼ਾ ਨੂੰ ਜਗ ਜ਼ਾਹਿਰ ਨਾ ਕਰਨ ਦੀ ਸਲਾਹ ਦਿੱਤੀ ਸੀ ਪਰ ਮੈਂ ਅਜਿਹਾ ਨਹੀਂ ਕਰ ਸਕਿਆਮੈਂ ਅਸਫਲਤਾ ਨੂੰ ਸਵੀਕਾਰ ਕਰਨਾ ਜਾਣਦਾ ਹਾਂ' ਚਰਚਾ ਹੈ ਕਿ ਵਰੁਣ ਨੇ ਇਸ ਫਿਲਮ ਦੀ ਅਸਫਲਤਾ ਤੋਂ ਬਾਅਦ ਆਪਣਾ ਜਨਮ ਦਿਨ ਮਨਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ

ਜ਼ਿਕਰਯੋਗ ਹੈ ਕਿ ਹਾਲ 'ਚ ਆਲੀਆ ਭੱਟ ਤੇ ਸੋਨਕਾਸ਼ੀ ਸਿਨਹਾ ਨੇ ਵੀ ਇਸ ਫਿਲਮ ਦੇ ਫਲਾਪ ਹੋਣ ਬਾਰੇ ਬਿਆਨ ਦਿੱਤੇ ਹਨਸੋਨਕਾਸ਼ੀ ਨੇ ਤਾਂ ਇਹ ਵੀ ਆਖ ਦਿੱਤਾ ਸੀ ਕਿ ਉਹ ਕਿਸੇ ਵੀ ਫਿਲਮ ਦੀ ਅਸਫਲਤਾ ਨੂੰ ਲੈ ਕੇ ਗ਼ਮਗੀਨ ਨਹੀਂ ਹੁੰਦੀਫਿਲਹਾਲ ਵਰੁਣ ਧਵਨ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ 'ਚ ਰੁੱਝ ਗਿਆ ਹੈਉਸ ਕੋਲ ਆਉਣ ਵਾਲੇ ਸਮੇਂ 'ਚ ਇਕ ਤੋਂ ਇਕ ਫਿਲਮ ਕਰਨ ਲਈ ਹੈਇਨ੍ਹਾਂ ''ਸਟ੍ਰੀਟ ਡਾਂਸਰ', 'ਰਣਭੂਮੀ' ਤੇ 'ਕੂਲੀ ਨੰ. 1' ਦਾ ਰੀਮੇਕ ਆਦਿ ਸ਼ਾਮਲ ਹਨਜ਼ਿਕਰਯੋਗ ਹੈ ਕਿ ਵਰੁਣ ਨੇ ਫਿਲਮੀ ਸਫ਼ਰ ਦੀ ਸ਼ੁਰੂਆਤ ਫਿਲਮ 'ਸਟੂਡੈਂਟ ਆਫ ਦਿ ਯੀਅਰ' ਤੋਂ ਕੀਤੀ ਸੀ

Posted By: Harjinder Sodhi