ਨਵੀਂ ਦਿੱਲੀ : 2018 'ਚ ਬਾਲੀਵੁੱਡ ਦੇ ਕਈ ਹਰਮਨਪਿਆਰੇ ਅਭਿਨੇਤਾਵਾਂ ਨੇ ਵਿਆਹ ਕਰ ਲਿਆ ਸੀ। ਇਨ੍ਹਾਂ 'ਚ ਸੋਨਮ ਕਪੂਰ, ਦੀਪਿਕਾ ਪਾਦੁਕੋਣ, ਨੇਹਾ ਧੁਪੀਆ, ਪ੍ਰਿਅੰਕਾ ਚੋਪੜਾ ਅਜਿਹੇ ਨਾਂ ਸ਼ਾਮਿਲ ਹਨ।

ਹੁਣ ਆ ਰਹੀਆਂ ਖਬਰਾਂ ਦੇ ਅਨੁਸਾਰ 2020 'ਚ ਵਰੁਣ ਧਵਨ ਨਤਾਸ਼ਾ ਦਲਾਲ ਨਾਲ, ਰਣਬੀਰ ਕਪੂਰ-ਆਲੀਆ ਭੱਟ ਨਾਲ, ਅਰਜੁਨ ਕਪੂਰ-ਮਲਾਇਕਾ ਅਰੋੜਾ ਨਾਲ ਤੇ ਫਰਹਾਨ ਅਖ਼ਤਰ-ਸ਼ਿਵਾਨੀ ਦਾਂਡੇਕਰ ਨਾਲ ਵਿਆਹ ਕਰ ਸਕਦੇ ਹਨ।

ਹਾਲਾਂਕਿ ਇਹ ਅਜੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਨਾਲ ਇਨ੍ਹਾਂ ਦੀ ਲਵ ਸਟੋਰੀ ਅੱਗੇ ਵਧ ਰਹੀ ਹੈ ਇਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ 2020 'ਚ ਇਹ ਸਾਰੇ ਵਿਆਹ ਕਰ ਸਕਦੇ ਹਨ। ਪਹਿਲਾਂ ਨਾਂ ਵਰੁਣ ਧਵਨ ਤੇ ਨਤਾਸ਼ਾ ਦਲਾਲ ਦਾ ਹੈ। ਜਿਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਅਜੇ ਹਾਲ ਹੀ 'ਚ ਜਨਤਕ ਤੌਰ 'ਤੇ ਵੀ ਕੀਤਾ ਹੈ ਤੇ ਦੋਵਾਂ ਦੇ ਵਿਆਹ ਦੀ ਤਰੀਕ ਦੀ ਖ਼ਬਰ ਵੀ ਆਉਂਦੀ ਰਹਿੰਦੀ ਹੈ।

ਹਾਲਾਂਕਿ ਅਜੇ ਇਨ੍ਹਾਂ ਦੋਵਾਂ ਨੇ ਕੋਈ ਤਰੀਕ ਤੈਅ ਨਹੀਂ ਕੀਤੀ ਹੈ। ਦੂਜਾ ਨਾਂ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਹੈ। ਦੋਵਾਂ ਨੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਹੈ ਪਰ ਹੁਣ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 2020 ਤਕ ਇਹ ਦੋਵੇ ਵਿਆਹ ਕਰ ਸਕਦੇ ਹਨ।

ਅਗਲਾ ਨਾਂ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਹੈ। ਮਲਾਇਕਾ ਅਰੋੜਾ ਨੇ ਹਾਲ ਹੀ 'ਚ ਸਲਮਾਨ ਖ਼ਾਨ ਦੇ ਭਰਾ ਅਰਬਾਜ ਖ਼ਾਨ ਤੋਂ ਤਲਾਕ ਲਿਆ ਹੈ ਤੇ ਹੁਣ ਉਹ ਅਰਜੁਨ ਕਪੂਰ ਨਾਲ ਰਿਸ਼ਤੇ 'ਚ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਦੋਵੇਂ 2020 'ਚ ਵਿਆਹ ਕਰ ਸਕਦੇ ਹਨ।

ਉਥੇ ਹੀ ਫਰਹਾਨ ਅਖ਼ਤਰ ਤੇ ਸ਼ਿਬਾਨੀ ਡਾਂਡੇਕਰ ਦਾ ਵਿਆਹ ਵੀ 2020 'ਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੋਵਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਗਿਆ ਹੈ।

Posted By: Sukhdev Singh