ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਕਡਾਊਨ ਕਾਰਨ ਕਾਫੀ ਦਿਨਾਂ ਤਕ ਸ਼ੂਟਿੰਗ ਕੰਮ ਬੰਦ ਪਿਆ, ਜੋ ਹੁਣ ਸ਼ੁਰੂ ਹੋ ਗਿਆ ਹੈ। ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਟੀਵੀ ਜਗਤ ਦਾ ਲੋਕਪ੍ਰਿਅ ਸਮਾਗਮ 'ਦ ਕਪਿਲ ਸ਼ਰਮਾ ਸ਼ੋਅ' ਦਾ ਵੀ ਨਵਾਂ ਐਪੀਸੋਡ ਸ਼ੂਟ ਹੋ ਗਿਆ ਹੈ, ਜਿਸ 'ਚ ਪਹਿਲਾਂ ਗੈਸਟ ਬਣੇ ਹੋਏ ਹਨ ਅਦਾਕਾਰ ਸੋਨੂੰ ਸੂਦ। ਅਦਾਕਾਰ ਸੋਨੂੰ ਸੂਦ ਲਾਕਡਾਊਨ ਦੌਰਾਨ ਤੇ ਉਸ ਤੋਂ ਬਾਅਦ ਵੀ ਮਜ਼ਦੂਰ ਲੋਕਾਂ ਦੀ ਮਦਦ ਕਾਰਨ ਖ਼ਬਰਾਂ 'ਚ ਸੁਰਖੀਆਂ 'ਚ ਹਨ। ਹੁਣ ਹਰ ਕੋਈ ਕਪਿਲ ਸ਼ਰਮਾ ਦਾ ਲੇਟੈਸਟ ਐਪੀਸੋਡ ਦੇਖਣਾ ਚਾਹੁੰਦਾ ਹੈ ਪਰ ਕੁਝ ਲੋਕ ਇਸ ਐਪੀਸੋਡ ਦਾ ਵਿਰੋਧ ਵੀ ਕਰ ਰਹੇ ਹਨ।

ਕੁਝ ਯੂਜ਼ਰਜ਼ ਨੇ ਟਵਿੱਟਰ 'ਤੇ ਇਸ ਐਪੀਸੋਡ ਦਾ ਬਾਇਕਾਟ ਕੀਤਾ ਤੇ ਲੋਕਾਂ ਤੋਂ 'ਦ ਕਪਿਲ ਸ਼ਰਮਾ ਸ਼ੋਅ' ਨਾ ਦੇਖਣ ਦੀ ਅਪੀਲ ਕੀਤੀ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਿਰ ਅਜਿਹਾ ਕੀ ਹੋ ਗਿਆ ਹੈ ਕਿ ਲੋਕ 'ਦ ਕਪਿਲ ਸ਼ਰਮਾ ਸ਼ੋਅ' ਦਾ ਬਾਇਕਾਟ ਕਰਨ ਲੱਗੇ। ਦਰਅਸਲ, ਇਸ ਸ਼ੋਅ ਦਾ ਬਾਇਕਾਟ ਵੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜਿਆ ਹੋਇਆ ਹੈ। ਜੀ ਹਾਂ, ਕਈ ਯੂਜ਼ਰਜ਼ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਸੁਪਰਸਟਾਰ ਸਲਮਾਨ ਖ਼ਾਨ 'ਤੇ ਵੀ ਦੋਸ਼ ਲੱਗਾ ਰਹੇ ਹਨ ਤੇ ਉਨ੍ਹਾਂ ਨੂੰ ਵੀ ਵਿਵਾਦ 'ਚ ਘਸੀਟਣ ਦੀ ਕੋਸ਼ਿਸ਼ ਕਰ ਰਹੇ ਹਨ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ, 'ਦ ਕਪਿਲ ਸ਼ਰਮਾ ਸ਼ੋਅ' ਦੇ ਪ੍ਰੋਡਿਊਸਰ ਹਨ। ਅਜਿਹੇ 'ਚ ਸਲਮਾਨ ਖ਼ਾਨ ਦਾ ਵਿਰੋਧ ਕਰਦਿਆਂ 'ਦ ਕਪਿਲ ਸ਼ਰਮਾ ਸ਼ੋਅ' ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਕਪਿਲ ਸ਼ਰਮਾ ਸ਼ੋਅ ਨੂੰ ਬਹੁਤ ਪਸੰਦ ਕਰਦੇ ਹਨ ਤੇ ਉਹ ਇਸ ਸ਼ੋਅ ਨੂੰ ਬਹੁਤ ਮਿਸ ਕਰ ਰਹੇ ਸਨ ਪਰ ਉਹ ਸਲਮਾਨ ਖ਼ਾਨ ਕਾਰਨ ਇਸ ਦਾ ਵਿਰੋਧ ਕਰ ਰਹੇ ਹਨ। ਨਾਲ ਹੀ ਕਈ ਸੋਨੂੰ ਸੂਦ ਦੇ ਫੈਨਜ਼ ਨੇ ਵੀ ਕਿਹਾ ਕਿ ਉਹ ਸੋਨੂੰ ਸੂਦ ਨੂੰ ਪਸੰਦ ਕਰਦੇ ਹਨ।

Posted By: Amita Verma