Sona Mohapatra ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਐਕਟ੍ਰੈੱਸ ਸੋਨਾ ਮਹਾਪਾਤਰਾ ਅਕਸਰ ਆਪਣੇ ਬੇਬਾਕ ਬੋਲ ਨੂੰ ਲੈ ਕੇ ਖ਼ਬਰਾਂ 'ਚ ਰਹਿੰਦੀ ਹੈ। ਨਾਲ ਹੀ ਮਹਿਲਾਵਾਂ ਨਾਲ ਜੁੜੇ ਮੁੱਦਿਆਂ 'ਤੇ ਆਪਮੀ 'ਫੇਮਿਨਿਸਟ' ਰਾਏ ਲਈ ਉਨ੍ਹਾਂ ਦੀ ਜ਼ਿਆਦਾ ਚਰਚਾ ਹੁੰਦੀ ਹੈ। ਮਹਿਲਾਵਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ ਸਿੰਗਰ ਬਿਆਨਾਂ ਦੀ ਵਜ੍ਹਾ ਨਾਲ ਕਈ ਵਾਰ ਟ੍ਰੋਲਰਸ ਦੀ ਨਿਸ਼ਾਨਾ ਬਣ ਜਾਂਦੀ ਹੈ। ਹਾਲਾਂਕਿ ਟ੍ਰੋਲਰਸ ਨੂੰ ਜਵਾਬ ਦੇਣ ਨਾਲ ਵੀ ਸਿੰਗਰ ਕਤਰਾਉਂਦੀ ਨਹੀਂ ਤੇ ਕਰਾਰੇ ਜਵਾਬ ਦਿੰਦੀ ਹੈ। ਇਸ ਤਰ੍ਹਾਂ ਹੀ ਹਾਲ ਹੀ 'ਚ ਇਕ ਵਾਰ ਫਿਰ ਹੋਇਆ, ਜਦ ਸਿੰਗਰ ਨੇ ਇਕ ਯੂਜ਼ਰਜ਼ ਨੂੰ ਕਰਾਰਾ ਜਵਾਬ ਦਿੱਤਾ, ਜੋ ਉਨ੍ਹਾਂ ਨੇ ਗ਼ਲਤ ਤਰੀਕੇ ਨਾਲ ਟ੍ਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਯੂਜ਼ਰਜ਼ ਵੱਲੋ ਕੀਤੇ ਗਏ ਟਵੀਟ ਦਾ ਸੋਨਾ ਨੇ ਸ਼ਾਨਦਾਰ ਜਵਾਬ ਦਿੱਤਾ ਤੇ ਯੂਜ਼ਰ ਦੀ ਬੋਲਤੀ ਬੰਦ ਕਰ ਦਿੱਤੀ। ਦਰਅਸਲ ਇਕ ਯੂਜ਼ਰਜ਼ ਨੇ ਲਿਖਿਆ, 'ਸਾਰੀ ਫੇਮਨਿਸਟ ਨੂੰ ਪੁਰਸ਼ਾਂ ਨਾਲ ਮੁਕਾਬਲਾ ਕਰਨ ਲਈ 'ਕਲੀਵੇਜ' ਦਿਖਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ... ਤੇ ਤੁਹਾਡੇ ਕੁਝ ਇੰਟਰਵਿਊ ਦੇਖਣ ਦੇ ਬਾਅਦ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਬਾਲੀ ਗੈਂਗ ਦੀ ਸ਼ਿਕਾਰ ਹੈ, ਪਰ ਫਿਰ ਵੀ ਤੁਸੀਂ ਉਨ੍ਹਾਂ ਦੇ ਗੈਂਗ 'ਚ ਵੜਨ ਲਈ ਉਨ੍ਹਾਂ ਰਝਾਉਣ ਦੀ ਕੋਸ਼ਿਸ਼ ਕਰਦੀ ਹੈ... ਕਿੰਨਾ ਵਿਰੋਧ ਹੈ।

ਇਸ ਟਵੀਟ ਦੇ ਜਵਾਬ 'ਚ ਲਿਖਿਆ, 'ਮੇਰੀ ਸਲਾਹ ਹੈ ਕਿ ਤੁਸੀਂ ਕਿੱਸ ਨਾਲ ਗੱਲ ਕਰਨ ਤੋਂ ਪਹਿਲਾਂ ਆਪਣੇ ਦਿਮਾਗ਼ ਦੇ ਕਈ ਸਾਰੇ ਕਲੀਵੇਜ ਦਾ ਟ੍ਰੀਟਮੈਂਟ ਕਰਵਾ ਲਓ... 'ਬਾਲੀ ਗੈਂਗ' ਨੂੰ ਰੁਝਾਉਣ ਦੀ ਕੋਸ਼ਿਸ਼ ਕਰਨ ਵਾਲੀ 'ਫੇਮਿਨਿਸਟ' ਨੂੰ ਤਾਂ ਛੱਡ ਦਿਓ। ਏਨਾ ਹੀ ਨਹੀਂ ਸਿੰਗਰ ਨੇ ਇਸ ਟਵੀਵ 'ਚ ਕਲੀਵੇਜ ਦਾ ਸਹੀ ਮਤਲੂ ਵੀ ਯੂਜ਼ਰਜ਼ ਨੂੰ ਦੱਸਿਆ ਤੇ ਉਸ ਦਾ ਅਰਥ ਦੱਸਦੇ ਹੋਏ ਲਿਖਿਆ-'Cleavage, noun : a sharp division, a split', ਇਸ ਦਾ ਮਤਲਬ ਹੈ ਕਿ ਦੋ ਭਾਗਾਂ 'ਚ ਵੰਡਿਆ ਹੋਇਆ।

Posted By: Sarabjeet Kaur