ਨਵੀਂ ਦਿੱਲੀ, ਜੇਐੱਨਐੱਨ : ਸਿਰਫ਼ ਪੰਜ ਮਹੀਨੇ ਦੇ ਅੰਦਰ ਰਾਜਨੀਤੀ ਤੋਂ ਕਿਨਾਰਾ ਕਰਨ ਵਾਲੀ ਬਾਲੀਵੁੱਡ ਅਭਿਨੇਤਰੀ Urmila Matondkar ਹੁਣ ਇਕ ਵਾਰ ਫਿਰ ਰਾਜਨੀਤੀ ਦੀਆਂ ਗਲੀਆਂ 'ਚ ਉਤਰਾਨ ਲਈ ਤਿਆਰ ਹੈ। ਦੱਸਿਆ ਜਾ ਰਿਹਾ ਹੈ ਕਿ Urmila Matondkar ਕੱਲ੍ਹ ਭਾਵ ਇਕ ਦਸੰਬਰ ਨੂੰ ਸ਼ਿਵਸੈਨਾ ਦਾ ਹੱਥ ਫੜਨ ਵਾਲੀ ਹੈ। ਹਾਲਾਂਕਿ ਅਭਿਨੇਤਰੀ ਨੇ ਇਸ ਬਾਰੇ ਹੁਣ ਤਕ ਕੋਈ ਆਧਿਕਾਰਿਕ ਬਿਆਨ ਨਹੀਂ ਦਿੱਤਾ ਹੈ ਪਰ ਖ਼ਬਰਾਂ ਦੀ ਮੰਨੀਏ ਤਾਂ ਅਗਲੇ ਇਕ ਜਾਂ ਦੋ ਦਿਨ ਦੇ ਅੰਦਰ ਉਰਮੀਲਾ ਨੂੰ ਮਹਾਰਾਸ਼ਟਰ ਦੀ ਮੁੱਖ ਮੰਤਰੀ ਉਧਵ ਠਾਕਰੇ ਦੀ ਅਗਵਾਈ 'ਚ ਪਾਰਟੀ 'ਚ ਸ਼ਾਮਲ ਕੀਤਾ ਜਾਵੇਗਾ।


ਦਰਅਸਲ ਕੁਝ ਦਿਨ ਪਹਿਲਾ ਮਹਾਰਾਸ਼ਟਰ 'ਚ ਸੱਤਾਧਾਰੀ ਪਾਰਟੀ ਸ਼ਿਵਸੈਨਾ ਨੇ Urmila Matondkar ਨੂੰ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਲਈ ਰਾਜਪਾਲ ਨੂੰ ਨਾਂ ਭੇਜਿਆ ਸੀ। ਮਹਾਰਾਸ਼ਟਰ ਦੀ ਮਹਾ ਵਿਕਾਸ ਅਘਾੜੀ ਦੀ ਸਰਕਾਰ ਨੇ ਰਾਜਪਾਲ ਦੇ ਕੋਲ 12 ਨਾਵਾਂ ਦੀ ਸੂਚੀ ਭੇਜੀ ਸੀ, ਜਿਨ੍ਹਾਂ ਨੂੰ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਾਇਆ ਜਾਣਾ ਸੀ। ਇਸ ਲਿਸਟ 'ਚ ਹੀ ਅਭਿਨੇਤਰੀ ਉਮਰੀਲਾ ਦਾ ਨਾਂ ਵੀ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਸ਼ਿਵਸੈਨਾ ਐੱਨਸੀਪੀ ਤੇ ਕਾਂਗਰਸ ਦਾ ਮਹਾ ਵਿਕਾਸ ਅਘਾੜੀ ਗਠਬੰਧਨ ਹੈ। ਖ਼ਬਰਾਂ ਮੁਤਾਬਕ ਗਠਬੰਧਨ ਵੱਲੋਂ ਹਰ ਪਾਰਟੀ ਵੱਲੋਂ 4-4 ਲੋਕਾਂ ਦੇ ਨਾਮ ਭੇਜੇ ਗਏ ਹਨ। ਜਿਸ 'ਚ ਸ਼ਿਵਸੇਨਾ ਨੇ ਉਰਮੀਲਾ ਦਾ ਨਾਂ ਰਾਜਪਾਲ Bhagat Singh Kosari ਕੋਲ ਭੇਜਿਆ ਸੀ।


ਕਿਸ ਤਰ੍ਹਾਂ ਦਾ ਰਿਹਾ ਉਰਮੀਲਾ ਦਾ ਰਾਜਨੀਤਕ ਸਫਰ


ਅਭਿਨੇਤਰੀ ਦਾ ਰਾਜਨੀਤੀ ਸਫਰ ਜ਼ਿਆਦਾ ਲੰਬਾ ਤੇ ਖ਼ਾਸ ਨਹੀਂ ਰਿਹਾ। ਅਭਿਨੇਤਰੀ ਨੇ ਲੋਕਸਭਾ ਚੋਣਾਂ 2019 'ਚ ਅਪ੍ਰੈਲ 'ਚ ਕਾਂਗਰਸ ਪਾਰਟੀ Join ਕੀਤੀ ਸੀ। ਇਸ ਨਾਲ Urmila Matondkar ਨੇ ਰਾਜਨੀਤੀ 'ਚ ਪ੍ਰਵੇਸ਼ ਕੀਤਾ ਸੀ ਪਰ ਪੰਜ ਮਹੀਨਿਆਂ 'ਚ ਹੀ Urmila Matondkar ਨੇ ਕਾਂਗਰਸ ਨੂੰ ਅਸਤੀਫਾ ਦੇ ਦਿੱਤਾ ਤੇ ਰਾਜਨੀਤੀ ਤੋਂ ਕਿਨਾਰਾ ਕਰ ਲਿਆ। ਉਨ੍ਹਾਂ ਨੇ ਕਾਂਗਰਸ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।


ਇੱਥੋਂ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ


Urmila Matondkar ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਤੌਰ Child actress Marathi film 'Jhakola' (1980) ਤੋਂ ਕੀਤੀ ਸੀ। 'ਕਲਯੁੱਗ' (1981) ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ਸੀ। ਫਿਲਮੀ ਪਰਦੇ 'ਤੇ ਆਖਿਰੀ ਵਾਰ ਫਿਲਮ ਬਲੈਕਮੇਲ 'ਚ ਇਕ ਆਈਟਮ ਡਾਂਸ ਕਰਦੀ ਨਜ਼ਰ ਆਈ ਸੀ।

Posted By: Rajnish Kaur