ਜੇਐੱਨਐੱਨ, ਨਵੀਂ ਦਿੱਲੀ : ਫਰਵਰੀ ਦੇ ਆਖ਼ਰੀ ਹਫ਼ਤੇ ’ਚ ਕਈ ਅਹਿਮ ਵੈਬ ਸੀਰੀਜ਼ ਅਤੇ ਫਿਲਮਾਂ ਆ ਰਹੀਆਂ ਹਨ। ਇਨ੍ਹਾਂ ’ਚ ਕੁਝ ਸੀਕੁਅਲਸ ਹਨ ਤਾਂ ਕੁਝ ਓਰਿਜ਼ਨਲ ਹਨ। ਐਮਾਜ਼ੋਨ ਪ੍ਰਾਈਮ ਵੀਡੀਓ, ਨੈੱਟਫਲਿੱਕਸ, ਜ਼ੀ5, ਡਿਜ਼ਨੀ ਪਲੱਸ ਹਾਟਸਟਾਰ ਜਿਹੇ ਪਲੇਟਫਾਰਮ ’ਤੇ ਰੋਮਾਂਸ ਤੋਂ ਲੈ ਕੇ ਹਾਰਰ ਅਤੇ ਐਕਸ਼ਨ ਦੇ ਰੰਗ ਦੇਖਣ ਨੂੰ ਮਿਲਣਗੇ। ਤੁਹਾਡੀ ਸੁਵਿਧਾ ਲਈ ਇਥੇ ਪੇਸ਼ ਹੈ ਪੂਰੀ ਲਿਸਟ।

ਜਮਾਈ 2.0 ਸੀਜ਼ਨ 2 : ਜ਼ੀ-5 ਪ੍ਰੀਮੀਅਮ ’ਤੇ 26 ਫਰਵਰੀ ਨੂੰ ਇਸ ਗਲੈਮਰਸ ਰੋਮਾਂਟਿਕ-ਥਿ੍ਰਲਰ ਦਾ ਦੂਸਰਾ ਸੀਜ਼ਨ ਰਿਲੀਜ਼ ਕੀਤਾ ਜਾਵੇਗਾ। ਇਸ ਸੀਰੀਜ਼ ’ਚ ਨੀਆਂ ਸ਼ਰਮਾ ਅਤੇ ਰਵੀ ਦੂਬੇ ਮੁੱਖ ਭੂਮਿਕਾ ਨਿਭਾਉਂਦੇ ਹਨ। ਨੀਆਂ ਇਕ ਵਾਰ ਫਿਰ ਗਲੈਮਰਸ ਅੰਦਾਜ਼ ’ਚ ਦਿਖੇਗੀ। ਰਵੀ ਨਾਲ ਉਨ੍ਹਾਂ ਦੀ ਆਨਸਕਰੀਨ ਕੈਮਿਸਟਰੀ ਪਹਿਲਾਂ ਤੋਂ ਵੱਧ ਇੰਟੈਂਸ ਹੋ ਗਈ ਹੈ। ਇਹ ਟੀਵੀ ਸੀਰੀਅਲ ਜਮਾਈ ਰਾਜਾ ਦਾ ਵੈਬ ਸੰਸਕਰਣ ਹੈ। ਜਮਾਈ ਰਾਜਾ ’ਚ ਵੀ ਰਵੀ ਅਤੇ ਨੀਆਂ ਨੇ ਮੁੱਖ ਭੂਮਿਕਾ ਨਿਭਾਈ ਸੀ।

1962 ਦਿ ਵਾਰ ਇਨ ਦਿ ਹਿੱਲਜ਼ : ਡਿਜ਼ਨੀ ਪਲੱਸ ਹਾਟਸਟਾਰ ਵੀਆਈਪੀ ਅਤੇ ਪ੍ਰੀਮੀਅਮ ’ਤੇ ਇਹ ਵਾਰ ਸੀਰੀਜ਼ 26 ਫਰਵਰੀ ਤੋਂ ਆ ਰਹੀ ਹੈ। 1962 ’ਚ ਹੋਈ ਭਾਰਤ ਅਤੇ ਚੀਨ ਦੀ ਮਸ਼ਹੂਰ ਲੜਾਈ ਤੋਂ ਪ੍ਰੇਰਿਤ ਇਹ ਇਕ ਕਾਲਪਨਿਕ ਵੈਬ ਸੀਰੀਜ਼ ਹੈ। ਮਹੇਸ਼ ਮਾਂਜਰੇਕਰ ਨੇ ਇਸ ਸੀਰੀਜ਼ ਦਾ ਨਿਰਦੇਸ਼ਨ ਕੀਤਾ ਹੈ। ਅਭੈ ਦਿਓਲ, ਮਾਹੀ ਗਿੱਲ, ਆਕਾਸ਼ ਥੋਸਰ, ਰੋਹਨ ਗੰਡੋਤਰਾ, ਸੁਮੀਤ ਵਿਅਸ ਅਤੇ ਅਨੂਪ ਸੋਨੀ ਅਹਿਮ ਕਿਰਦਾਰਾਂ ’ਚ ਦਿਸਣਗੇ।

ਦਿ ਗਰਲ ਆਨ ਦਿ ਟਰੇਨ : ਨੈੱਟਫਲਿੱਕਸ ’ਤੇ 26 ਫਰਵਰੀ ਨੂੰ ਸਟਰੀਮ ਹੋਵੇਗੀ। ਰਿਭੂ ਸੇਨਗੁਪਤਾ ਨਿਰਦੇਸ਼ਿਤ ਫਿਲਮ ’ਚ ਪਰਿਣਿਤੀ ਚੋਪੜਾ, ਆਦਿੱਤਿਆ ਰਾਓ ਹੈਦਰੀ ਅਤੇ ਕੀਰਤੀ ਕੁਲਹਰੀ ਮੁੱਖ ਕਿਰਦਾਰਾਂ ’ਚ ਹਨ। ਇਹ ਇਸੀ ਨਾਮ ਤੋਂ ਆਈ ਹਾਲੀਵੁੱਡ ਥਿ੍ਰਲਰ ਦਾ ਹਿੰਦੀ ਰੁਪਾਂਤਰਣ ਹੈ। ਹਾਲੀਵੁੱਡ ਫਿਲਮ ’ਚ ਏਮਿਲੀ ਬਲੰਟ ਨੇ ਮੁੱਖ ਭੂਮਿਕਾ ਨਿਭਾਈ ਸੀ। ਇਹ ਫਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਸੀ, ਪਰ ਪੈਨਡੇਮਿਕ ਦੇ ਚੱਲਦਿਆਂ ਇਸਨੂੰ ਨੈੱਟਫਲਿੱਕਸ ’ਤੇ ਉਤਾਰਿਆ ਜਾ ਰਿਹਾ ਹੈ।

ਦਿ ਬਰੋਕਨ ਹਾਰਟ ਗੈਲਰੀ : ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 24 ਫਰਵਰੀ ਨੂੰ ਆ ਰਹੀ ਦਿ ਬਰੋਕਨ ਹਾਰਟਸ ਗੈਲਰੀ 2020 ਦੀ ਰੋਮਾਂਟਿਕ ਫਿਲਮ ਹੈ, ਜੋ ਪਿਛਲੇ ਸਾਲ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਸੀ। ਨੇਟਲੀ ਕ੍ਰਿੰਸਟੀ ਨਿਰਦੇਸ਼ਿਤ ਫਿਲਮ ’ਚ ਭਾਰਤੀ ਮੂਲ ਦੀ ਅਦਾਕਾਰਾ ਜੇਰਾਲਡੀਨ ਵਿਸ਼ਵਨਾਥਨ ਅਤੇ ਡੈਕਰੀ ਮੋਂਟਗੁਮਰੀ ਮੁੱਖ ਭੂਮਿਕਾਵਾਂ ’ਚ ਹੈ।

ਹੈਲੋ ਮਿੰਨੀ 2 : ਐੱਮਐਕਸ ਪਲੇਅਰ ’ਤੇ 26 ਫਰਵਰੀ ਨੂੰ ਹੈਲੋ ਮਿੰਨੀ 2 ਵੈਬ ਸੀਰੀਜ਼ ਸਟਰੀਮ ਹੋਵੇਗੀ। ਹੈਲੋ ਮਿੰਨੀ 2 ਸਸਪੈਂਸ-ਥਿ੍ਰਲਰ ਕ੍ਰਾਈਮ ਸੀਰੀਜ਼ ਹੈ, ਜਿਸ ’ਚ ਅਨੁਜਾ ਜੋਸ਼ੀ ਮੁੱਖ ਕਿਰਦਾਰ ’ਚ ਹੈ। ਅਰਜੁਨ ਸ਼੍ਰੀਵਾਸਤਵ ਨੇ ਇਸਦਾ ਨਿਰਦੇਸ਼ਨ ਕੀਤਾ ਹੈ। ਸੀਰੀਜ਼ ’ਚ ਗੌਰਵ ਚੋਪੜਾ, ਮਿ੍ਰਣਾਲ ਦੱਤ, ਅੰਸ਼ੁਲ ਪਾਂਡੇ ਅਤੇ ਜੈਅ ਸੇਨਗੁਪਤਾ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਹਿੰਦੀ ਤੋਂ ਇਲਾਵਾ ਸੀਰੀਜ਼ ਤਮਿਲ, ਤੇਲਗੂ ਅਤੇ ਭੋਜਪੁਰੀ ਭਾਸ਼ਾਵਾਂ ’ਚ ਵੀ ਉਪਲੱਬਧ ਰਹੇਗੀ।

Posted By: Ramanjit Kaur