ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਖਿਡਾਰੀ ਅਕਸ਼ੇ ਕੁਮਾਰ ਫ਼ਿਲਮ ਇੰਡਸਟਰੀ ਦਾ ਮੰਨਿਆ-ਪ੍ਰਮੰਨਿਆਂ ਨਾਮ ਹੈ। ਉਹ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੀ ਦਰਿਆਦਲੀ ਲਈ ਜਾਣੇ ਜਾਂਦੇ ਹਨ। ਕੋਰੋਨਾ ਵਾਇਰਸ ਦੀ ਇਸ ਸੰਕਟ ਦੀ ਘੜੀ 'ਚ ਲੋਕਾਂ ਦੀ ਮਦਦ ਲਈ ਅਕਸ਼ੇ ਕੁਮਾਰ ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ 'ਚ ਬਣੇ ਰਹਿੰਦੇ ਹਨ। ਉਨ੍ਹਾਂ ਵਾਂਗ ਉਨ੍ਹਾਂ ਦੀ ਪਤਨੀ ਵੀ ਅਦਾਕਾਰ ਟਵਿੰਕਲ ਖੰਨਾ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ। ਕੋਰੋਨਾ ਵਾਇਰਸ ਲਾਕਡਾਊਨ ਦੀ ਵਜ੍ਹਾ ਕਾਰਨ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਆਪਣਾ ਸਾਰਾ ਸਮਾਂ ਪਰਿਵਾਰ ਨਾਲ ਬਿਤਾ ਰਹੀ ਹੈ। ਇਸ ਦੌਰਾਨ ਸਾਰੇ ਸਟਾਰ ਆਪਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ। ਟਵਿੰਕਲ ਖੰਨਾ ਨੇ ਵੀ ਹਾਲ ਹੀ 'ਚ ਇਕ ਥ੍ਰੋਬੈਕ ਵੀਡੀਓ ਸ਼ੇਅਰ ਕੀਤਾ ਹੈ। ਟਵਿੰਕਲ ਖੰਨਾ ਦਾ ਇਹ ਵੀਡੀਓ ਕਰਨ ਜੌਹਰ ਦੇ ਟਾਕ ਸ਼ੋਅ 'ਕੌਫ਼ੀ ਵਿਦ ਕਰਨ' ਦਾ ਹੈ। ਇਸ ਵੀਡੀਓ 'ਚ ਉਹ ਬਾਲੀਵੁੱਡ ਦੇ ਤਿੰਨੋਂ ਖਾਨ ਬਾਰੇ ਕੁਝ ਅਜਿਹੀ ਗੱਲ ਕਹੀ ਕਿ ਕਰਨ ਜੌਹਰ ਦੀ ਬੋਲਤੀ ਬੰਦ ਹੋ ਗਈ।


ਟਵਿੰਕਲ ਖੰਨਾ ਨੂੰ ਇਹ ਵੀਡੀਓ ਡਾਇਰੈਕਟਰ ਤੇ ਪ੍ਰੋਡਿਊਸਰ ਕਰਨ ਜੌਹਰ ਨੇ ਭੇਜਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟਵਿੰਕਲ ਖੰਨਾ ਨੇ ਲਿਖਿਆ, 'ਦੋਸਤੋਂ, ਕਰਨ ਜੌਹਰ ਨੇ ਮੈਨੂੰ ਇਹ ਵੀਡੀਓ ਭੇਜਿਆ ਜਿਸ ਨੂੰ ਦੇਖਣ ਮਗਰੋਂ ਅਸੀਂ ਦੋਵੇਂ ਹੱਸਣ ਲੱਗ ਗਏ ਸੀ। ਇਸ ਵੀਡੀਓ ਤੋਂ ਕਿਵੇਂ ਪਿੱਛਾ ਛੁਡਾਵਾ ਸਮਝ ਨਹੀਂ ਆ ਰਿਹਾ। #oldisgold'

ਜ਼ਿਕਰਯੋਗ ਹੈ ਕਿ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਟਵਿੰਕਲ ਖੰਨਾ ਤੇ ਅਕਸ਼ੇ ਕੁਮਾਰ ਕਰਨ ਜੌਹਰ ਦੇ ਸ਼ੋਅ 'ਕੌਫ਼ੀ ਵਿੰਦ ਕਰਨ' 'ਚ ਪਹੁੰਚੇ ਸੀ। ਇਸ ਦੌਰਾਨ ਕਰਨ ਜੌਹਰ ਦੋਵਾਂ ਨੂੰ ਕਈ ਸਵਾਲ ਪੁੱਛਦੇ ਹਨ। ਦੂਜੇ ਪਾਸੇ ਜਦੋਂ ਕਰਨ ਜੌਹਰ ਨੇ ਟਵਿੰਕਲ ਖੰਨਾ ਤੋਂ ਪੁੱਛਿਆ ਕਿ 'ਅਕਸ਼ੇ 'ਚ ਕੀ ਹੈ ਜੋ ਖਾਨਜ਼ 'ਚ ਨਹੀਂ?' ਇਸ ਦਾ ਜਵਾਬ ਟਵਿੰਕਲ ਨੇ ਇਸ ਤਰ੍ਹਾਂ ਦਿੱਤਾ ਕਿ ਕਰਨ ਤੇ ਅਕਸ਼ੇ ਦੋਵੇਂ ਹੈਰਾਨ ਰਹਿ ਗਏ।

ਕਰਨ ਨੇ ਟਵਿੰਕਲ ਖੰਨਾ ਨਾਲ ਦੂਜਾ ਸਵਾਲ ਪੁੱਛਿਆ ਕਿ ਸਲਮਾਨ ਖਾਨ, ਸ਼ਾਹਰੁੱਖ ਖਾਨ ਤੇ ਆਮਿਰ ਖਾਨ 'ਚ ਸਭ ਤੋਂ ਜ਼ਿਆਦਾ ਪਸੰਦ ਕੋਣ ਹੈ? ਇਸ ਮਗਰੋਂ ਟਵਿੰਕਲ, ਕਰਨ ਦੀ ਟੰਗ ਖਿੱਚਦੀ ਹੋਏ ਕਹਿੰਦੀ ਹੈ ਕਿ ਤੁਸੀਂ ਇਕ ਹੋਰ ਖਾਨ, ਫਵਾਦ ਖਾਨ ਨੂੰ ਕਿਉਂ ਨਹੀਂ ਜੋੜਦੇ? ਇਹ ਸੁਣ ਕੇ ਅਕਸ਼ੇ ਕੁਮਾਰ ਹੱਸਣ ਲੱਗ ਪਏ ਤੇ ਕਰਨ ਕੁਝ ਬੋਲ ਨਹੀਂ ਸਕੇ।

Posted By: Rajnish Kaur