ਨਵੀਂ ਦਿੱਲੀ, ਜੇਐੱਨਐੱਨ : ਲਾਕਡਾਊਨ ਦੌਰਾਨ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਏ ਰਾਮਾਇਣ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਟੀਆਰਪੀ ਦੇ ਆਧਾਰ 'ਤੇ ਰਾਮਾਇਣ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਕਈ ਹਫ਼ਤਿਆਂ ਤਕ ਟੀਆਰਪੀ ਰੈਂਕਿੰਗ 'ਚ ਟਾਪ- 5 'ਚ ਜਗ੍ਹਾ ਬਣਾਈ ਤੇ ਕਈ ਰਿਕਾਰਡ ਵੀ ਤੋੜ ਦਿੱਤੇ ਹਨ। ਦੂਰਦਰਸ਼ਨ 'ਤੇ ਬੇਸ਼ੱਕ ਹੀ ਹੁਣ ਰਾਮਾਇਣ ਦਾ ਪ੍ਰਸਾਰਣ ਖਤਮ ਹੋ ਚੁੱਕਾ ਹੈ ਤੇ ਹੋਰ ਚੈਨਲਾਂ 'ਤੇ ਇਕ ਵਾਰ ਫਿਰ ਪ੍ਰਸਾਰਣ ਹੋਣ 'ਤੇ ਲੋਕ ਇਸ ਨੂੰ ਦੇਖਣਾ ਪਸੰਦ ਕਰ ਰਹੇ ਹਨ। ਇਸ ਹਫ਼ਤੇ ਦੀ ਟੀਆਰਪੀ ਰੈਂਕਿੰਗ 'ਚ ਰਾਮਾਇਣ ਟਾਪ-5 'ਚ ਸ਼ਾਮਲ ਹੈ। ਜੀ ਹਾਂ ਬਾਰਕ ਵੱਲੋਂ ਵੀਕ-25 ਦੀ ਟੀਆਰਪੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਜਿਸ 'ਚ ਦੂਰਦਰਸ਼ਨ ਮਹਾਭਾਰਤ ਤੇ ਰਾਮਾਇਣ ਨੇ ਵੀ ਆਪਣੀ ਥਾਂ ਬਣਾਈ ਹੈ। ਜੇਕਰ ਓਵਰਆਲ ਕੈਟੇਗਰੀ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਪਹਿਲੀ ਥਾਂ 'ਤੇ ਦੂਰਦਰਸ਼ਨ ਦਾ ਪ੍ਰੋਗਰਾਮ ਸ੍ਰੀਕ੍ਰਿਸ਼ਨ ਰਿਹਾ ਹੈ ਜੋ ਪਿਛਲੇ ਕੁਝ ਹਫ਼ਤਿਆਂ ਤੋਂ ਟਾਪ-5 'ਚ ਬਰਕਰਾਰ ਹੈ। ਇਸ ਤੋਂ ਬਾਅਦ ਦੂਜੇ ਸਥਾਨ 'ਤੇ ਹੈ ਸਟਾਰ ਪਲੱਸ 'ਤੇ ਪ੍ਰਸਾਰਿਤ ਹੋ ਰਹੀ ਮਹਾਭਾਰਤ। ਤੁਹਾਨੂੰ ਦੱਸ ਦੇਈਏ ਕਿ ਸਟਾਰ ਪਲੱਸ 'ਤੇ ਬੀਆਰ ਚੋਪੜਾ ਦੀ ਰਾਮਾਇਣ ਨਹੀਂ ਹੈ ਜਿਸ ਦਾ ਪ੍ਰਸਾਰਣ ਦੂਰਦਰਸ਼ਨ 'ਤੇ ਹੋਇਆ ਸੀ। ਦੂਜੇ ਪਾਸੇ ਤੀਜੇ ਸਥਾਨ 'ਤੇ ਦੰਗਲ ਦਾ ਸ਼ੋਅ 'ਮਹਿਮਾ ਸ਼ਨੀਦੇਵ ਕੀ' ਹੈ। ਚੈਨਲ ਦੰਗਲ ਦੇ ਕਈ ਪ੍ਰੋਗਰਾਮ ਟੀਆਰਪੀ ਟਾਪ-5 'ਚ ਬਣੇ ਰਹਿੰਦੇ ਹਨ। ਹਾਲਾਂਕਿ ਇਸ ਵਾਰ ਦੰਗਲ ਦੇ ਇਕ ਸੀਰੀਅਲ ਨੂੰ ਹੀ ਟਾਪ-5 'ਚ ਜਗ੍ਹਾ ਮਿਲੀ ਹੈ। ਵੈਸੇ ਇਹ ਸ਼ੋਅ ਵੀ ਤੀਜੇ ਸਥਾਨ 'ਤੇ ਸੀ। ਇਸ ਤੋਂ ਬਾਅਦ ਚੌਥੇ ਸਥਾਨ 'ਤੇ ਦੰਗਲ ਦਾ ਰਾਮਾਇਣ ਨਹੀਂ ਬਲਕਿ ਸਟਾਰ ਪਲੱਸ 'ਤੇ ਪ੍ਰਸਾਰਿਤ ਹੋ ਰਹੀ ਰਾਮਾਨੰਦ ਸਾਗਰ ਦੀ ਰਾਮਾਇਣ ਨੇ ਜਗ੍ਹਾ ਬਣਾਈ ਹੈ। ਇਸ ਦੌਰਾਨ ਸ਼ੋਅ 'ਚ ਰਾਮ-ਰਾਵਣ ਦਾ ਯੁੱਧ ਹੋਣ ਵਾਲਾ ਹੈ ਜਿਸ ਦੀ ਵਜ੍ਹਾ ਕਾਰਨ ਲੋਕ ਉਤਸ਼ਾਹ ਨਾਲ ਦੇਖ ਰਹੇ ਹਨ।

ਪੰਜਵੇਂ ਸਥਾਨ 'ਤੇ ਸਟਾਰ ਉਤਸਵ ਦੇ ਪ੍ਰੋਗਰਾਮ 'ਯੇ ਰਿਸ਼ਤਾ ਕਿਯਾ ਕਹਿਲਾਤਾ ਹੈ' ਨੇ ਜਗ੍ਹਾ ਬਣਾਈ ਹੈ। ਪਿਛਲੇ ਕਈ ਹਫਤਿਆਂ ਤੋਂ ਧਰਮ ਆਧਾਰਿਤ ਸ਼ੋਅ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤੇ ਲੋਕ ਰਾਮਾਇਣ, ਮਹਾਭਾਰਤ, ਸ਼੍ਰੀਕ੍ਰਿਸ਼ਨ ਆਦਿ ਦੇਖ ਰਹੇ ਹਨ।

Posted By: Ravneet Kaur