ਜੇਐੱਨਐੱਨ, ਮੁੰਬਈ : ਟੀਵੀ ਰਿਆਲਟੀ ਸ਼ੋਅ ਤੋਂ ਲੜਾਈ ਦਾ ਮੈਦਾਨ ਬਣ ਚੁੱਕਿਆ ਸ਼ੋਅ ਬਿੱਗ ਬੌਸ ਇਨ੍ਹਾਂ ਦਿਨੀਂ ਘਰ 'ਚ ਹੋ ਰਹੀ ਲੜਾਈਆਂ ਕਾਰਨ ਸੁਰਖੀਆਂ 'ਚ ਹੈ। ਬੀਤੇ ਕੁਝ ਦਿਨਾਂ ਤੋਂ ਜਿੱਥੋਂ ਸਿਧਾਰਥ ਤੇ ਆਸਿਮ ਦੇ ਮਤਭੇਦ ਦੀਆਂ ਚਰਚਾਵਾਂ ਹੋ ਰਹੀਆਂ ਸਨ ਉੱਥੇ ਹੁਣ ਸਿਧਾਰਥ ਕਾਰਨ ਹੋਈ ਦੇਵੋਲੀਨਾ ਤੇ ਵਿਸ਼ਾਲ ਦੀ ਲੜਾਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਲੜਾਈ 'ਚ ਦੋਵੇਂ ਕਾਫੀ ਐਗ੍ਰਸਿਵ ਹੁੰਦੇ ਨਜ਼ਰ ਆ ਰਹੇ ਹਨ।

ਹਾਲ ਹੀ 'ਚ ਸੋਸ਼ਲ ਮੀਡੀਆ ਤੋਂ ਬਿੱਗ ਬੌਸ 13 ਦੇ ਆਉਣ ਵਾਲੇ ਐਪੀਸੋਡ ਦੀ ਇਕ ਵੀਡੀਓ ਸਾਹਮਣੇ ਆਈ ਹੈ, ਇਸ ਲੜਾਈ 'ਚ ਵਿਸ਼ਾਲ ਆਦਿਤ ਸਿੰਘ ਤੇ ਦੇਵੋਲੀਨਾ ਵਿਚਕਾਰ ਜ਼ੋਰਦਾਰ ਬਹਿਸ ਦੇਖਣ ਨੂੰ ਮਿਲ ਰਹੀ ਹੈ। ਦਿਖਾਇਆ ਗਿਆ ਹੈ ਕਿ ਸਿਧਾਰਥ ਸ਼ੁਕਲਾ ਦੇਵੋਲੀਨਾ ਤੋਂ ਪੁੱਛਦੇ ਹਨ, 'ਦੇਵੋ ਤੁਸੀਂ ਬੋਲਿਆ ਕਿ ਮੈਂ ਸ਼ੈਫਾਲੀ ਨੂੰ ਬੋਲਿਆ ਕਿ ਭਾਊ ਨੂੰ ਕੈਪਟਨ ਬਣਾਉਂਦੇ ਹਾਂ ਤੇ ਰਸ਼ਮੀ ਨੂੰ ਬਚਾਉਂਦੇ ਹਾਂ, ਇਸ 'ਤੇ ਦੇਵੋਲੀਨਾ ਸਿੱਧੇ ਵਿਸ਼ਾਲ ਆਦਿਤ 'ਤੇ ਭੜਕਦਿਆਂ ਹੋਏ ਕਹਿੰਦੀ ਹੈ ਕਿ ਮੈਂ ਬੋਲਿਆ ਸੀ ਨਾ ਇਹ ਗੱਲਾਂ ਸਿਰਫ ਸਾਡੇ ਦੋਵਾਂ ਵਿਚਕਾਰ ਹਨ।'

ਹੌਲੀ-ਹੌਲੀ ਦੋਵਾਂ ਦੀ ਗੱਲ ਬਹਿਸ 'ਚ ਬਦਲ ਜਾਂਦੀ ਹੈ ਤੇ ਦੇਵੋਲੀਨਾ ਵਿਸ਼ਾਲ ਨੂੰ ਝੂਠਾ ਕਹਿ ਦਿੰਦੀ ਹੈ। ਦੇਵੋ ਨੇ ਕਿਹਾ, ਬਲਡੀ ਲਾਇਰ। ਦੇਵੋਲੀਨਾ ਦਾ ਐਗ੍ਰਸ਼ਨ ਦੇਖ ਕੇ ਬਾਅਦ 'ਚ ਵਿਸ਼ਾਲ ਆਦਿਤ ਵੀ ਭੜਕ ਜਾਂਦੇ ਹਨ।

Posted By: Amita Verma