ਜੇਐੱਨਐੱਨ, ਮੁੰਬਈ : ਮਹਾਰਾਸ਼ਟਰ ਦੇ ਪੀਐੱਮਸੀ ਬੈਂਕ 'ਚ ਹੋਏ ਘੁਟਾਲੇ ਕਾਰਨ ਕਈ ਲੋਕਾਂ ਦੇ ਰੁਪਏ ਫਸ ਗਏ ਹਨ। ਲੋਕ ਪਰੇਸ਼ਾਨ ਹਨ ਤੇ ਮੰਗ ਕਰ ਰਹੇ ਹਨ ਕਿ ਘੁਟਾਲੇ ਦੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਟੀਵੀ ਅਦਾਕਾਰਾ ਨੁਪੂਰ ਅਲੰਕਾਰ ਦਾ ਪੈਸਾ ਵੀ ਇਸ ਬੈਂਕ 'ਚ ਜਮਾ ਸੀ। ਬੈਂਕ 'ਚ ਹੋਏ ਘੁਟਾਲੇ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੀ ਮਾਂ ਤੇ ਸਹੁਰੇ ਦੀ ਤਬੀਅਤ ਬਹੁਤ ਖ਼ਰਾਬ ਹੈ। ਉਨ੍ਹਾਂ ਦੇ ਇਲਾਜ ਲਈ ਉਹ ਪੈਸਾ ਨਹੀਂ ਕੱਢ ਪਾ ਰਹੀ ਹੈ।

ਨੁਪੂਰ ਅਲੰਕਾਰ ਨੇ ਦੱਸਿਆ, 'ਮੇਰੀ ਮਾਂ ਦੀ ਤਬੀਅਤ ਖ਼ਰਾਬ ਹੈ ਤੇ ਉਨ੍ਹਾਂ ਨੂੰ ਆਕਸੀਜਨ ਲਾਈ ਹੋਈ ਹੈ। ਮੇਰੇ ਸਹੁਰੇ ਦੀ ਹਾਲ ਹੀ 'ਚ ਸਰਜਰੀ ਹੋਈ ਹੈ। ਅਸੀਂ ਲੋਕ ਏਟੀਐੱਮ ਤੇ ਬੈਂਕ ਤੋਂ ਪੈਸਾ ਨਹੀਂ ਕੱਢ ਪਾ ਰਹੇ ਹਾਂ, ਕਿਉਂਕਿ ਸਾਡੇ ਖ਼ਾਤੇ ਬੰਦ ਕਰ ਦਿੱਤੇ ਗਏ ਹਨ ਤੇ ਏਟੀਐੱਮ ਕਾਰਡ ਕੰਮ ਨਹੀਂ ਕਰ ਰਹੇ ਹਨ। ਮੈਨੂੰ ਲੋਕਾਂ ਤੋਂ ਉਧਾਰ ਲੈਣਾ ਪੈ ਰਿਹਾ ਹੈ। ਮੈਨੂੰ ਆਪਣੇ ਗਹਿਣੇ ਵੇਚਣੇ ਪਏ। ਉਨ੍ਹਾਂ ਅੱਗੇ ਕਿਹਾ ਕਿ ਜੇ ਇਹ ਵਿਵਾਦ ਖ਼ਤਮ ਨਾ ਹੋਇਆ ਤਾਂ ਮੈਨੂੰ ਆਪਣੇ ਘਰ ਦਾ ਸਾਮਾਨ ਵੀ ਵੇਚਣਾ ਪੈ ਸਕਦਾ ਹੈ।'

ਬੁਰੇ ਦੌਰ ਤੋਂ ਗੁਜਰ ਰਹੀ ਨੁਪੂਰ ਅਲੰਕਾਰ

ਨੁਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀ ਅਦਾਕਾਰ ਤੋਂ 3000 ਹਜ਼ਾਰ ਰੁਪਏ ਉਧਾਰ ਲੈਣੇ ਪਏ। ਇਕ ਸਾਥੀ ਨੇ ਉਨ੍ਹਾਂ ਨੂੰ 500 ਰੁਪਏ ਟ੍ਰਾਂਸਫਰ ਕੀਤੇ। ਇਨ੍ਹਾਂ ਹੀ ਨਹੀਂ, ਮੈਨੂੰ ਆਪਣੇ ਦੋਸਤਾਂ ਤੋਂ 50,000 ਰੁਪਏ ਉਧਾਰ ਲੈਣੇ ਪਏ ਹਨ। ਦੂਜੇ ਬੈਕਾਂ 'ਚ ਵੀ ਮੇਰਾ ਖਾਤਾ ਹੈ, ਪਰ ਹਾਲ ਹੀ 'ਚ ਮੈਂ ਆਪਣਾ ਸਾਰਾ ਪੈਸਾ ਇਸ ਬੈਂਕ 'ਤੇ ਟ੍ਰਾਂਸਫਰ ਕਰ ਦਿੱਤਾ ਸੀ। ਮੈਨੂੰ ਬਿਲਕੁਲ ਅੰਦਾਜਾ ਨਹੀਂ ਸੀ ਕਿ ਮੇਰਾ ਤੇ ਮੇਰੇ ਪਰਿਵਾਰ ਦਾ ਪੈਸਾ ਇਸ ਤਰ੍ਹਾਂ ਨਾਲ ਫਸ ਜਾਵੇਗਾ।

Posted By: Amita Verma