ਨਵੀਂ ਦਿੱਲੀ, ਜੇਐੱਨਐੱਨ : ਅਮਰੀਕਾ 'ਚ ਇਨ੍ਹਾਂ ਦਿਨਾਂ 'ਚ ਰਾਸ਼ਟਰਪਤੀ ਚੁਣਾਵੀ ਮਾਹੌਲ ਗਰਮ ਹੈ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਮੀਦਵਾਰ ਜੋ ਬਿਡੇਨ ਪ੍ਰੈਜੀਡੈਂਸ਼ੀਅਲ ਡਿਬੇਟਸ 'ਚ ਆਹਮੋ-ਸਾਹਮਣੇ ਬੁੱਧਵਾਰ ਨੂੰ ਆਪਣੀ ਸਪੀਚ 'ਚ ਟਰੰਪ ਨੇ ਭਾਰਤ 'ਤੇ ਕੋਵਿਡ-19 ਦੀ ਵਜ੍ਹਾ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਲੁਕਾਉਣ ਦਾ ਦੋਸ਼ ਲਾਇਆ ਸੀ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਚ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਫਿਲਮਮੇਕਰ ਰਾਹੁਲ ਢੋਲਕੀਆ ਨੇ ਇਸ ਮੁੱਦੇ ਨੂੰ ਉਠਾਉਂਦੇ ਹੋਏ ਇਕ ਟਵੀਟ ਕੀਤਾ ਜਿਸ ਤੋਂ ਬਾਅਦ ਪਰੇਸ਼ ਰਾਵਲ ਨੇ ਉਨ੍ਹਾਂ ਨੂੰ ਟ੍ਰੋਲ ਕਰ ਦਿੱਤਾ।

ਰਾਹੁਲ ਨੇ ਟਵੀਟ ਕੀਤਾ-ਟਰੰਪ ਦਾ ਕਹਿਣਾ ਹੈ ਕਿ ਭਾਰਤ ਨੇ ਕੋਵਿਡ ਮੌਤਾਂ ਨੂੰ ਲੈ ਕੇ ਝੂਠ ਬੋਲਿਆ ਹੈ। ਕੀ ਇਹ ਸਹੀ ਹੈ? ਰਾਹੁਲ ਦੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਪਰੇਸ਼ ਰਾਹੁਲ ਨੇ ਲਿਖਿਆ ਹੈ-ਜਦੋਂ ਟਰੰਪ ਭਾਰਤ 'ਤੇ ਸ਼ੱਕ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਨਾਲ ਪਿਆਰ ਕਰਦੇ ਹੋ ਤੇ ਜਦੋਂ ਉਹ ਭਾਰਤ 'ਚ ਆਪਣਾ ਭਰੋਸਾ ਜ਼ਾਹਿਰ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਨਾਲ ਨਫਰਤ ਕਰਨ ਲੱਗਦੇ ਹੋ। ਇਹ ਠੀਕ ਨਹੀਂ ਹੈ ਜਾਂ ਇਸ ਲਈ ਕਿਉਂਕਿ ਤੁਹਾਡਾ ਨਾਂ ਰਾਹੁਲ ਹੈ। ਜ਼ਿਕਰਯੋਗ ਹੈ ਕਿ ਪਰੇਸ਼ ਰਾਵਲ ਨੇ 2014 'ਚ ਟਿਕਟ 'ਤੇ ਲੋਕ ਸਭਾ ਚੋਣ ਜਿੱਤ ਕੇ ਸੰਸਦ ਪੁੱਜੇ ਸੀ ਹਾਲਾਂਕਿ 2019 'ਚ ਉਨ੍ਹਾਂ ਨੇ ਚੋਣ ਨਾ ਲੜਣ ਦਾ ਫੈਸਲਾ ਕੀਤਾ ਤੇ ਆਪਣੇ ਫਿਲਮੀ ਕਰੀਅਰ 'ਚ ਬਿਜੀ ਹੋ ਗਏ।

ਦੂਜੇ ਪਾਸੇ ਢੋਲਕੀਆ ਸੰਵੇਦਨਸ਼ੀਲ ਤੇ ਉਮਦਾ ਫਿਲਮਮੇਕਰ ਮੰਨੇ ਜਾਂਦੇ ਹਨ। ਰਾਹੁਲ ਨੇ 2017 'ਚ ਉਨ੍ਹਾਂ ਨੇ ਸ਼ਾਹ ਰੁਖ਼ ਖਾਨ ਨਾਲ ਰਈਸ ਬਣਾਈ ਸੀ। 2007 'ਚ ਰਾਹੁਲ ਦੀ ਪਰਜਾਨੀਆ ਨੂੰ ਦੋ ਕੌਮੀ ਐਵਾਰਡ ਮਿਲੇ ਸੀ। ਸੰਜੇ ਦੱਤੇ ਦੀ ਮੁੱਖ ਭੂਮਿਕਾ ਵਾਲੀ ਉਨ੍ਹਾਂ ਦੀ ਫਿਲਮ ਲਮਹਾ ਵੀ ਚਰਚਿਤ ਰਹੀ।

Posted By: Ravneet Kaur