ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਰਜੁਨ ਕਪੂਰ ਨੂੰ ਆਪਣਾ ਸਭ ਤੋਂ ਸੱਚਾ ਦੋਸਤ ਮੰਨਦੀ ਹੈਇਹ ਦੋਵੇ ਸਟਾਰ ਹੁਣ ਤਕ ਫਿਲਮ 'ਇਸ਼ਕਜਾਦੇ' ਤੇ 'ਨਮਸਤੇ ਇੰਗਲੈਂਡ' 'ਚ ਇਕੱਠੇ ਅਦਾਕਾਰੀ ਵਿਖਾ ਚੁੱਕੇ ਹਨਦੋਵੇਂ ਜਲਦ ਹੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' 'ਚ ਵੀ ਨਜ਼ਰ ਆਉਣਗੇਹਾਲ ਹੀ 'ਚ ਇਕ ਪ੍ਰੋਗਰਾਮ ਦੌਰਾਨ ਪਰਿਣੀਤੀ ਨੇ ਕਿਹਾ ਕਿ 'ਬਾਲੀਵੁੱਡ 'ਚ ਇਕ ਸੱਚੇ ਦੋਸਤ ਨੂੰ ਲੱਭਣਾ ਮੁਸ਼ਕਲ ਹੈ ਅਤੇ ਇਸ ਗੱਲ ਦੀ ਉਸ ਨੂੰ ਖ਼ੁਸ਼ੀ ਹੈ ਕਿ ਅਰਜੁਨ ਕਪੂਰ ਦੇ ਰੂਪ 'ਚ ਉਸ ਨੂੰ ਇਕ ਸੱਚਾ ਦੋਸਤ ਮਿਲਿਆ ਹੈ' ਇਸ ਪ੍ਰੋਗਰਾਮ 'ਚ ਪਰਿਣੀਤੀ ਨੇ ਆਪਣੇ ਅਤੇ ਅਰਜੁਨ ਕਪੂਰ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਖ਼ੁਲਾਸੇ ਕੀਤੇਪਰਿਣੀਤੀ ਨੇ ਕਿਹਾ ਕਿ, 'ਸਾਡੇ 'ਚ ਸੱਚੀ ਦੋਸਤੀ ਦਾ ਮਜ਼ਬੂਤ ਰਿਸ਼ਤਾ ਹੈਵੈਸੇ ਬਾਲੀਵੁੱਡ 'ਚ ਚੰਗੇ ਦੋਸਤ ਬਹੁਤ ਘੱਟ ਮਿਲਦੇ ਹਨ ਪਰ ਅਰਜੁਨ ਮੇਰਾ ਇਕ ਚੰਗਾ ਦੋਸਤ ਹੈਮੈਨੂੰ ਆਪਣੀ ਤਸਵੀਰ ਲੈਣ ਲਈ ਆਪਣਾ ਫੋਨ ਉਸ ਨੂੰ ਦੇਣ 'ਚ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਮੈਂ ਆਪਣੇ ਮੋਬਾਈਲ ਫੋਨ ਦੀ ਗੈਲਰੀ 'ਚ ਫੋਟੋਆਂ ਵੇਖਦੀ ਹਾਂ ਤਾਂ 50 ਤੋਂ ਜ਼ਿਆਦਾ ਸੈਲਫੀਆਂ ਅਰਜੁਨ ਦੀਆਂ ਹੀ ਹੁੰਦੀਆਂ ਹਨ'

ਜ਼ਿਕਰਯੋਗ ਹੈ ਕਿ ਇਸ ਵਕਤ ਪਰਿਣੀਤੀ ਚੋਪੜਾ ਫਿਲਮ 'ਜਬੜੀਆ ਜੋੜੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈਇਸ ਤੋਂ ਬਾਅਦ ਪਰਿਣੀਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਬਾਇਓਪਿਕ ਸ਼ੁਰੂ ਕਰੇਗੀ

Posted By: Harjinder Sodhi