ਜੇਐਨਐਨ, ਨਵੀਂ ਦਿੱਲੀ : ਕਿਸੇ ਵੀ ਟੀਵੀ ਸੀਰੀਅਲ ਦੇ ਹਿੱਟ ਹੋਣ ਜਾਂ ਨਾ ਹੋਣ ਦਾ ਅੰਦਾਜ਼ਾ ਅਕਸਰ ਉਸ ਦੀ ਟੀਆਰਪੀ ਤੋਂ ਲਾਇਆ ਜਾਂਦਾ ਹੈ। ਹਰ ਹਫ਼ਤੇ ਰਿਲੀਜ਼ ਹੋਣ ਵਾਲੀ ਟੀਆਰਪੀ ਰੈਂਕ ਸੀਰੀਅਲ ਦੀ ਪਰਫਾਰਮੈਂਸ ਬਾਰੇ ਦੱਸਦੀ ਹੈ। ਅਜਿਹੇ ਵਿਚ ਬ੍ਰਾਡਕਾਸਟ ਆਡੀਐਂਸ ਰਿਸਰਚ ਕੌਂਸਲ ਨੇ 2020 ਦੇ ਚੌਥੇ ਹਫ਼ਤੇ ਦੀ ਰੇਟਿੰਗ ਜਾਰੀ ਕੀਤੀ ਹੈ ਅਤੇ ਇਸ ਵਾਰ ਦੀ ਰੈਂਕਿੰਗ ਵਿਚ ਚਰਚਿਤ ਸ਼ੋਅ ਬਿੱਗ ਬੌਸ ਆਪਣੀ ਪੁਜੀਸ਼ਨ 'ਤੇ ਕਾਇਮ ਹੈ ਅਤੇ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਬਿੱਗ ਬੌਸ ਤੋਂ ਵੀ ਅੱਗੇ ਚਲਾ ਗਿਆ ਹੈ।

ਕਿਹੜਾ ਸ਼ੋਅ ਹੈ ਨੰਬਰ ਵਨ

ਏਕਤਾ ਕਪੂਰ ਦਾ ਸੀਰੀਅਲ ਕੁੰਡਲੀ ਭਾਗਯ ਟੀਆਰਪੀ ਦੇ ਮਾਮਲੇ ਵਿਚ ਲਗਾਤਾਰ ਸਭ ਤੋਂ ਉਪਰ ਹੈ। ਟੀਆਰਪੀ ਚਾਰਟ ਵਿਚ ਇਹ ਸ਼ੋਅ ਨੰਬਜ ਇਕ 'ਤੇ ਕਾਇਮ ਹੈ ਅਤੇ ਲੰਬੇ ਸਮੇਂ ਤੋਂ ਕੁੰਡਲੀ ਭਾਗਯ ਨੂੰ ਟਾਪ ਰੈਂਕ ਮਿਲਿਆ ਹੈ। ਉਥੇ ਇਸ ਵਾਰ ਬਿੱਗ ਬੌਸ 13 ਪੰਜਵੇਂ ਸਥਾਨ 'ਤੇ ਹੈ ਅਤੇ ਇਸ ਤੋਂ ਉਪਰ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚੌਥੇ ਸਥਾਨ 'ਤੇ ਹੈ। ਹਾਲ ਹੀ ਕੁਝ ਰੈਂਕਿੰਗ ਵਿਚ ਬਿੱਗ ਬੌਸ ਦਾ ਰੈਂਕ ਹੇਠਾਂ ਆਇਆ ਸੀ ਪਰ ਹੁਣ ਬਿੱਗ ਬੌਸ ਰੈਂਕ ਲਿਸਟ ਵਿਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।

ਟਾਪ 10 ਸ਼ੋਅ ਦੀ ਇਹ ਰਹੀ ਲਿਸਟ

1 ਕੁੰਡਲੀ ਭਾਗਯ

2 ਨਾਗਿਨ ਭਾਗਯ ਦਾ ਜ਼ਹਿਰੀਲਾ ਖੇਲ

3. ਛੋਟੀ ਸਰਦਾਰਨੀ

4. ਤਾਰਕ ਮਹਿਤਾ ਕਾ ਉਲਟਾ ਚਸ਼ਮਾ

5. ਬਿੱਗ ਬੌਸ

6. ਕੁਮਕੁਮ ਭਾਗਯ

7. ਦ ਕਪਿਲ ਸ਼ਰਮਾ ਸ਼ੋਅ

8 ਯੇ ਰਿਸ਼ਤਾ ਕਿਆ ਕਹਲਾਤਾ ਹੈ

9. ਇੰਡੀਅਨ ਆਇਡਲ

10. ਸ਼ਕਤੀ-ਅਸਤਿਤਵ ਕੇ ਅਹਿਸਾਸ ਕੀ।

Posted By: Tejinder Thind