ਜੇਐੱਨਐੱਨ, ਨਵੀਂ ਦਿੱਲੀ : ਭਾਰਤ ਸਰਕਾਰ ਨੇ ਟਿਕਟਾਕ ਸਮੇਤ 59 ਚਾਇਨੀਜ਼ ਐਪ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਭਾਰਤ ਦੀ ਸੁਰੱਖਿਆ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਹੈ। ਵੈਸੇ ਕਾਫੀ ਦਿਨਾਂ ਤੋਂ ਇਹ ਬੈਨ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਉਥੇ ਹੀ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਦੇ ਤਾਂ ਕੰਟੈਂਟ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜੇਕਰ ਸਿਨੇਮਾ ਇੰਡਸਟਰੀ ਦੀ ਗੱਲ ਕਰੀਏ ਤਾਂ ਕਈ ਸੈਲੇਬ੍ਰਿਟੀ ਟਿਕਟਾਕ 'ਤੇ ਐਕਟਿਵ ਵੀ ਸਨ ਅਤੇ ਕਈ ਸੈਲੇਬ੍ਰਿਟੀ ਇਸਦੇ ਖ਼ਿਲਾਫ਼ ਸਨ। ਅਜਿਹੇ 'ਚ ਜਾਣਦੇ ਹਾਂ ਕਿ ਹੁਣ ਟਿਕਟਾਕ ਬੈਨ ਹੋਣ ਤੋਂ ਬਾਅਦ ਉਨ੍ਹਾਂ ਦੀ ਇਸ ਫ਼ੈਸਲੇ 'ਤੇ ਕੀ ਪ੍ਰਤੀਕਿਰਿਆ ਹੈ।

ਬਾਲੀਵੁੱਡ ਐਕਟਰੈੱਸ ਨਿਯਾ ਸ਼ਰਮਾ ਨੇ ਬੈਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ਸਾਡੇ ਦੇਸ਼ ਨੂੰ ਬਚਾਉਣ ਲਈ ਸ਼ੁਕਰੀਆ। ਟਿਕਟਾਕ ਨਾਮ ਦਾ ਵਾਇਰਸ ਫਿਰ ਕਦੇ ਨਹੀਂ ਆਉਣਾ ਚਾਹੀਦਾ। ਐਕਟਰੈੱਸ ਕਾਮਿਆ ਪੰਜਾਬੀ ਨੇ ਆਪਣੀ ਪ੍ਰਤੀਕਿਰਿਆ 'ਚ ਕਿਹਾ, ਬਹੁਤ ਚੰਗਾ ਹੋਇਆ, ਚੰਗੀ ਖ਼ਬਰ।' ਕੁਸ਼ਲ ਟੰਡਨ ਨੇ ਬੈਨ ਕੀਤੀ ਗਈ ਐਪ ਦੀ ਲਿਸਟ ਸ਼ੇਅਰ ਕਰਦੇ ਹੋਏ ਲਿਖਿਆ, ਫਾਇਨਲੀ। ਇਸਤੋਂ ਇਲਾਵਾ ਅੰਮ੍ਰਿਤਾ ਰਾਓ, ਨਿਕਿਤਾ ਦੱਤਾ, ਦਿਸ਼ਾ ਪਰਮਾਰ ਆਦਿ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਸਤੋਂ ਇਲਾਵਾ ਕਈ ਸਟਾਰਸ ਨੇ ਇਸ ਐਪ ਨੂੰ ਬੈਨ ਕਰਨ ਦਾ ਸਮਰਥਨ ਕੀਤਾ ਹੈ।

Posted By: Ramanjit Kaur