ਫਿਲਮ ਮੇਕਰ ਤਿਗਮਾਂਸ਼ੂ ਧੂਲੀਆ ਦੇ ਨਿਰਦੇਸ਼ਨ ਵਿਚ ਬਣ ਵਾਲੀ ਅਗਲੀ ਫਿਲਮ ਡਾਕੂ ਸ਼ਿਵ ਕੁਮਾਰ ਪਟੇਲ ਉਰਫ਼ ਦਦੁਆ ਦੀ ਜ਼ਿੰਦਗੀ 'ਤੇ ਅਧਾਰਤ ਹੋਵੇਗੀ। ਕਰੀਬ 35 ਸਾਲਾਂ ਤਕ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀਆਂ ਸਰਹੱਦਾਂ 'ਤੇ ਦਦੁਆ ਦੀ ਦਹਿਸ਼ਤ ਸੀ। ਤਿਗਮਾਂਸ਼ੂ ਮੁਤਾਬਕ, ਉਨ੍ਹਾਂ ਸਕ੍ਰਿਪਟ ਪੂਰੀ ਕਰ ਲਈ ਹੈ, ਹੁਣ ਉਹ ਐਕਟਰਾਂ ਦੀ ਤਲਾਸ਼ ਵਿਚ ਹੈ। ਇਹ ਫਿਲਮ ਪੁਲਿਸ ਅਤੇ ਡਾਕੂ ਵਿਚਾਲੇ ਦੀ ਰੱਸਾਕਸ਼ੀ 'ਤੇ ਅਧਾਰਤ ਹੋਵੇਗੀ। ਬਾਂਦਾ-ਚਿੱਤਰਕੂਟ ਖੇਤਰ ਦੇ ਖੂੰਖਾਰ ਡਾਕੂ ਦਦੁਆ ਦਾ ਖ਼ੌਫ਼ 35 ਸਾਲਾਂ ਤਕ ਕਾਇਮ ਰਿਹਾ ਸੀ। ਉਹ ਵੀਰੱਪਨ ਤੋਂ ਵੀ ਵੱਡਾ ਡਾਕੂ ਸੀ। ਇਹ ਫਿਲਮ ਦੱਸੇਗੀ ਕਿ ਸਪੈਸ਼ਲ ਟਾਸਕ ਫੋਰਸ ਨੇ ਦਦੁਆ ਦੀ ਦਹਿਸ਼ਤ ਦਾ ਖ਼ਾਤਮ ਕਿਵੇਂ ਕੀਤਾ। ਸਾਲ 2007 ਵਿਚ ਦਦੁਆ ਨੂੰ ਸਪੈਸ਼ਲ ਟਾਸਕ ਫੋਰਸ ਨੇ ਮੁਕਾਬਲੇ ਵਿਚ ਮਾਰ ਦਿੱਤਾ ਸੀ। ਕੁਝ ਲੋਕ ਦਦੁਆ ਨੂੰ ਰਾਬਿਨਹੁੱਡ ਅਤੇ ਕ੍ਰਾਂਤੀਕਾਰੀ ਵੀ ਕਹਿੰਦੇ ਸਨ। ਤਿਗਮਾਂਸ਼ੂ ਧੂਲੀਆ ਇਸ ਤੋਂ ਪਹਿਲਾਂ 'ਸਾਹਬ ਬੀਵੀ ਔਰ ਗੈਂਗਸਟਰ', 'ਬੁਲੇਟ ਰਾਜਾ' ਅਤੇ 'ਪਾਨ ਸਿੰਘ ਤੋਮਰ' ਵਰਗੀਆਂ ਫਿਲਮਾਂ ਵੀ ਨਿਰਦੇਸ਼ਿਤ ਕਰ ਚੁੱਕੇ ਹਨ।

Posted By: Rajnish Kaur