ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਤਿੰਨ ਸਾਲ ਪਹਿਲਾਂ 8 ਮਈ 2018 ਨੂੰ ਆਪਣੇ ਬੁਆਏ-ਫ੍ਰੈਂਡ ਨਾਲ ਵਿਆਹ ਦੇ ਬੰਧਨ ’ਚ ਬੱਝੀ ਸੀ। ਸੋਨਮ ਦਾ ਵਿਆਹ ਸਾਲ 2018 ਦਾ ਸਭ ਤੋਂ ਸ਼ਾਨਦਾਰ ਅਤੇ ਚਰਚਿਤ ਵਿਆਹ ਸੀ। ਅੱਜ ਸੋਨਮ ਕਪੂਰ ਆਪਣੇ ਵਿਆਹ ਦੀ ਤੀਸਰੀ ਵਰ੍ਹੇਗੰਢ ਮਨਾ ਰਹੀ ਹੈ। ਸੋਨਮ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ। ਜਿਸਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ।

ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਵਿਆਹ ਤੋਂ ਪਹਿਲਾਂ ਕਈ ਸਾਲਾਂ ਤਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ। ਸੋਨਮ ਅਤੇ ਆਨੰਦ ਦੀ ਪਹਿਲੀ ਮੁਲਾਕਾਤ ਫਿਲਮ ‘ਪ੍ਰੇਮ ਰਤਨ ਧਨ ਪਾਓ’ ਦੇ ਪ੍ਰਮੋਸ਼ਨ ਦੁਆਰਾ ਹੋਈ ਸੀ। ਇਸ ਬਾਰੇ ਸੋਨਮ ਨੇ ਖ਼ੁਦ ਆਪਣੇ ਇੰਸਟਾ ਲਾਈਵ ’ਤੇ ਦੱਸਿਆ ਸੀ। ਸੋਨਮ ਨੇ ਦੱਸਿਆ ਸੀ ਕਿ ‘ਮੈਂ ਉਸਨੂੰ (ਆਨੰਦ) ਨੂੰ ਮਿਲੀ, ਜਦੋਂ ਮੈਂ ‘ਪ੍ਰੇਮ ਰਤਨ ਧਨ ਪਾਓ’ ਦਾ ਪ੍ਰਮੋਸ਼ਨ ਕਰ ਰਹੀ ਸੀ। ਮੇਰੀ ਦੋਸਤ ਮੈਨੂੰ ਉਸਦੇ ਬੈਸਟ ਫ੍ਰੈਂਡ ਨਾਲ ਮਿਲਵਾ ਰਹੀ ਸੀ। ਮੈਂ ਉਸ ਨਾਲ ਪੂਰੀ ਸ਼ਾਮ ਗੱਲ ਕਰਦੀ ਰਹੀ।

ਉਥੇ ਹੀ ਸੋਨਮ ਨੇ ਫਿਲਮਫੇਅਰ ’ਚ ਗੱਲਬਾਤ ਦੌਰਾਨ ਵੀ ਖ਼ੁਲਾਸਾ ਕੀਤਾ ਸੀ ਕਿ ਉਸਦੇ ਦੋਸਤ ਆਨੰਦ ਦੇ ਇਕ ਦੋਸਤ ਨਾਲ ਅਦਾਕਾਰਾ ਦਾ ਰਿਸ਼ਤਾ ਕਰਵਾਉਣ ਦੇ ਚੱਕਰ ’ਚ ਸਨ। ਆਨੰਦ ਦੇ ਬੈਸਟ ਫ੍ਰੈਂਡ ਵੀ ਸੋਨਮ ਦੀ ਤਰ੍ਹਾਂ ਲੰਬੇ ਸਨ, ਪੜ੍ਹਨ ਦਾ ਸ਼ੌਂਕ ਸੀ ਅਤੇ ਹਿੰਦੀ ਫਿਲਮਾਂ ਦੇ ਸ਼ੌਕੀਨ ਸਨ। ਸੋਨਮ ਨੇ ਦੱਸਿਆ, ਉਨ੍ਹਾਂ ਨੂੰ ਦੇਖ ਸੋਨਮ ਨੂੰ ਆਪਣੇ ਭਰਾ ਹਰਸ਼ਵਰਧਨ ਦੀ ਯਾਦ ਆਉਂਦੀ ਸੀ।

ਉਥੇ ਹੀ ਸਾਲ 2014 ’ਚ ਆਨੰਦ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਇਕ-ਦੂਸਰੇ ਨੂੰ ਫੇਸਬੁੱਕ ’ਤੇ ਐਡ ਕਰ ਲਿਆ। ਇਸਤੋਂ ਬਾਅਦ ਦੋਵੇਂ ਇਕ-ਦੂਸਰੇ ਨਾਲ ਖ਼ੂਬ ਗੱਲਾਂ ਕਰਨ ਲੱਗੇ ਅਤੇ ਦੇਖਦੇ ਹੀ ਦੇਖਦੇ ਇਨ੍ਹਾਂ ਦੀ ਦੋਸਤੀ ਗਹਿਰੀ ਹੁੰਦੀ ਚਲੀ ਗਈ ਅਤੇ ਇਹ ਦੋਸਤੀ ਕਦੋਂ ਪਿਆਰ ’ਚ ਬਦਲ ਗਈ ਪਤਾ ਹੀ ਨਹੀਂ ਲੱਗਾ। ਜਿਸਤੋਂ ਬਾਅਦ ਸਾਲ 2018 ’ਚ ਦੋਵੇਂ ਪਰਿਵਾਰ ਦੀ ਰਜ਼ਾਮੰਦੀ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ।

Posted By: Ramanjit Kaur