ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ ਭਾਰਤ 'ਚ ਲਾਕਡਾਊਨ ਦੇ ਚੌਥੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੇ ਇਸ ਵਾਇਰਸ ਨਾਲ ਨਜਿੱਠਣ ਲਈ ਆਪਣੇ ਚਾਹੁੰਣ ਵਾਲਿਆਂ ਨੂੰ ਇਕ ਸਾਧਾਰਣ ਜਿਹੀ ਸਲਾਹ ਦਿੱਤੀ ਹੈ।

ਅਕਸ਼ੈ ਕੁਮਾਰ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਜਨਤਕ ਕੀਤੀ ਹੈ। ਇਸ ਤਸਵੀਰ 'ਚ ਉਹ ਕੁਰਸੀ 'ਤੇ ਬੈਠਾ ਨਜ਼ਰ ਆ ਰਿਹਾ ਹੈ। ਤਸਵੀਰ ਨਾਲ ਹੀ ਉਸ ਨੇ ਲਿਖਿਆ ਹੈ, 'ਕਭੀ ਕਭੀ ਯੂੰ ਹੀ ਬੈਠੇ ਰਹਿਣਾ ਹੀ ਸਰਵਸ੍ਰੇਸ਼ਟ ਹੋਤਾ ਹੈ। ਯੇਹ ਵਕਤ ਵੀ ਗੁਜ਼ਰ ਜਾਏਗਾ।' ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੈ ਕੁਮਾਰ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਹੈ। ਲਾਕਡਾਊਨ ਦੌਰਾਨ ਅਕਸ਼ੈ ਨੇ ਲੋਕਾਂ 'ਚ ਜਾਗਰੂਕਤਾ ਲਿਆਉਣ ਲਈ ਹੁਣ ਤਕ ਕਈ ਵੀਡੀਓਜ਼ ਤੇ ਪੋਸਟਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਨਤਕ ਕੀਤੇ ਹਨ।

ਇਸ ਤੋਂ ਇਲਾਵਾ ਉਹ ਇਸ ਸਕੰਟ ਦੀ ਘੜੀ 'ਚ ਦਿਲ ਖੋਲ੍ਹ ਕੇ ਜ਼ਰੂਰਤਮੰਦ ਲੋਕਾਂ ਦੀ ਖ਼ੂਬ ਮਦਦ ਵੀ ਕਰ ਰਿਹਾ ਹੈ। ਜੇ ਅਕਸ਼ੈ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਸ ਦੀ ਫਿਲਮ 'ਸਰੂਯਾਵੰਸ਼ੀ' ਲਾਕਡਾਊਨ ਕਾਰਨ ਰਿਲੀਜ਼ ਲਈ ਰੁਕੀ ਹੋਈ ਹੈ। ਜਦਕਿ ਉਸ ਦੀਆਂ ਅਗਲੀਆਂ ਫਿਲਮ 'ਚ 'ਬੈੱਲ ਬਾਟਮ', 'ਬੱਚਨ ਪਾਂਡੇ', 'ਪ੍ਰਿਥਵੀਰਾਜ', 'ਲਕਸ਼ਮੀ ਬੰਬ' ਆਦਿ ਸ਼ਾਮਲ ਹਨ। ਫਿਲਹਾਲ ਤਾਂ ਉਹ ਵੀ ਬਾਕੀ ਸਿਤਾਰਿਆਂ ਵਾਂਗ ਫਿਲਮਾਂ ਦੀ ਸ਼ੂਟਿੰਗ 'ਤੇ ਲੱਗੀ ਰੋਕ ਕਾਰਨ ਘਰ 'ਚ ਰਹਿ ਕੇ ਹੀ ਵਕਤ ਗੁਜ਼ਾਰ ਰਿਹਾ ਹੈ।

Posted By: Harjinder Sodhi