ਜੇਐੱਨਐੱਨ, ਨਵੀਂ ਦਿੱਲੀ: ਕੋਰੋਨਾ ਕਾਲ 'ਚ ਟੀਵੀ ਦੀ ਦੁਨੀਆ ਇਕ ਵਾਰ ਫਿਰ ਲੋਕਾਂ ਦੇ ਚਿਹਰਿਆਂ 'ਤੇ ਖ਼ੁਸ਼ੀਆਂ ਲਿਆਉਣ ਲਈ ਤਿਆਰ ਹੈ। ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਦਾ ਮੇਜ਼ਬਾਨ ਸ਼ੋਅ 'ਕੌਣ ਬਨੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਵਾਪਸੀ ਨੂੰ ਤਿਆਰ ਹੋ ਗਿਆ ਹੈ। ਇਸ ਦਾ ਪਹਿਲਾ ਐਪੀਸੋਡ ਅੱਜ ਯਾਨੀ 28 ਸਤੰਬਰ ਨੂੰ ਪ੍ਰਸਾਰਿਤ ਹੋਣ ਵਾਲਾ ਹੈ। ਹੁਣ ਸਵਾਲ ਹੈ ਕਿ ਤੁਸੀਂ ਕਦੋਂ, ਕਿੱਥੇ ਤੇ ਕਿਵੇਂ ਦੇਖ ਸਕਦੇ ਹੋ।

ਕਦੋਂ ਤੇ ਕਿੱਥੇ ਦੇਖੋ

- ਕੌਣ ਬਨੇਗਾ ਕਰੋੜਪਤੀ ਦੇ 12ਵੇਂ ਸੀਜ਼ਨ ਦਾ ਪਹਿਲਾ ਐਪੀਸੋਡ 28 ਸਤੰਬਰ ਨੂੰ ਰਾਤ 9 ਵਜੇ ਪ੍ਰਸਾਰਿਤ ਹੋਵੇਗਾ। ਇਸ ਨੂੰ ਸੋਨੀ ਟੀਵੀ 'ਤੇ ਚਲਾਇਆ ਜਾਵੇਗਾ।

- ਮੋਬਾਈਲ ਤੇ ਓਟੀਟੀ ਦੇ ਦਰਸ਼ਕਾਂ ਲਈ ਵੀ ਇਹ ਸ਼ੋਅ ਇਸੇ ਸਮੇਂ ਮੁਹੱਈਆ ਰਹੇਗਾ। ਇਸ ਲਈ ਉਹ ਸੋਨੀ ਲਿਵ ਐਪ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ ਇਸ ਲਈ ਤੁਹਾਨੂੰ ਸਬਸਕ੍ਰਿਪਸ਼ਨ ਦੀ ਜ਼ਰੂਰਤ ਪਵੇਗੀ।

- ਸੋਨੀ ਲਿਵ ਤੋਂ ਇਲਾਵਾ ਕੁਝ ਹੋਰ ਮੋਬਾਈਲ ਯੂਜ਼ਰਜ਼ ਕੋਲ ਇਸ ਨੂੰ ਦੇਖਣ ਦਾ ਮੌਕਾ ਹੈ। ਜੀਓ ਤੇ ਏਅਰਟੈੱਲ ਦੇ ਸਬਸਕ੍ਰਾਈਬਰ ਇਸ ਸ਼ੋਅ ਦੇ ਲਾਈਵ ਸਟ੍ਰੀਮਿੰਗ ਦਾ ਮਜ਼ਾ ਜੀਓ ਟੀਵੀ ਤੇ ਏਅਰਟੈੱਲ ਟੀਵੀ 'ਤੇ ਲੈ ਸਕਦੇ ਹਨ।

ਕੇਬੀਸੀ-12 ਬਾਰੇ ਕੁਝ ਛੋਟੀਆਂ ਪਰ ਖ਼ਾਸ ਗੱਲਾਂ

- ਸ਼ੋਅ ਨੂੰ ਸ਼ੂਟ ਕਰਨ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ। ਕੋਰੋਨਾ ਕਾਲ ਦਾ ਅਸਰ ਹੁਣ ਸ਼ੋਅ ਦੇ ਫਾਰਮੈੱਟ 'ਚ ਦਿਸੇਗਾ। ਇਸ ਵਾਰ ਫਾਸਟੈਸਟ ਫਿੰਗਰ ਫਸਟ 'ਚ ਸਿਰਫ਼ 8 ਹਿੱਸਾ ਲੈਣ ਵਾਲੇ ਹੀ ਬੈਠਣਗੇ। ਨਾਲ ਹੀ ਬੈਠਣ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।

- ਜੋ ਵੀ ਹਿੱਸਾ ਲੈਣ ਵਾਲੇ ਫਾਸਟੈਸਟ ਫਿੰਗਰ ਫਸਟ 'ਚ ਪਹਿਲਾਂ ਚੁਣੇ ਜਾਣਗੇ, ਉਹ ਸਿੱਧੇ ਹਾਟ ਸੀਟ 'ਤੇ ਨਹੀਂ ਪਹੁੰਚਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਹੋਟਲ 'ਚ ਕੁਆਰੰਟਾਈਨ ਕੀਤਾ ਜਾਵੇਗਾ।

- ਕ੍ਰਿਕਟ ਤੇ ਫੁੱਟਬਾਲ ਮੈਚਾਂ ਵਾਂਗ ਇੱਥੇ ਵੀ ਦਰਸ਼ਕ ਨਾ ਬਰਾਬਰ ਹੀ ਹੋਣਗੇ। ਹਾਲਾਂਕਿ ਹਿੱਸਾ ਲੈਣ ਵਾਲਿਆਂ ਨੂੰ ਆਪਣੇ ਨਾਲ ਪਵਿਵਾਰ ਦੇ ਇਕ ਮੈਂਬਰ ਨੂੰ ਨਾਲ ਲਿਆਉਣ ਦੀ ਮਨਜ਼ੂਰੀ ਹੋਵੇਗੀ। ਅਜਿਹੇ 'ਚ ਆਡੀਸ਼ਨ ਪੋਲ ਵੀ ਨਹੀਂ ਰਹੇਗਾ। ਇਥੋਂ ਹੀ 'ਵੀਡੀਓ-ਏ-ਫਰੈਂਡ' ਨਾਂ ਦੀ ਲਾਈਫਲਾਈਨ ਦੀ ਵਰਤੋਂ ਕੀਤੀ ਜਾਵੇਗੀ।

- ਇਸ ਵਾਰ ਦਾ ਸ਼ੋਅ ਕੋਰੋਨਾ ਕਾਲ ਦੇ ਇਰਦ-ਗਿਰਦ ਦੀ ਥੀਮ 'ਤੇ ਹੈ। ਅਜਿਹੇ 'ਚ ਨਵੇਂ ਸੀਜ਼ਨ 'ਚ ਜ਼ਿਆਦਾਤਰ ਅਜਿਹੇ ਹਿੱਸਾ ਲੈਣ ਵਾਲੇ ਮਿਲਣਗੇ, ਜੋ ਕੋਰੋਨਾ ਕਾਲ 'ਚ ਕਾਫ਼ੀ ਪ੍ਰਭਾਵਿਤ ਹੋਏ ਹਨ।

ਕੁੱਲ ਮਿਲਾ ਕੇ ਸ਼ੋਅ ਦੇ ਫਾਰਮੈੱਟ 'ਚ ਤਬਦੀਲੀ ਦੇਖਣ ਨੂੰ ਮਿਲੇਗੀ ਪਰ ਮਜ਼ਾ ਘੱਟ ਨਹੀਂ ਹੋਣ ਵਾਲਾ। ਹੁਣ ਦੇਖਣਾ ਇਹ ਹੈ ਕਿ ਇਸ ਵਾਰ ਸ਼ੋਅ 'ਚ ਕੌਣ ਸਭ ਤੋਂ ਵੱਡੀ ਜਿੱਤ ਦੀ ਰਾਸ਼ੀ ਆਪਣੇ ਨਾਂ ਕਰਦਾ ਹੈ।

Posted By: Harjinder Sodhi