ਜੇਐੱਨਐੱਨ, ਨਵੀਂ ਦਿੱਲੀ : ਅਮਿਤਾਭ ਬੱਚਣ ਹਿੰਦੀ ਸਿਨੇਮਾ ਦੇ ਵੱਡੇ ਕਲਾਕਾਰਾਂ ’ਚੋਂ ਇਕ ਹਨ। ਉਨ੍ਹਾਂ ਨੇ 70 ਦੇ ਦਹਾਕੇ ਤੋਂ ਲੈ ਕੇ ਹੁਣ ਤਕ ਇਕ ਤੋਂ ਵੱਧ ਕੇ ਇਕ ਬਲਾਕਬਾਸਟਰ ਤੇ ਹਿੱਟ ਫਿਲਮਾਂ ’ਚ ਆਪਣੀ ਪੇਸ਼ਕਾਰੀ ਰਾਹੀਂ ਪ੍ਰਸ਼ੰਸਕਾਂ ਦੀ ਵਾਹ-ਵਾਹੀ ਲੁੱਟੀ ਹੈ। ਅਮਿਤਾਭ ਬੱਚਨ ਨੇ ਜਦੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਸਮੇਂ ਸਿਨੇਮਾਘਰਾਂ ’ਚ ਪੂਰੇ ਸਾਲ ਭਰ ’ਚ ਗਿਣਤੀ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਸੀ ਪਰ ਕੋਰੋਨਾ ਕਾਲ ਤੋਂ ਪਹਿਲਾਂ ਮਲਟੀਪਲੈਕਸ ਆਉਣ ਤੋਂ ਬਾਅਦ ਹਰ ਹਫ਼ਤੇ ਨਵੀਆਂ ਫਿਲਮਾਂ ਸਿਨੇਮਾਘਰਾਂ ’ਚ ਰਿਲੀਜ਼ ਹੁੰਦੀਆਂ ਹਨ।

ਅਜਿਹੇ ’ਚ ਅਮਿਤਾਭ ਬੱਚਨ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਹੈ ਤੇ ਦੱਸਿਆ ਕਿ ਉਸ ਸਮੇਂ 50-100 ਹਫ਼ਤਿਆਂ ਤਕ ਇਕ ਹੀ ਫਿਲਮ ਸਿਨੇਮਾਘਰਾਂ ’ਚ ਚਲਦੀ ਰਹਿੰਦੀ ਸੀ। ਇਹ ਗੱਲ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ’ਤੇ ਕਹੀ ਹੈ। ਬਿੱਗ ਬੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਨੂੰ ਵੀ ਸਾਂਝਾ ਕਰਦੇ ਰਹਿੰਦੇ ਹਨ। ਨਾਲ ਹੀ ਆਪਣੀ ਜ਼ਿੰਦਗੀ ਬਾਰੇ ਖੁਲਾਸੇ ਵੀ ਕਰਦੇ ਰਹਿੰਦੇ ਹਨ।

ਅਮਿਤਾਭ ਬੱਚਨ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ’ਤੇ ਆਪਣੀ ਇਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਹ ਕਾਫੀ ਯੰਗ ਨਜ਼ਰ ਆ ਰਹੇ ਹਨ। ਤਸਵੀਰ ’ਚ ਬਿੱਗ ਬੀ ਨੇ ਗੌਗਲਸ ਵੀ ਲਾਇਆ ਹੋਇਆ ਹੈ। ਨਾਲ ਹੀ ਦੱਸਿਆ ਕਿ ਉਸ ਸਮੇਂ ਪੂਰੇ ਸਾਲ ’ਚ ਕਿੰਨੀਆਂ ਫਿਲਮਾਂ ਰਿਲੀਜ਼ ਹੋਈਆਂ ਸੀ।


ਅਮਿਤਾਭ ਬੱਚਨ ਨੇ ਆਪਣੇ ਪੋਸਟ ’ਚ ਲਿਖਿਆ 1970 ਦਾ ਦਹਾਕਾ... ਤੇ ਉਸ ਸਾਲ ਜਦੋਂ ਇਕ ਫਿਲਮ 50 ਤੇ 100 ਹਫ਼ਤਿਆਂ ਤਕ ਚਲਦੀ ਸੀ... ਤੇ ਕੁੱਲ 6-7 ਫਿਲਮਾਂ ਹੀ ਇਕ ਸਾਲ ’ਚ ਰਿਲੀਜ਼ ਹੁੰਦੀਆਂ ਸੀ...ਡਾਨ, ਕਸਮੇਂ ਵਾਦੇ, ਤ੍ਰਿਸ਼ੂਲ, ਮੁਕੱਦਰ ਦਾ ਸਿਕੰਦਰ, ਗੰਗਾ ਦੀ ਸੌਂਗਧ ਆਦਿ ਹੋਰ ਵੀ ਕਈ ਫਿਲਮਾਂ 50 ਹਫ਼ਤਿਆਂ ਤੋਂ ਜ਼ਿਆਦਾ ਤਕ ਚੱਲੀਆਂ... ਹੁਣ ਓਟੀਟੀ ਲੱਖਾਂ ਸਫਲਤਾਵਾਂ ਦਾ ਗ੍ਰਾਫ ਬਣਦਾ ਜਾ ਰਿਹਾ ਹੈ।’ ਸੋਸ਼ਲ ਮੀਡੀਆ ’ਤੇ ਅਮਿਤਾਭ ਬੱਚਨ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Posted By: Sunil Thapa