ਜੇਐਨਐੈਨ, ਨਵੀਂ ਦਿੱਲੀ : ਸਿੰਗਿੰਗ ਸ਼ੋਅ 'ਇੰਡੀਅਨ ਆਈਡਲ 11' ਦੀ ਜੱਜ ਅਤੇ ਮਸ਼ਹੁਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਅਜਿਹਾ ਖੁਲਾਸਾ ਕੀਤਾ ਕਿ ਜਿਸ ਨੂੰ ਜਾਣ ਕੇ ਉਨ੍ਹਾਂ ਦੇ ਹਰ ਫੈਨ ਨੂੰ ਧੱਕਾ ਲੱਗ ਸਕਦਾ ਹੈ। ਆਪਣੀ ਜ਼ਿੰਦਾਦਿਲੀ ਅਤੇ ਖੁਸ਼ਮਿਜਾਜ਼ੀ ਕਾਰਨ ਪਛਾਣੀ ਜਾਣ ਵਾਲੀ ਨੇਹਾ ਦੀ ਜ਼ਿੰਦਗੀ ਵਿਚ ਇਕ ਵੇਲਾ ਅਜਿਹਾ ਆਇਆ ਸੀ ਜਦੋਂ ਉਹ ਮਰ ਜਾਣਾ ਚਾਹੁੰਦੀ ਸੀ। ਨੇਹਾ ਨੇ ਸ਼ੋਅ ਦੌਰਾ ਖ਼ੁਦ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ।

ਸ਼ੋਅ ਦੇ ਇਕ ਕੰਟੈਸਟੈਂਟ ਅਜ਼ਮਤ ਨਾਲ ਗੱਲ ਕਰਦੇ ਹੋਏ ਨੇਹਾ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਅਜਿਹਾ ਵੇਲਾ ਵੀ ਆਇਆ ਸੀ ਜਦੋਂ ਉਹ ਜਿਉਣਾ ਹੀ ਨਹੀਂ ਸੀ ਚਾਹੁੰਦੀ। ਹਾਲਾਂਕਿ ਇਸ ਬਾਰੇ ਦੱਸਦੇ ਹੋਏ ਨੇਹਾ ਨੇ ਇਹ ਵੀ ਕਿਹਾ ਕਿ ਜਦੋਂ ਵੀ ਤੁਹਾਡੇ ਦਿਮਾਗ ਵਿਚ ਅਜਿਹਾ ਖ਼ਿਆਲ ਆਇਆ ਤਾਂ ਆਪਣੇ ਪਰਿਵਾਰ ਅਤੇ ਦੋਸਤਾਂ ਬਾਰੇ ਵਿਚ ਸੋਚਣਾ ਚਾਹੀਦਾ ਹੈ। ਜ਼ਿੰਦਗੀ ਬਹੁਤ ਖ਼ੂਬਸੂਰਤ ਹੈ ਇਸ ਵਿਚ ਅੱਗੇ ਵਧਣਾ ਚਾਹੀਦਾ ਹੈ।

Posted By: Tejinder Thind