ਨਵੀਂ ਦਿੱਲੀ, ਜੇਐੱਨਐੱਨ : ਲਾਕਡਾਊਨ ਦੇ ਚੱਲਦਿਆਂ 80 ਦਹਾਕੇ ਦੇ ਕਈ ਟੀਵੀ ਸੀਰੀਅਲ ਦਾ ਪ੍ਰਸਾਰਣ ਇਕ ਵਾਰ ਫਿਰ ਦੂਰਦਰਸ਼ਨ 'ਤੇ ਕੀਤਾ ਜਾ ਰਿਹਾ ਹੈ। ਇਸ 'ਚ ਨਿਰਦੇਸ਼ਕ ਰਾਮਾਨੰਦ ਸਾਗਰ ਦਾ ਟੀਵੀ ਸੀਰੀਅਲ 'ਰਾਮਾਇਣ' ਵੀ ਸ਼ਾਮਲ ਹੈ। ਆਪਣੇ ਪਹਿਲੇ ਪ੍ਰਸਾਰਣ ਦੌਰਾਨ 'ਰਾਮਾਇਣ' ਨੇ ਇਤਿਹਾਸ ਰਚਿਆ ਸੀ। ਜਿਥੇ ਇਕ ਪਾਸੇ ਦਰਸ਼ਕ ਰਾਮਾਇਣ ਦੇ ਰੀ-ਟੈਲੀਕਾਸਟ ਤੋਂ ਬੇਹੱਦ ਖੁਸ਼ ਹਨ ਉਥੇ ਹੀ ਦੂਜੇ ਪਾਸੇ ਇਸਦੇ ਕੈਰੇਕਟਰਸ ਨੂੰ ਲੈ ਕੇ ਟਵਿੱਟਰ 'ਤੇ ਇਕ ਨਵੀਂ ਬਹਿਸ ਛਿੜ ਗਈ ਹੈ। ਇਹ ਬਹਿਸ ਕਿਸੇ ਹੋਰ ਚੀਜ਼ ਨੂੰ ਲੈ ਕੇ ਨਹੀਂ, ਬਲਕਿ 'ਰਾਮਾਇਣ' ਦੇ ਮਹਿਲਾ ਕਿਰਦਾਰਾਂ ਨੂੰ ਲੈ ਕੇ ਚੱਲ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

ਦਰਅਸਲ, ਬੁੱਧਵਾਰ ਨੂੰ ਸਵੇਰੇ ਪ੍ਰਸਾਰਿਤ ਹੋਏ ਐਪੀਸੋਡ 'ਚ ਸ਼੍ਰੀ ਰਾਮ, ਸੀਤਾ ਅਤੇ ਲਕਸ਼ਮਣ ਰਾਜ ਮਹਿਲ ਛੱਡ ਕੇ ਵਣਵਾਸ ਲਈ ਨਿਕਲ ਪਏ ਹਨ। ਉਥੇ ਸ਼੍ਰੀ ਰਾਮ ਦੇ ਵਣਵਾਸ ਦੇ ਪਿਛੇ ਲੋਕ ਕੈਕੇਈ ਅਤੇ ਮੰਥਰਾ ਨੂੰ ਅਸਲੀ ਵਿਲੇਨ ਦੱਸ ਰਹੇ ਹਨ। ਦੱਸ ਦੇਈਏ ਕਿ ਪਿਛਲੇ ਕੁਝ ਘੰਟਿਆਂ 'ਚ ਇਹ ਦੋਨੋਂ ਹੀ ਕਿਰਦਾਰ ਟਵਿੱਟਰ 'ਤੇ ਕਾਫੀ ਟ੍ਰੈਂਡ ਵੀ ਹੋਏ। ਇਨ੍ਹਾਂ ਕਿਰਦਾਰਾਂ ਨੂੰ ਲੈ ਕੇ ਕਿਸੇ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਹੀ ਨਹੀਂ ਦਿਖਾਇਆ ਗਿਆ ਹੈ ਅਤੇ ਕਿਸੇ ਦਾ ਮੰਨਣਾ ਹੈ ਕਿ ਸਟੋਰੀ ਲਾਈਨ ਅਨੁਸਾਰ ਮਹਿਲਾ ਸਸ਼ਕਤੀਕਰਣ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ।

ਕਈ ਲੋਕਾਂ ਨੇ ਕੈਕੇਈ ਅਤੇ ਮੰਥਰਾ ਨੂੰ ਲੈ ਕੇ ਨੈਗੇਟਿਵ ਕੁਮੈਂਟ ਵੀ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਰਾਮ ਨੂੰ ਇਨਾਂ ਪਿਆਰ ਕਰਦੀ ਸੀ ਤਾਂ ਅਚਾਨਕ ਉਸਦਾ ਪਿਆਰ ਕਿਥੇ ਚਲਾ ਗਿਆ ਜੋ ਉਨ੍ਹਾਂ ਨੂੰ ਵਣਵਾਸ ਭੇਜ ਦਿੱਤਾ।

ਦੱਸ ਦੇਈਏ ਕਿ ਰਾਮਾਇਣ 'ਚ ਕੈਕੇਈ ਦਾ ਕਿਰਦਾਰ ਮੰਨੀ-ਪ੍ਰਮੰਨੀ ਐਕਟਰਸ ਪਦਮਾ ਖੰਨਾ ਨੇ ਨਿਭਾਇਆ ਸੀ, ਜਦਕਿ ਮੰਥਰਾ ਦੇ ਰੋਲ 'ਚ ਹਿੰਦੀ ਸਿਨੇਮਾ ਦੀ ਦਿੱਗਜ ਕਲਾਕਾਰ ਲਲਿਤਾ ਪਵਾਰ ਸੀ।

Posted By: Tejinder Thind