- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
TheOdyssey ਦੀ ਕਹਾਣੀ ਟ੍ਰੋਜਨ ਯੁੱਧ ਦੇ ਨਾਇਕ ਇਥਾਕਾ ਦੇ ਰਾਜਾ ਦੀ ਯੁੱਧ ਜਿੱਤਣ ਤੋਂ ਬਾਅਦ ਓਡੀਸੀਅਸ ਸੈਨਿਕਾਂ ਦੇ ਨਾਲ ਆਪਣੇ ਰਾਜ ਵਿਚ ਵਾਪਸੀ ਦੀ ਹੈ। ਹਾਲਾਂਕਿ, ਉਨ੍ਹਾਂ ਨੂੰ ਘਰ ਪਹੁੰਚਣ 'ਚ 10 ਸਾਲ ਲੱਗ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਘੁਮੰਡ ਕਾਰਨ ਸਮੁੰਦਰ ਦੇ ਦੇਵਤਾ ਪੋਸੀਡੌਨ ਉਨ੍ਹਾਂ ਤੋਂ ਖ਼ਫ਼ਾ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਰਸਤੇ 'ਚ ਕਈ ਰੁਕਾਵਟਾਂ ਪਾਉਂਦੇ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਦਿੱਗਜ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਦੀ ਆਗਾਮੀ ਫ਼ਿਲਮ 'ਦ ਓਡੀਸੀ' (The Odyssey) ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਨਿਰਦੇਸ਼ਕ ਦੀ ਪਿਛਲੀ ਬਲਾਕਬਸਟਰ ਫ਼ਿਲਮ 'ਓਪਨਹਾਈਮਰ' ਨੂੰ ਭਾਰਤੀ ਬਾਕਸ ਆਫਿਸ 'ਤੇ ਜਿਵੇਂ ਦਾ ਸ਼ਾਨਦਾਰ ਰਿਸਪਾਂਸ ਮਿਲਿਆ ਸੀ, ਉਸ ਨੂੰ ਦੇਖਦੇ ਹੋਏ ਮੇਕਰਜ਼ ਨੇ ਇਸ ਫ਼ਿਲਮ ਨੂੰ ਲੈ ਕੇ ਭਾਰਤ 'ਚ ਵੱਡੇ ਪੱਧਰ 'ਤੇ ਤਿਆਰੀ ਕੀਤੀ ਹੈ।
ਭਾਰਤ 'ਚ 'ਦ ਓਡੀਸੀ' ਦੀ ਐਡਵਾਂਸ ਬੁਕਿੰਗ 8 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ ਕ੍ਰਿਸਟੋਫਰ ਨੋਲਨ ਦੇ ਸਿਨੇਮਾ ਦੇ ਦੀਵਾਨੇ ਹੋ ਤੇ ਇਸ ਫ਼ਿਲਮ ਨੂੰ ਥੀਏਟਰਾਂ 'ਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜੇਬ ਚੰਗੀ-ਖ਼ਾਸੀ ਢਿੱਲੀ ਕਰਨੀ ਪੈ ਸਕਦੀ ਹੈ।
ਕ੍ਰਿਸਟੋਫਰ ਨੋਲਨ ਦੀ ਇਸ ਫ਼ਿਲਮ ਦੇ IMAX ਸ਼ੋਅਜ਼ ਦੀ ਬੁਕਿੰਗ ਸ਼ੁਰੂ ਹੋਣ ਦੇ ਨਾਲ ਹੀ ਟਿਕਟਾਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। 'ਇੰਡੀਆ ਟੂਡੇ' ਦੀ ਇਕ ਖ਼ਬਰ ਮੁਤਾਬਕ, ਮੁੰਬਈ ਤੇ ਪੁਣੇ ਵਰਗੇ ਵੱਡੇ ਸ਼ਹਿਰਾਂ 'ਚ ਇਸ ਦੇ ਪ੍ਰੀਮੀਅਰ ਸ਼ੋਅਜ਼ ਦੀਆਂ ਸੀਟਾਂ ਦੀ ਕੀਮਤ 3,000 ਰੁਪਏ ਤਕ ਰੱਖੀ ਗਈ ਹੈ। ਉੱਥੇ ਹੀ, ਮੁੰਬਈ ਵਿੱਚ ਦੇਰ ਰਾਤ ਦੇ ਸ਼ੋਅਜ਼ ਦੀਆਂ ਟਿਕਟਾਂ ਦੇ ਦਾਮ 3,300 ਰੁਪਏ ਤੱਕ ਪਹੁੰਚ ਗਏ ਹਨ। 'ਦ ਓਡੀਸੀ' ਭਾਰਤ 'ਚ ਸਭ ਤੋਂ ਵੱਧ ਮਹਿੰਗੀ ਟਿਕਟ ਵਿਕਰੀ ਵਾਲੀ ਫ਼ਿਲਮ ਬਣ ਚੁੱਕੀ ਹੈ।
ਹਾਲਾਂਕਿ, ਟਿਕਟਾਂ ਦੀ ਭਾਰੀ-ਭਰਕਮ ਕੀਮਤ ਹੋਣ ਦੇ ਬਾਵਜੂਦ ਦਰਸ਼ਕਾਂ 'ਚ 'ਦ ਓਡੀਸੀ' ਨੂੰ ਲੈ ਕੇ ਗ਼ਜ਼ਬ ਦੀ ਉਤਸੁਕਤਾ ਹੈ। ਆਲਮ ਇਹ ਹੈ ਕਿ ਕੁਝ ਹੀ ਮਿੰਟਾਂ ਵਿੱਚ ਫ਼ਿਲਮ ਦੇ 'ਫਰਸਟ ਡੇ ਫਰਸਟ ਸ਼ੋਅ' ਦੀਆਂ ਟਿਕਟਾਂ ਧੜਾਧੜ ਵਿਕ ਗਈਆਂ। ਜਿੱਥੇ ਮੁੰਬਈ ਅਤੇ ਪੁਣੇ ਦੇ ਫੈਨਜ਼ ਕ੍ਰਿਸਟੋਫਰ ਨੋਲਨ ਦੀ ਫ਼ਿਲਮ ਲਈ ਮੋਟੀ ਰਕਮ ਖ਼ਰਚ ਕਰਨ ਤੋਂ ਪਿੱਛੇ ਨਹੀਂ ਹਟ ਰਹੇ, ਉੱਥੇ ਹੀ ਦੇਸ਼ ਦੇ ਹੋਰਨਾਂ ਸ਼ਹਿਰਾਂ 'ਚ ਟਿਕਟਾਂ ਦੀਆਂ ਇਹਨਾਂ ਅਸਮਾਨ ਛੂਹਦੀਆਂ ਕੀਮਤਾਂ ਨੂੰ ਲੈ ਕੇ ਇੱਕ ਨਵੀਂ ਬਹਿਸ ਛਿੜ ਗਈ ਹੈ।
'ਦ ਓਡੀਸੀ' ਦੇ ਟਿਕਟ ਪ੍ਰਾਈਜ਼ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਨਜ਼ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, "'ਦ ਓਡੀਸੀ' ਨੇ ਭਾਰਤ 'ਚ ਸਭ ਤੋਂ ਮਹਿੰਗੇ ਟਿਕਟ ਪ੍ਰਾਈਜ਼ ਦਾ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪੁਣੇ IMAX 'ਚ ਹੀ ਇਸ ਦੀ ਟਿਕਟ 3,000 ਰੁਪਏ ਦੀ ਹੈ। ਭਾਰਤ ਵਿੱਚ ਕ੍ਰਿਸਟੋਫਰ ਨੋਲਨ ਹੁਣ ਇੱਕ ਬਹੁਤ ਵੱਡਾ ਬ੍ਰਾਂਡ ਬਣ ਚੁੱਕੇ ਹਨ।"
ਦੂਜੇ ਯੂਜ਼ਰ ਨੇ ਕਮੈਂਟ ਕੀਤਾ, "ਭਾਰਤ 'ਚ 'ਦ ਓਡੀਸੀ' ਦਾ ਕਰੇਜ਼ ਦੇਖਣ ਯੋਗ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਿਨਾਂ ਕਿਸੇ ਸਟਾਰਕਾਸਟ ਜਾਂ ਡਾਇਰੈਕਟਰ ਦੇ ਭਾਰਤ ਆਏ, ਕੁਝ ਹੀ ਮਿੰਟਾਂ ਵਿੱਚ ਸ਼ੋਅ ਸੋਲਡ ਆਊਟ ਹੋ ਗਏ। ਇਸ ਨੂੰ ਕਹਿੰਦੇ ਹਨ ਕ੍ਰਿਸਟੋਫਰ ਨੋਲਨ ਦੀ ਲੈਗੇਸੀ (ਵਿਰਸਾ)! ਨਾਮ ਹੀ ਕਾਫ਼ੀ ਹੈ।"
ਇਕ ਹੋਰ ਯੂਜ਼ਰ ਨੇ ਲਿਖਿਆ, "ਟਿਕਟ ਦੀ ਕੀਮਤ 3,200 ਰੁਪਏ ਹੈ ਅਤੇ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਕੁਝ ਹੀ ਘੰਟਿਆਂ ਵਿੱਚ ਪੂਰਾ ਥੀਏਟਰ ਫੁੱਲ ਹੋ ਗਿਆ। ਭਾਰਤ ਵਿੱਚ ਨੋਲਨ ਦੀਆਂ ਫ਼ਿਲਮਾਂ ਦੇ ਕਰੇਜ਼ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ।"
'ਦ ਓਡੀਸੀ' ਦੀ ਕਹਾਣੀ ਟ੍ਰੋਜਨ ਯੁੱਧ ਦੇ ਨਾਇਕ ਇਥਾਕਾ ਦੇ ਰਾਜਾ ਦੀ ਯੁੱਧ ਜਿੱਤਣ ਤੋਂ ਬਾਅਦ ਓਡੀਸੀਅਸ ਸੈਨਿਕਾਂ ਦੇ ਨਾਲ ਆਪਣੇ ਰਾਜ ਵਿਚ ਵਾਪਸੀ ਦੀ ਹੈ। ਹਾਲਾਂਕਿ, ਉਨ੍ਹਾਂ ਨੂੰ ਘਰ ਪਹੁੰਚਣ 'ਚ 10 ਸਾਲ ਲੱਗ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਘੁਮੰਡ ਕਾਰਨ ਸਮੁੰਦਰ ਦੇ ਦੇਵਤਾ ਪੋਸੀਡੌਨ ਉਨ੍ਹਾਂ ਤੋਂ ਖ਼ਫ਼ਾ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਰਸਤੇ 'ਚ ਕਈ ਰੁਕਾਵਟਾਂ ਪਾਉਂਦੇ ਹਨ। ਘਰ ਪਰਤਣ ਦੇ ਇਸ ਸਫ਼ਰ ਵਿਚ ਉਨ੍ਹਾਂ ਨੂੰ ਕਈ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।