ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰ ਬੌਬੀ ਦਿਓਲ ਸਟਾਰਰ ਵੈੱਬਸੀਰੀਜ਼ 'ਆਸ਼ਰਮ' ਦਾ ਦੂਜਾ ਪਾਰਟ ਆਉਣ ਵਾਲਾ ਹੈ। ਹਾਲ ਹੀ 'ਚ ਰਿਲੀਜ਼ ਹੋਈ 'ਆਸ਼ਰਮ' ਨੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਵਿਊਵਰਸ਼ਿਪ ਦੇ ਮਾਮਲੇ 'ਚ ਕਈ ਰਿਕਾਰਡ ਤੋੜ ਦਿੱਤੇ। ਪਹਿਲੇ ਪਾਰਟ ਦੀ ਸਫ਼ਲਤਾ ਤੋਂ ਬਾਅਦ ਹੁਣ ਪ੍ਰਕਾਸ਼ ਝਾ ਨੇ ਦੂਜੇ ਐਡੀਸ਼ਨ ਦਾ ਵੀ ਐਲਾਨ ਕਰ ਦਿੱਤਾ ਹੈ। ਹੁਣ ਕੰਨਫਰਮ ਹੋ ਗਿਆ ਹੈ ਕਿ ਦੂਜਾ ਸੀਜ਼ਨ ਵੀ ਜਲਦ ਆਉਣ ਵਾਲਾ ਹੈ।

ਟ੍ਰੇਡ ਐਨਾਲਿਸਟ ਤਰੁਣ ਆਦਰਸ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਤਰੁਣ ਆਦਰਸ਼ ਨੇ ਟਵੀਟ ਕਰ ਦੱਸਿਆ, '11 ਨਵੰਬਰ ਤੋਂ ਸਟ੍ਰੀਮਿੰਗ ਹੋਣ ਵਾਲੀ ਹੈ। ਪ੍ਰਕਾਸ਼ ਝਾ ਨੇ ਆਸ਼ਰਮ ਵੈੱਬਸੀਰੀਜ਼ ਦੇ ਦੂਜੇ ਸੀਜ਼ਨ ਦਾ ਐਲਾਨ ਕੀਤਾ ਹੈ। ਇਸ ਦਾ ਨਾਂ ਹੋਵੇਗਾ 'ਆਸ਼ਰਮ ਚੈਪਟਰ 2: ਦਿ ਡਾਰਕਸਾਈਡ'। ਜ਼ਿਕਰਯੋਗ ਹੈ ਕਿ ਇਸ ਦੀ ਸਟ੍ਰੀਮਿੰਗ ਵੀ ਮੈਕਸ ਪਲੇਅਰ 'ਤੇ ਕੀਤੀ ਜਾਵੇਗੀ ਤੇ ਦੀਵਾਲੀ ਤੋਂ ਪਹਿਲਾਂ ਇਸਦੀ ਸਟ੍ਰੀਮਿੰਗ ਕਰ ਦਿੱਤੀ ਜਾਵੇਗੀ। ਹੁਣ ਤਕ ਇਸ ਦੇ ਐਪੀਸੋਡ ਨੂੰ ਲੈ ਕੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

ਜ਼ਿਕਰਯੋਗ ਹੈ ਕਿ ਪ੍ਰਕਾਸ਼ ਝਾ ਦੇ ਨਿਰਦੇਸ਼ਨ 'ਚ ਬਣੀ ਐੱਮਐਕਸ ਪਲੇਅਰ ਦੀ ਵੈੱਬ ਸੀਰੀਜ਼ 'ਆਸ਼ਰਮ' 'ਚ ਬੌਬੀ ਦਿਓਲ ਬਾਬਾ ਨਿਰਾਲਾ ਕਾਸ਼ੀਪੁਰ ਵਾਲੇ ਦੇ ਕਿਰਦਾਰ 'ਚ ਨਜ਼ਰ ਆਏ। ਇਹ ਵੈੱਬ ਸੀਰੀਜ਼ 8 ਐਪੀਸੋਡ ਦਾ ਕੀਤਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਹਾਲਾਂਕਿ ਇਸ ਦੇ ਬਾਵਜੂਦ ਕਹਾਣੀ ਪੂਰੀ ਨਹੀਂ ਹੋ ਸਕੀ ਤੇ ਪਹਿਲੇ ਪਾਰਟ 'ਚ ਭੂਮਿਕਾ ਬਣਾ ਕੇ ਛੱਡ ਦਿੱਤਾ ਗਿਆ ਹੈ। ਹੁਣ ਦੂਜੇ ਪਾਰਟ 'ਚ ਇਸ ਦੇ ਅੱਗੇ ਦੀ ਕਹਾਣੀ ਦਿਖਾਈ ਜਾਵੇਗੀ। ਪਹਿਲਾਂ ਵਾਲਾ ਸੀਜ਼ਨ 28 ਅਗਸਤ ਨੂੰ ਰਿਲੀਜ਼ ਹੋਇਆ ਸੀ।

ਕਿਵੇਂ ਦੀ ਹੈ ਕਹਾਣੀ

ਪਹਿਲੇ ਸੀਜ਼ਨ ਦੇ ਲਈ ਕਿਹਾ ਗਿਆ ਸੀ ਕਿ ਦੋ ਹਫ਼ਤਿਆਂ 'ਚ ਸੀਰੀਜ਼ ਨੂੰ 200 ਮਿਲੀਅਨ ਭਾਵ 20 ਕਰੋੜ ਤੋਂ ਜ਼ਿਆਦਾ ਵਾਰ ਸਟ੍ਰੀਮ ਕੀਤਾ ਜਾ ਚੁੱਕਾ ਸੀ ਭਾਵ ਲਗਪਗ ਇਨ੍ਹਾਂ ਨੂੰ ਲੋਕ ਇਸ ਸੀਰੀਜ਼ ਨੂੰ ਦੇਖ ਚੁੱਕੇ ਸੀ। ਆਸ਼ਰਮ ਦੀ ਕਹਾਣੀ ਇਕ ਢੌਂਗੀ ਬਾਬਾ ਨਿਰਾਲਾ ਦੇ ਆਸ਼ਰਮ ਦੇ ਇਰਦ-ਗਿਰਦ ਘੁੰਮਦੀ ਹੈ। ਬਾਬਾ ਦੇ ਭਗਤਾਂ ਦੀ ਇਕ ਵਿਸ਼ਾਲ ਫੌਜ ਹੈ ਜੋ ਉਨ੍ਹਾਂ 'ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਦੀ ਹੈ। ਬੌਬੀ ਬਾਬਾ ਦੇ ਰੋਲ 'ਚ ਹੈ। ਦਰਸ਼ਨ ਕੁਮਾਰ ਨੇ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਹੈ ਜੋ ਬਾਬਾ ਦੇ ਆਸ਼ਰਮ 'ਚੋਂ ਨਿਕਲ ਕੇ ਕੰਕਾਲਾਂ ਤੇ ਲਾਸ਼ਾਂ ਦੀਆਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ।

Posted By: Ravneet Kaur