ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਸ ਸਾਲ ਬੈਕ-ਟੂ-ਬੈਕ ਕਈ ਫਿਲਮਾਂ ’ਚ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨੇ ਮੋਸਟ ਤੇ ਅਵੇਟਿਡ ਫਿਲਮ ਬਚਨ ਪਾਂਡੇ ਦੀ ਰਿਲੀਜ਼ ਡੇਟ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ।


ਫਿਲਮ ਬੱਚਨ ਪਾਂਡੇ ਹੁਣ 26 ਜਨਵਰੀ 2020 ਨੂੰ ਰਿਲੀਜ਼ ਹੋਵੇਗੀ ਬੱਚਨ ਪਾਂਡੇ ਦੇ ਇਸ ਪੋਸਟਰ ’ਚ ਅਦਾਕਾਰ ਦਾ ਲੁੱਕ ਕਾਫੀ ਖ਼ਤਰਨਾਕ ਲੱਗ ਰਿਹਾ ਹੈ। ਤਸਵੀਰ ’ਚ ਅਕਸ਼ੈ ਕੁਮਾਰ ਦੀ ਇਕ ਅੱਖ ਨੀਲੀ ਤੇ ਉਨ੍ਹਾਂ ਨੇ ਧੌਣ ’ਚ ਜੰਜੀਰ ਪਾਈ ਹੋਈ ਦਿਖਾਈ ਦੇ ਰਹੀ ਹੈ। ਨਾਲ ਹੀ ਉਨ੍ਹਾਂ ਦੇ ਇਸ ਦਮਦਾਰ ਲੁੱਕ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਫਿਲਮ ’ਚ ਅਕਸ਼ੈ ਕੁਮਾਰ ਇਕ ਗੈਂਗਸਟਰ ਦੀ ਭੂਮਿਕਾ ਨਿਭਾਅ ਰਹੇ ਹਨ। ਜੋ ਇਕ ਅਦਾਕਾਰ ਬਣਨਾ ਚਾਹੰੁਦਾ ਹੈ ਤੇ ਇਸ ਫਿਲਮ ’ਚ ਕ੍ਰਿਤੀ ਸੈਨਨ ਇਕ ਪੱਤਰਕਾਰ ਦੇ ਰੂਪ ’ਚ ਸਾਹਮਣੇ ਆਵੇਗੀ।

ਨਾਲ ਹੀ ਫਿਲਮ ’ਚ ਅਕਸ਼ੈ ਕੁਮਾਰ ਤੇ ਅਰਸ਼ਦ ਵਾਰਸੀ ਐਕਸ਼ਨ ਕਾਮੇਡੀ ਕਰਦੇ ਨਜ਼ਰ ਆਉਣਗੇ। ਪਿਛਲੇ ਦਿਨੀਂ ਫਿਲਮ ਦੀ ਸ਼ੂਟਿੰਗ ਰਾਜਸਥਾਨ ਤੇ ਜੈਸਲਮੇਰ ’ਚ ਸ਼ੁਰੂ ਕੀਤੀ ਗਈ ਸੀ। ਫਿਲਮ ਦੀ ਟੀਮ ਹਾਲੇ ਗਡੀਸਰ ਝੀਲ ਤੇ ਜਯਸਾਲਕੋਟ ਵਰਗੀਆਂ ਥਾਵਾਂ ’ਤੇ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਨੂੰ ਨਾਡਿਆਡਵਾਲਾ ਗੈ੍ਰਂਡਸਨ ਐਂਟਰਟੇਨਮੈਂਟ ਦੁਆਰਾ ਬਣਾਈ ਜਾ ਰਹੀ ਹੈ।

Posted By: Ravneet Kaur