ਜੇਐੱਨਐੱਨ, ਮੁੰਬਈ : 2016 'ਚ ਰਿਲੀਜ਼ ਫਿਲਮ 'ਦ ਜੰਗਲ ਬੁੱਕ' ਨਾਲ ਦਿਲ ਜਿੱਤਣ ਤੋਂ ਬਾਅਦ ਡਿਜ਼ਨੀ ਦੀ ਅਗਲੀ ਫਿਲਮ 'ਦ ਲਾਇਨ ਕਿੰਗ' ਵੀ ਬਾਕਸ ਆਫਿਸ 'ਤੇ ਧੁੰਮਾਂ ਪਾ ਰਹੀ ਹੈ। ਇਹ ਫਿਲਮ 1994 'ਚ ਰਿਲੀਜ਼ ਹੋਈ ਐਨੀਮੇਟਿਡ ਫਿਲਮ 'ਦ ਲਾਇਨ ਕਿੰਗ' ਦਾ ਲਾਈਵ ਵਰਜ਼ਨ ਹੈ। ਜੌਨ ਫੇਵਰੂ ਨਿਰਦੇਸ਼ਿਤ ਇਸ ਫਿਲਮ ਦੀ ਪੂਰੀ ਦੁਨੀਆ 'ਚ ਸ਼ਲਾਘਾ ਕੀਤੀ ਜਾ ਰਹੀ ਹੈ। ਕਹਾਣੀ ਪਿਓ ਪੁੱਤ ਮੁਫਾਸਾ ਤੇ ਸਿੰਬਾ ਲਈ ਹਿੰਦੀ 'ਚ ਡਬਿੰਗ ਅਸਲ ਪਿਓ ਪੁੱਤ ਸ਼ਾਹਰੁਖ਼ ਖ਼ਾਨ ਤੇ ਉਨ੍ਹਾਂ ਦੇ ਪੁੱਤਰ ਆਰੀਅਨ ਖ਼ਾਨ ਨੇ ਕੀਤੀ ਹੈ। ਫਿਲਮ ਦਾ ਖ਼ਾਸ ਆਕਰਸ਼ਨ ਇਸ ਦੇ ਵਿਜ਼ੁਅਲ ਇਫੈਕਟ ਹਨ। 'ਦ ਜੰਗਲ ਬੁੱਕ' ਵਿਚ ਫੋਟੋ ਰੀਅਲਿਜ਼ਮ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਉਸ ਤਕਨੀਕ ਦੀ 'ਦ ਲਾਇਨ ਕਿੰਗ' ਵਿਚ ਵੱਡੇ ਪੱਧਰ 'ਤੇ ਵਰਤੋਂ ਕੀਤੀ ਗਈ ਹੈ। ਫਿਲਮ ਨੂੰ ਵੇਖਦੇ ਹੋਏ ਲੱਗੇਗਾ ਕਿ ਤੁਸੀਂ ਅਸਲੀ ਜਾਨਵਰਾਂ ਨੂੰ ਵੇਖ ਰਹੇ ਹੋ। ਸ਼ਾਹਰੁਖ਼ ਖ਼ਾਨ, ਆਰੀਅਨ ਖ਼ਾਨ ਤੋਂ ਇਲਾਵਾ ਸੰਜੈ ਮਿਸ਼ਰਾ ਤੇ ਅਸਰਾਨੀ ਵੱਲੋਂ ਕੀਤੀ ਗਈ ਡਬਿੰਗ ਨਾਲ ਦਰਸ਼ਕ ਜੁੜਾਅ ਮਹਿਸੂਸ ਕਰ ਰਹੇ ਹਨ। ਇਹ ਪਰਿਵਾਰਕ ਮਨੋਰੰਜਕ ਫਿਲਮ ਹੈ। ਕਹਾਣੀ ਪਿਓ ਪੁੱਤਰ ਦੇ ਸਬੰਧਾਂ 'ਤੇ ਹੈ, ਲਿਹਾਜ਼ਾ ਇਸਦਾ ਲੁਤਫ਼ ਬੱਚਿਆਂ ਤੋਂ ਲੈ ਕੇ ਬਜ਼ੁਰਗ ਤਕ ਸਭ ਲੈ ਸਕਦੇ ਹਨ। ਅਰਮਾਨ ਮਲਿਕ ਵੱਲੋਂ ਗਾਇਆ ਹਕੂਨਾ ਮਟਾਟਾ ਪਹਿਲਾਂ ਤੋਂ ਹੀ ਧੂੰਮਾਂ ਪਾ ਰਿਹਾ ਹੈ।