ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਕਾਲ 'ਚ ਇਕ ਲੰਬੇ ਬ੍ਰੇਕ ਤੋਂ ਬਾਅਦ ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਾਲ ਵਾਪਸੀ ਕਰ ਰਹੇ ਹਨ। ਇਸ ਵਾਪਸੀ ਨੂੰ ਧਮਾਕੇਦਾਰ ਬਣਾਉਣ ਲਈ ਉਹ ਆਪਣੇ ਸ਼ੋਅ ਪਹਿਲੇ ਐਪੀਸੋਡ 'ਚ ਸੋਨੂੰ ਸੂਦ ਨੂੰ ਲੈ ਕੇ ਆਏ ਹਨ। ਕੋਰੋਨਾ ਕਾਲ 'ਚ ਮਾਈਗ੍ਰੇਂਟਸ ਵਰਕਰਜ਼ ਦੀ ਮਦਦ ਕਰਨ ਦੀ ਵਜ੍ਹਾ ਨਾਲ ਸੋਨੂੰ ਸੂਦਾ ਕਾਫ਼ੀ ਚਰਚਾ 'ਚ ਹਨ। ਸ਼ੋਅ ਦੇ ਰਿਲੀਜ਼ ਤੋਂ ਪਹਿਲਾਂ ਇਕ ਪ੍ਰੋਮੋ ਵੀ ਜਾਰੀ ਕੀਤਾ ਗਿਆ ਹੈ। ਅਜਿਹੇ ਹੀ ਇਕ ਪ੍ਰੋਮੋ 'ਚ ਸੋਨੂੰ ਸੂਦ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ।

ਸੋਨੀ ਟੀਵੀ ਦੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਸ਼ੇਅਰ ਇਕ ਕਲਿੱਪ 'ਚ ਦਿਖ ਰਿਹਾ ਹੈ ਕਿ ਕੁਝ ਮਾਈਗ੍ਰੇਂਟਸ ਵਰਕਰਜ਼ ਵੀਡੀਓ ਰਾਹੀਂ ਸੋਨੂੰ ਸੂਦ ਦਾ ਥੈਂਕਸ ਬੋਲ ਰਹੇ ਹਨ। ਵੀਡੀਓ 'ਚ ਇਕ ਵਿਅਕਤੀ ਸੋਨੂੰ ਸੂਦ ਦੀ ਲੰਬੀ ਉਮਰ ਲਈ ਦੁਆ ਮੰਗਦਾ ਹੈ। ਇਸ ਵੀਡੀਓ ਨੂੰ ਦੇਖ ਕੇ ਸੋਨੂੰ ਸੂਦ ਦੀਆਂ ਅੱਖਾਂ 'ਚ ਅਥਰੂ ਆ ਜਾਂਦੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸੋਨੀ ਟੀਵੀ ਨੇ ਕੈਪਸ਼ਨ 'ਚ ਲਿਖਿਆ ਹੈ 'ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਬਣੇ ਸੋਨੂੰ ਸੂਦ, ਦੇਸ਼ ਦੇ ਦਿਲਾਂ ਦੇ ਅਸਲੀ ਸੁਪਰ ਸਟਰਾ। ਹੁਣ ਆ ਰਹੇ ਹਨ ਉਹ ਦਿ ਕਪਿਲ ਸ਼ਰਮਾ ਸ਼ੋਅ 'ਤੇ ਨਵੇਂ ਐਪੀਸੋਡ 'ਚ 1 ਅਗਸਤ। ਸ਼ਨਿੱਚਰਵਾਰ-ਐਤਵਾਰ ਰਾਤ 9:30 ਵਜੇ।'

ਦੂਜੇ ਪਾਸੇ ਦੇ ਆਨ ਏਅਰ ਹੁੰਦੇ ਹੀ ਕਪਿਲ ਸ਼ਰਮਾ ਦੇ ਫੈਨਜ਼ ਵੀ ਕਾਫ਼ੀ ਉਤਸ਼ਾਹਿਤ ਹਨ। ਕਈ ਫੈਨਜ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਫੋਟੋ ਸਾਂਝੀ ਕੀਤੀ ਹੈ ਜਿਸ 'ਚ ਉਹ ਕਪਿਲ ਸ਼ਰਮਾ ਸ਼ੋਅ ਦੇਖਦੇ ਨਜ਼ਰ ਆ ਰਹੇ ਹਨ। ਸੋਨੂੰ ਸੂਦ ਨਾਲ ਸ਼ੁਰੂਆਤ ਕਰਨ ਨਾਲ ਸ਼ੋਅ ਨੂੰ ਹੋਰ ਵੀ ਹਾਈਪ ਮਿਲ ਗਈ ਹੈ।

Posted By: Ravneet Kaur