ਜੇਐੱਨਐੱਨ ਮੁੰਬਈ : 'ਦ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਐਪੀਸੋਡ 'ਚ ਸੋਨਮ ਕਪੂਰ ਤੇ ਦੁਲਕਿਰ ਸਲਮਾਨ ਆਪਣੀ ਫਿਲਮ 'ਦ ਜੋਆ ਫੈਕਟਰ' ਦੇ ਪ੍ਰਚਾਰ ਲਈ ਆ ਰਹੇ ਹਨ। ਇਸ ਫਿਲਮ ਦੇ ਪ੍ਰਚਾਰ ਦੌਰਾਨ ਕਿਕੂ ਸ਼ਾਰਦਾ ਜੋ ਕਿ ਬੱਚਾ ਯਾਦਵ ਦੀ ਭੂਮਿਕਾ ਨਿਭਾਉਂਦੇ ਹਨ, ਨੇ ਸੋਨਮ ਕਪੂਰ ਨੂੰ ਸ਼ੋਅ ਚ ਕਿਹਾ ਕਿ ਜਦੋਂ ਉਹ ਉਨ੍ਹਾਂ ਨੂੰ ਮਿਲਣ ਲਈ ਆ ਰਹੇ ਸਨ। ਹੈਲਮੈਟ ਨਾ ਪਾਉਣ ਕਾਰਨ ਉਨ੍ਹਾਂ ਦਾ ਚਲਾਨ ਕੱਟਿਆ ਗਿਆ ਹੈ ਤੇ ਇਨ੍ਹਾਂ ਭਾਰੀ ਜੁਰਮਾਨਾ ਦੇਖ ਕੇ ਉਨ੍ਹਾਂ ਨੂੰ ਗੁੱਸਾ ਆ ਗਿਆ।

ਗੌਰਤਲਬ ਹੈ ਕਿ ਕਾਮੇਡੀ ਸ਼ੋਅ ਹੋਣ ਦੇ ਚਲਦਿਆਂ ਉਹ ਮਜ਼ਾਕ ਕਰ ਰਹੇ ਸਨ ਪਰ ਇਸ ਸ਼ੋਅ ਰਾਹੀਂ ਉਨ੍ਹਾਂ ਨੇ ਲੋਕਾਂ ਵਿਚਕਾਰ ਮੋਟਰ ਵ੍ਹੀਕਲ ਐਕਟ ਨੂੰ ਲੈ ਕੇ ਜਾਗਰੂਕਤਾ ਵੀ ਦਿਖਾਈ ਹੈ। ਸੋਨਮ ਕਪੂਰ ਨਾਲ ਇਸ ਮੌਕੇ 'ਤੇ ਫਿਲਮ ਅਦਾਕਾਰ ਬਣਨ ਜਾ ਰਹੇ ਦੁਲਕਿਰ ਸਲਮਾਨ ਵੀ ਨਜ਼ਰ ਆਏ। ਇਨ੍ਹਾਂ ਦੋਵਾਂ ਨੇ ਕਪਿਲ ਸ਼ਰਮਾ ਨਾਲ ਖੂਬ ਮਸਤੀ ਕੀਤੀ।

Posted By: Amita Verma