ਜੇਐੱਨਐੱਨ : ਕਾਮੇਡੀ ਸਟਾਰ ਕ੍ਰਿਸ਼ਨਾ ਅਭਿਸ਼ੇਕ ਨੇ ਇਕ ਵਾਰ ਫਿਰ ਗੱਲਾਂ ਹੀ ਗੱਲਾਂ 'ਚ ਆਪਣੇ ਮਾਮਾ ਗੋਵਿੰਦਾ 'ਤੇ ਕਾਊਂਟਰ ਅਟੈਕ ਕੀਤਾ ਹੈ। ਕ੍ਰਿਸ਼ਨਾ ਤੇ ਗੋਵਿੰਦਾ ਫੈਮਿਲੀ ਵਿਚਕਾਰ ਰਿਸ਼ਤਿਆਂ 'ਚ ਆਈ ਤਲਖੀ ਜਗਜਾਹਿਰ ਹੈ। ਪਹਿਲਾਂ ਵੀ ਕਈ ਵਾਰ ਕ੍ਰਿਸ਼ਨਾ ਮੀਡੀਆ ਸਾਹਮਣੇ 'ਦ ਕਪਿਲ ਸ਼ਰਮਾ ਸ਼ੋਅ' ਤੇ ਕਾਮੇਡੀ ਦੇ ਰੂਪ 'ਚ ਆਪਣੇ ਮਾਮੇ 'ਤੇ ਅਟੈਕ ਕਰ ਚੁੱਕੇ ਹਨ। ਅਜਿਹਾ ਹੀ ਕ੍ਰਿਸ਼ਨਾ ਨੇ ਇਕ ਵਾਰ ਫਿਰ ਕੀਤਾ ਹੈ। ਤੇ ਇਸ ਵਾਰ ਇਹ ਕਾਊਂਟਰ ਅਟੈਕ 'ਦਬੰਗ-3' ਸਟਾਰ ਸਲਮਾਨ ਖ਼ਾਨ ਦੇ ਸਾਹਮਣੇ ਕੀਤਾ, ਜਿਸ ਨੂੰ ਸੁਣ ਕੇ ਸਲਮਾਨ ਆਪਣੀ ਆਪ ਨੂੰ ਹੱਸਣ ਤੋਂ ਕਾਬੂ ਨਹੀਂ ਕਰ ਪਾਏ। ਦਰਅਸਲ, ਸਲਮਾਨ ਆਪਣੀ ਅਪਕਮਿੰਗ ਫਿਲਮ 'ਦਬੰਗ-3' ਦੇ ਪ੍ਰਮੋਸ਼ਨ ਲਈ ਫਿਲਮ ਦੀ ਕਾਸਟ ਨਾਲ 'ਦ ਕਪਿਲ ਸ਼ਰਮਾ ਸ਼ੋਅ' ਦੇ ਸੈਟ 'ਤੇ ਪਹੁੰਚੇ ਸਨ। ਜਿੱਥੇ ਕ੍ਰਸ਼ਿਨਾ ਨੇ ਆਪਣੇ ਐਕਟ ਤੋਂ ਸਾਰਿਆਂ ਨੂੰ ਖ਼ੂਬ ਹਸਾਇਆ ਤੇ ਸਲਮਾਨ ਖ਼ਾਨ ਤਾਂ ਹੱਸ-ਹੱਸ ਕੇ ਲੋਟਪੋਟ ਹੋ ਗਏ ਸਨ। ਆਪਣੇ ਐਕਟ ਦੌਰਾਨ ਕਾਮੇਡੀ ਦੇ ਨਾਲ-ਨਾਲ ਕ੍ਰਿਸ਼ਨਾ ਆਪਣੇ ਮਾਮੇ 'ਤੇ ਤਨਜ਼ ਕੱਸਣ 'ਚ ਪਿੱਛੇ ਨਹੀਂ ਰਹੇ ਤੇ ਉਨ੍ਹਾਂ ਨੇ ਇਕ ਮਜ਼ੇਦਾਰ ਗੱਲ਼ ਕੀਤੀ। ਐਕਟ ਦੌਰਾਨ ਕ੍ਰਿਸ਼ਨਾ 'ਦਬੰਗ-3' ਦੇ ਨਿਰਦੇਸ਼ਕ ਪ੍ਰਭੂ ਦੇਵਾ ਕੋਲ ਜਾਂਦੇ ਹਨ ਤੇ ਕਹਿੰਦੇ ਹਨ, 'ਤੁਹਾਡੇ ਨਾਲ ਫਿਲਮ 'ਚ ਚੰਗਾ ਨਹੀਂ ਹੋਇਆ। ਇੰਨੀ ਵੱਡੀ ਫਿਲਮ ਹੈ ਤੇ ਇੰਨਾ ਵੱਡਾ ਗਾਣਾ ਹੈ ਤੇ ਇੰਨੇ ਚੰਗੇ ਡਾਂਸਰ ਹੋਣ ਤੋਂ ਬਾਅਦ ਵੀ ਤੁਹਾਨੂੰ ਗਾਣੇ 'ਚ ਇੰਨਾ ਜਿਹਾ ਹੀ ਰੋਲ ਦਿੱਤਾ ਹੈ।' ਇਸ ਵਿਚਕਾਰ ਕਪਿਲ ਨੇ ਜਵਾਬ ਦਿੱਤਾ, 'ਅਰੇ ਉਹ ਫਿਲਮ ਦੇ ਡਾਇਰੈਕਟਰ ਹੈ ਨਾ ਤਾਂ। ਇਸ 'ਤੇ ਕ੍ਰਿਸ਼ਨਾ ਪੁੱਛਦੇ ਹਨ, ਸਲਮਾਨ ਵੀ ਡਾਇਰਕੈਟਰ ਹੈ? ਪਰ ਉਨ੍ਹਾਂ ਨੂੰ ਤਾਂ ਪੂਰਾ ਰੋਲ ਦਿੱਤਾ ਹੈ ਅਰਬਾਜ਼ ਨੂੰ ਫਿਲਮ 'ਚ। ਮੈਂ ਸੱਚ ਬੋਲਦਾਂ ਹਾਂ, ਭਰਾ-ਭਰਾ ਹੁੰਦਾ ਹੈ, ਇਹ ਮਾਮਾ-ਚਾਚਾ ਸਭ ਗੱਲਾਂ ਹਨ।' ਕ੍ਰਿਸ਼ਨਾ ਦੀ ਇਹ ਗੱਲ ਸੁਣ ਕੇ ਸਾਰੇ ਹੱਸਣ ਲੱਗਦੇ ਹਨ ਤੇ ਸਲਮਾਨ ਵੀ ਆਪਣੀ ਹੰਸੀ ਰੋਕ ਨਹੀਂ ਪਾਉਂਦੇ ਹਨ।

Posted By: Sarabjeet Kaur