ਮੁੰਬਈ। ਲੋਕ ਸਭਾ ਚੋਣਾਂ ਇਸ ਸਾਲ 'ਚ ਹਨ। ਸਿਆਸਤ ਤੋਂ ਲੈ ਕੇ ਸਿਨੇਮਾ ਜਗਤ 'ਚ ਇਨ੍ਹੀਂ ਦਿਨੀਂ ਸਿਆਸਤ ਦੇ ਦਿੱਗਜਾਂ ਨੂੰ ਲੈ ਕੇ ਚਰਚਾ ਹੈ ਕਿਉਂਕਿ ਦੇਸ਼ ਦੇ ਪ੍ਰਮੁੱਖ ਨੇਤਾਵਾਂ 'ਤੇ ਵੀ ਫਿਲਮਾਂ ਬਣ ਰਹੀਆਂ ਹਨ। ਸ਼ੁੱਕਰਵਾਰ ਨੂੰ ਜਿੱਥੇ ਇਕ ਪਾਸੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ 'ਤੇ ਬਣ ਰਹੀ ਫਿਲਮ ਮਾਏ ਨੇਮ ਇਜ਼ ਰਾ ਗਾ My name is RaGa ਦਾ ਟੀਜ਼ਰ ਰਿਲੀਜ਼ ਕੀਤਾ ਗਿਆ, ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਬਣ ਰਹੀ ਫਿਲਮ ਦਾ ਪਹਿਲਾ ਸ਼ਡਿਊਲ ਪੂਰਾ ਹੋਇਆ। ਜਾਗਰਣ ਡਾਟ ਕਾਮ ਨੇ ਸਭ ਤੋਂ ਪਹਿਲਾਂ ਮਾਏ ਨੇਮ ਇਜ਼ ਰਾ ਗਾ ਫਿਲਮ ਦਾ ਟੀਜ਼ਰ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਇਆ ਸੀ।


ਜੀ ਹਾਂ, ਪੀਐੱਮ ਮੋਦੀ 'ਤੇ ਬਣ ਰਹੀ ਫਿਲਮ ਪੀਐੱਮ ਨਰਿੰਦਰ ਮੋਦੀ ਦਾ ਪਹਿਲਾ ਸ਼ਡਿਊਲ ਸ਼ੁੱਕਰਵਾਰ ਨੂੰ ਖਤਮ ਹੋਇਆ। ਇਸ ਫਿਲਮ ਦੀ ਕਾਸਟ ਅਤੇ ਕ੍ਰੂ ਗੁਜਰਾਤ ਦੇ ਵੱਖ-ਵੱਖ ਹਿੱਸੇ ਜਿਵੇਂ ਅਹਿਮਦਾਬਾਦ, ਕੱਛ, ਭੁੱਜ 'ਚ 28 ਜਨਵਰੀ ਤੋਂ ਸ਼ੂਟਿੰਗ ਕਰ ਰਹੀ ਸੀ। ਅਤੇ 8 ਫਰਵਰੀ ਨੂੰ ਪਹਿਲੇ ਸ਼ਡਿਊਲ ਦੀ ਸ਼ੂਟਿੰਗ ਖਤਮ ਹੋਈ। ਜਾਣਕਾਰੀ ਦੇ ਮੁਤਾਬਕ ਫਿਲਮ ਦੇ ਦੂਜੇ ਸ਼ਡਿਊਲ ਦੀ ਸ਼ੁਰੂਆਤ ਅਹਿਮਦਾਬਾਦ ਤੋਂ ਹੋਵੇਗੀ। ਤੁਹਾਨੂੰ ਦੱਸਦੇ ਹਾਂ ਕਿ ਫਿਲਮ ਦੇ ਫਰਸਟ ਲੁੱਕ ਅਤੇ ਪੋਸਟਰ ਨੂੰ ਜਨਵਰੀ 'ਚ ਹੀ ਰਿਲੀਜ਼ ਕਰ ਦਿੱਤਾ ਗਿਆ ਸੀ। ਇਸ ਫਿਲਮ ਨੂੰ ਓਮੰਗ ਕੁਮਾਰ ਡਾਇਰੈਕਟ ਕਰ ਰਹੇ ਹਨ ਜੋ ਨਰਿੰਦਰ ਮੋਦੀ 'ਤੇ ਬਣ ਰਹੀ ਬਾਇਓਪਿਕ ਹੈ। ਇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਅਤੇ ਉਨ੍ਹਾਂ ਦੇ ਸਫਰ ਨੂੰ ਦਰਸਾਇਆ ਜਾਵੇਗਾ। ਇਸ ਫਿਲਮ ਨੂੰ ਸੁਰੇਸ਼ ਓਬਰਾਏ ਅਤੇ ਸੰਦੀਪ ਸਿੰਘ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ 'ਚ ਪੀਐੱਮ ਮੋਦੀ ਦਾ ਕਿਰਦਾਰ ਵਿਵੇਕ ਓਬਰਾਏ ਨਿਭਾਉਣਗੇ। ਫਿਲਮ 'ਚ ਵਿਵੇਕ ਦੇ ਇਲਾਵਾ ਦਰਸ਼ਨ ਕੁਮਾਰ ਅਤੇ ਬਮਨ ਈਰਾਨੀ ਨੂੰ ਵੀ ਕਾਸਟ ਕੀਤਾ ਗਿਆ ਹੈ।


ਨਰਿੰਦਰ ਮੋਦੀ 'ਤੇ ਇਕ ਹੋਰ ਫਿਲਮ ਵੀ ਬਣੇਗੀ, ਜਿਸ ਵਿਚ ਪਰੇਸ਼ ਰਾਵਲ ਲੀਡ ਰੋਲ ਕਰਨਗੇ। ਫਿਲਮ 'ਚ ਦਰਸ਼ਨ ਕੁਮਾਰ ਅਤੇ ਬੋਮਨ ਈਰਾਨੀ ਦੇ ਇਲਾਵਾ ਜ਼ਰੀਨ ਵਹਾਬ, ਮਨੋਜ ਜੋਸ਼ੀ, ਪ੍ਰਸ਼ਾਂਤ ਨਾਰਾਇਣ, ਬਰਖਾ ਬਿਸ਼ਟ ਸੇਨਗੁਪਤਾ, ਅਕਸ਼ਤ ਆਰ ਸਲੂਜਾ, ਅੰਜਨ ਸ਼੍ਰੀਵਾਸਤਵ, ਰਾਜੇਂਦਰ ਗੁਪਤਾ ਅਤੇ ਯਤਿਨ ਕਰਯੇਕਰ ਵਰਗੇ ਦਿੱਗਜ ਕਲਾਕਾਰ ਨਜ਼ਰ ਆਉਣ ਜਾ ਰਹੇ ਹਨ।


ਦੱਸਣਯੋਗ ਹੈ ਕਿ ਰਾਹੁਲ ਗਾਂਧੀ 'ਤੇ ਬਣ ਰਹੀ ਫਿਲਮ ਦਾ ਨਾਂ My name is RaGa ਰੱਖਿਆ ਗਿਆ ਹੈ ਯਾਨੀ ਰਾਹੁਲ ਗਾਂਧੀ। ਰੂਪੇਸ਼ ਪਾਲ ਨੇ ਇਸ ਫਿਲਮ ਦੀ ਡਾਇਰੈਕਸ਼ਨ ਕੀਤੀ ਹੈ, ਜਿਨ੍ਹਾਂ ਨੇ ਇਸਨੂੰ ਪਹਿਲਾਂ ਸੇਂਟ ਰੈਕੂਲਾ ਅਤੇ ਕਾਮਸੂਤਰਾ 34 ਫਿਲਮ ਬਣਾਈ ਹੈ। ਫਿਲਮ ਦਾ ਇਕ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ। ਫਿਲਮ 'ਚ ਇੰਦਰਾ ਗਾਂਧੀ, ਰਾਜੀਵ, ਸੋਨੀਆ ਅਤੇ ਪ੍ਰਿਅੰਕਾ ਦੇ ਵੀ ਕਿਰਦਾਰਹੋਣਗੇ। ਫਿਲਮ 'ਚ ਰਾਹੁਲ ਗਾਂਧੀ ਦੇ ਬਚਪਨ ਤੋਂ ਲੈ ਕੇ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਪੂਰਾ ਘਟਨਾਕ੍ਰਮ ਦਿਖਾਇਆ ਜਾਵੇਗਾ।

Posted By: Arundeep