ਜੇਐੱਨਐੱਨ, ਮੁੰਬਈ : ਮਨੋਜ ਬਾਜਪਾਈ ਦੀ ਆਉਣ ਵਾਲੀ ਵੈੱਬ ਸੀਰੀਜ਼ 'ਦ ਫੈਮਿਲੀ ਮੈਨ' ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਫੈਂਸ ਕਹਾਣੀ, ਪਲਾਟ ਤੇ ਮਨੋਜ ਬਾਜਪਾਈ ਦੇ ਡਿਜਿਟਲ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਵਿਚਕਾਰ ਐਮਾਜ਼ੋਨ ਪ੍ਰਾਈਮ ਨੇ ਇਸ ਸੀਰੀਜ਼ ਦਾ ਇਕ ਗਾਣਾ ਰਿਲੀਜ਼ ਕੀਤਾ ਹੈ। ਇਹ ਗਾਣਾ ਵੈੱਬ ਸੀਰੀਜ਼ ਦੀ ਰਿਲੀਜ਼ ਤੋਂ ਪਹਿਲਾਂ ਹੀ ਧਮਾਲ ਮਚਾ ਰਿਹਾ ਹੈ। 'ਦੇਗਾ ਜਾਨ' ਟਾਈਟਲ ਦੇ ਇਸ ਗਾਣੇ ਦੀ ਝਲਕ ਟ੍ਰੇਲਰ 'ਚ ਵੀ ਦੇਖਣ ਨੂੰ ਮਿਲੀ ਸੀ।

ਹੁਣ ਤਕ 3.7 ਮਿਲਿਅਨ ਵਿਊਜ਼

'ਦੇਗਾ ਜਾਨ' ਗਾਣਾ 12 ਸਤੰਬਰ ਨੂੰ ਰਿਲੀਜ਼ ਕੀਤਾ ਗਿਆ। ਇਸ ਤੋਂ ਬਾਅਦ ਇਹ ਗਾਣਾ ਯੂਟਿਊਬ 'ਤੇ ਧਮਾਲ ਮਚਾ ਰਿਹਾ ਹੈ। ਹੁਣ ਤਕ ਇਸ ਨੂੰ ਕੁੱਲ 3,783,523 ਮਿਲ ਚੁੱਕੇ ਹਨ। ਇਸ ਗਾਣੇ ਨੂੰ ਆਵਾਜ਼ ਦਿੱਤੀ ਹੈ ਸ਼ੇਰਆ ਗੋਸ਼ਾਲ, ਤੇ ਮੇਲੋ ਡੀ ਨੇ। ਮਿਊਜ਼ਿਕ ਦਿੱਤਾ ਹੈ ਸਚਿਨ-ਜਿਗਰ ਨੇ। ਇਸ ਗਾਣੇ ਦੇ ਲਿਰਿਕਸ ਵੀ ਮੇਲੋ ਡੀ ਤੇ ਜਿਗਰ ਨੇ ਮਿਲ ਕੇ ਲਿਖੇ ਹਨ। ਗਾਣੇ ਦਾ ਮਿਊਜ਼ਿਕ ਤੇ ਲਿਰਿਕਸ ਦੋਵੇਂ ਹੀ ਕਮਾਲ ਦੇ ਹਨ।

Posted By: Amita Verma