ਜੇਐੱਨਐੱਨ, ਨਵੀਂ ਦਿੱਲੀ : ਸ਼ਹਿਨਾਜ਼ ਗਿੱਲ ਹੌਲੀ-ਹੌਲੀ ਆਪਣੀ ਲਾਈਫ ’ਚ ਨਾਰਮਲ ਹੋ ਰਹੀ ਹੈ। ਹਾਲ ਹੀ ’ਚ ਉਨ੍ਹਾਂ ਦੀ ਫਿਲਮ ‘ਹੌਂਸਲਾ ਰੱਖ’ ਰਿਲੀਜ਼ ਹੋਈ, ਜਿਸਨੇ ਬਾਕਸ ਆਫਿਸ ’ਤੇ ਧੂਮ ਮਚਾ ਦਿੱਤੀ ਹੈ। ਸ਼ਹਿਨਾਜ਼ ਦੇ ਫੈਨਜ਼ ਫਿਲਮ ’ਚ ਉਨ੍ਹਾਂ ਦੀ ਪਰਫਾਰਮੈਂਸ ਨਾਲ ਕਾਫੀ ਖੁਸ਼ ਹਨ। ਉਥੇ ਹੀ ਹੁਣ ਐਕਟਰੈੱਸ ਦੀ ਲੇਟੈਸਟ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜੋ ਫੈਨਜ਼ ਦੀ ਖੁਸ਼ੀ ਨੂੰ ਹੋਰ ਵਧਾ ਰਹੀ ਹੈ।

ਸ਼ਹਿਨਾਜ਼ ਗਿੱਲ ਦੀ ਇਹ ਤਾਜ਼ਾ ਤਸਵੀਰ ਉਨ੍ਹਾਂ ਦੀ ਫਿਲਮ ‘ਹੌਂਸਲਾ ਰੱਖ’ ਦੇ ਸੈੱਟ ਦੀ ਹੈ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਫਿਲਮ ਦੇ ਸੈੱਟ ’ਤੇ ਦਿਲਕਸ਼ ਪੋਜ਼ ਦੇ ਰਹੀ ਹੈ। ਸਿਧਾਰਥ ਦੇ ਦੇਹਾਂਤ ਤੋਂ ਬਾਅਦ ਸਦਮੇ ’ਚ ਰਹਿ ਚੁੱਕੀ ਸ਼ਹਿਨਾਜ਼ ਨੂੰ ਦੇਖ ਫੈਨਜ਼ ਦਾ ਦਿਲ ਦੁਖਦਾ ਸੀ। ਹੁਣ ਇੰਨੇ ਦਿਨਾਂ ਬਾਅਦ ਉਸਨੂੰ ਹੱਸਦੇ-ਮੁਸਕੁਰਾਉਂਦੇ ਦੇਖ ਪੁਰਾਣੀ ਸ਼ਹਿਨਾਜ਼ ਨਜ਼ਰ ਆਈ, ਇਹ ਦੇਖ ਫੈਨਜ਼ ਖੁਸ਼ੀ ਨਾਲ ਝੂਮ ਉੱਠੇ।

ਦੱਸ ਦੇਈਏ ਕਿ ‘ਹੌਂਸਲਾ ਰੱਖ’ ਦੀ ਸ਼ੂਟਿੰਗ ਕੈਨੇਡਾ ’ਚ ਹੋਈ ਸੀ ਅਤੇ ਇਹ ਤਸਵੀਰਾਂ ਵੀ ਉਥੋਂ ਦੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਖੂਬਸੂਰਤ ਲਹਿੰਗੇ ’ਚ ਝੂਮਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਡਿਜ਼ਾਈਨ ਕੇਨ ਫਨਰਸ ਨੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ। ਜਿਸਤੋਂ ਬਾਅਦ ਇਸਨੂੰ ਵਿਰਲ ਭਯਾਨੀ ਨੇ ਵੀ ਸ਼ੇਅਰ ਕੀਤਾ। ਇਨ੍ਹਾਂ ਤਸਵੀਰਾਂ ’ਤੇ ਫੈਨਜ਼ ਜੰਮ ਕੇ ਪਿਆਰ ਬਰਸਾ ਰਹੇ ਹਨ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਲਈ ਦੁਆਵਾਂ ਕਰਦੇ ਵੀ ਨਜ਼ਰ ਆ ਰਹੇ ਹਨ।

ਸ਼ਹਿਨਾਜ਼ ਗਿੱਲ ਦੀਆਂ ਇਹ ਤਸਲੀਰਾਂ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਫੈਨਜ਼, ਸ਼ਹਿਨਾਜ਼ ਨੂੰ ਫਿਲਮ ਅਤੇ ਅੱਗੇ ਦੀ ਜ਼ਿੰਦਗੀ ਲਈ ਬੈਸਟ ਵਿਸ਼ਜ਼ ਦੇ ਰਹੇ ਹਨ। ਇਕ ਨੇ ਲਿਖਿਆ ਇਸ ਤਰ੍ਹਾਂ ਹੀ ਮੁਸਕੁਰਾਉਂਦੀ ਰਹੋ। ਇਕ ਯੂਜ਼ਰ ਨੇ ਲਿਖਿਆ ਕਿ ਉਦਾਸ ਨਾ ਹੋਇਆ ਕਰੋ, ਸਮਾਈਲ ਕਰਦੇ ਹੋਏ ਪਿਆਰੇ ਲੱਗਦੇ ਹੋ। ਦੱਸ ਦੇਈਏ ਕਿ ਦਰਸ਼ਕਾਂ ਨੂੰ ਇਹ ਫਿਲਮ ਕਾਫੀ ਪਸੰਦ ਆ ਰਹੀ ਹੈ, ਜਿਸ ’ਚ ਸ਼ਹਿਨਾਜ਼ ਦੇ ਨਾਲ ਦਿਲਜੀਤ ਦੋਸਾਂਝ ਵੀ ਲੀਡ ਰੋਲ ’ਚ ਹਨ।

ਦਰਅਸਲ, ਕੇਨ ਫਨਰਸ ਸ਼ਹਿਨਾਜ਼ ਦੇ ਫੇਵਰੇਟ ਡਿਜ਼ਾਈਨਰ ਹਨ, ਉਨ੍ਹਾਂ ਨੇ ਹੀ ਐਕਟਰੈੱਸ ਲਈ ‘ਬਿੱਹ ਬੌਸ 13’ ’ਚ ਵੀ ਡਰੈੱਸ ਡਿਜ਼ਾਈਨ ਕੀਤੀ ਸੀ। ਉਨ੍ਹਾਂ ਨੇ ਸ਼ਹਿਨਾਜ਼ ਲਈ ਟ੍ਰਡਿਸ਼ਨਲ ਆਊਟਫਿਟ ਡਿਜ਼ਾਈਨ ਕੀਤੀ ਸੀ, ਜੋ ਐਕਟਰੈੱਸ ਨੂੰ ਕਾਫੀ ਪਸੰਦ ਆਇਆ ਸੀ।

Posted By: Ramanjit Kaur