ਜੇਐੱਨਐੱਨ ਮੁੰਬਈ : Teri Meri Kahani Full Song: ਪੱਛਮੀ ਬੰਗਾਲ ਦੇ ਸਟੇਸ਼ਨ 'ਤੇ 'ਇਕ ਪਿਆਰ ਕਾ ਨਗਮਾ ਹੈ...' ਗਾਣਾ ਗਾ ਕੇ ਫੇਮਸ ਹੋਈ ਰਾਨੂੰ ਮੰਡਲ ਦਾ ਪਹਿਲਾਂ ਗਾਣਾ 'ਤੇਰੀ ਮੇਰੀ ਕਹਾਣੀ' ਰਿਲੀਜ਼ ਹੋ ਗਿਆ ਹੈ। ਰਾਨੂੰ ਮੰਡਲ ਨੇ ਕਦੇ ਸਪਨੇ 'ਚ ਸ਼ਾਇਦ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਕਿਸਮਤ ਅਜਿਹੇ ਪਲਟੇਗੀ ਤੇ ਉਹ ਰਾਤੋਂ-ਰਾਤ ਵੱਡੀ ਸਟਾਰ ਬਣ ਜਾਵੇਗੀ। ਕੁਝ ਦਿਨ ਪਹਿਲਾਂ ਹੀ ਸਟੇਸ਼ਨ ਤੋਂ ਰਾਨੂੰ ਦਾ ਵੀਡੀਓ ਵਾਇਰਲ ਹੋਇਆ ਸੀ ਤੇ ਹੁਣ ਉਨ੍ਹਾਂ ਦਾ ਪਹਿਲਾਂ ਗਾਣਾ ਰਿਲੀਜ਼ ਹੋ ਗਿਆ ਹੈ।

ਇਸ ਗਾਣੇ 'ਚ ਰਾਨੂੰ ਨਾਲ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮੀਆ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਹਿਮੇਸ਼ ਦੀ ਹੀ ਫਿਲਮ 'ਹੈਪੀ ਹਾਰਡੀ ਐਂਡ ਹੀਰ' ਦਾ ਹੈ। ਤਹਾਨੂੰ ਦੱਸ ਦੇਈਏ ਕਿ ਹਿਮੇਸ਼ ਹੀ ਅਜਿਹੇ ਸ਼ਖ਼ਸ ਹਨ ਜਿਨ੍ਹਾਂ ਨੇ ਰਾਨੂੰ ਨੂੰ ਗਰੀਬੀ ਦੀ ਦੁਨੀਆ ਤੋਂ ਕੱਢ ਕੇ ਬਾਲੀਵੁੱਡ ਦੀ ਦੁਨੀਆ 'ਚ ਕਦਮ ਰੱਖਵਾਇਆ ਹੈ।

ਹੁਣ ਕੁਝ ਹੀ ਦਿਨਾਂ ਦੇ ਅੰਦਰ ਹਿਮੇਸ਼ ਨੇ ਰਾਨੂੰ ਨਾਲ ਗਾਣਾ ਗਾ ਕੇ ਉਸ ਨੂੰ ਰਿਲੀਜ਼ ਕਰ ਦਿੱਤਾ ਹੈ। ਗਾਣੇ ਦੇ ਬਾਰੇ 'ਚ ਗੱਲ ਕਰੀਏ ਤਾਂ ਇਹ ਇਕ ਉਦਾਸ ਭਰਿਆ ਗਾਣਾ ਹੈ। ਇਸ ਗਾਣੇ 'ਚ ਰਾਨੂੰ ਤੇ ਹਿਮੇਸ਼ ਦੀ ਆਵਾਜ਼ ਬਖੂਬੀ ਇਕ ਦੂਜੇ ਨਾਲ ਮੈਚ ਕਰ ਰਹੀ ਹੈ। ਗਾਣੇ ਦਾ ਮਿਊਜ਼ਿਕ ਵੀ ਕਾਫੀ ਚੰਗਾ ਹੈ।

Posted By: Amita Verma