ਮੁੰਬਈ : ਪੂਰੇ ਦੇਸ਼ 'ਚ ਜਨਮ ਅਸ਼ਟਮੀ ਦੀ ਧੂਮ ਹੈ ਤੇ ਹਰ ਕੋਈ ਕ੍ਰਿਸ਼ਨ ਜਨਮ ਦਾ ਤਿਉਹਾਰ ਮਨਾ ਰਿਹਾ ਹੈ। ਇਸ ਖ਼ਾਸ ਤਿਉਹਾਰ ਨੂੰ ਸੈਲਿਬ੍ਰੇਟ ਕਰਨ ਲਈ ਬਾਲੀਵੁੱਡ ਸਟਾਰਸ ਵੀ ਪਿੱਛੇ ਨਹੀਂ ਹਨ। ਬਾਲੀਵੁੱਡ ਹਸਤੀਆਂ ਨੇ ਵੀ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਖ਼ਾਸ ਤਰੀਕੇ ਨਾਲ ਮਨਾਇਆ। ਇਸ ਦੌਰਾਨ ਸਟਾਰ ਕਿਡਸ ਕ੍ਰਿਸ਼ਨ-ਰਾਧਾ ਦੀ ਡ੍ਰੈਸ 'ਚ ਨਜ਼ਰ ਆਏ ਤੇ ਉਨ੍ਹਾਂ ਨੇ ਦਹੀ-ਹਾਂਡੀ ਲਈ ਵੀ ਕਾਫੀ ਜ਼ੋਸ਼ ਦਿਖਾਇਆ। ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਦਹੀ-ਹਾਂਡੀ ਤੋੜਦੇ ਹੋਏ ਨਜ਼ਰ ਆਏ ਤੇ ਹੋਰ ਹਸਤੀਆਂ ਨੇ ਜਨਮਾਸ਼ਟਮੀ ਦੀਆਂ ਵਧਾਈਆਂ ਦਿੱਤੀਆਂ।

ਹਮੇਸ਼ਾ ਚਰਚਾ 'ਚ ਰਹਿਣ ਵਾਲੇ ਸੈਫ ਅਲੀ ਖ਼ਾਨ-ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖ਼ਾਨ ਲਈ ਵੀ ਇਹ ਜਨਮ ਅਸ਼ਟਮੀ ਖ਼ਾਸ ਰਹੀ। ਉਨ੍ਹਾਂ ਨੇ ਆਪਣੇ ਕੇਅਰ ਟੇਕਰ ਦੇ ਮੋਢਿਆਂ 'ਤੇ ਬੈਠ ਕੇ ਦਹੀ-ਹਾਂਡੀ ਤੋੜਨ ਦਾ ਮਜ਼ਾ ਲਿਆ। ਸੋਸ਼ਲ ਮੀਡੀਆ 'ਤੇ ਤੈਮੂਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਗੋਵਿੰਦਾ ਬਣੇ ਦਿਖਾਈ ਦਿੱਤੇ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਤੈਮੂਰ ਆਪਣੇ ਕੇਅਰ ਟੇਕਰ ਦੇ ਮੋਢੇ 'ਤੇ ਬੈਠੇ ਹਨ। ਹਾਲਾਂਕਿ ਉਹ ਮਟਕੀ ਕੋਲ ਲੱਗੇ ਗੁਬਾਰੇ ਨੂੰ ਤੋੜ ਦਿੰਦੇ ਹਨ ਤੇ ਖੁਸ਼ ਹੋ ਜਾਂਦੇ ਹਨ। ਮਾਨਵ ਮੰਗਲਾਨੀ ਨੇ ਇਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

Posted By: Amita Verma