ਨਵੀਂ ਦਿੱਲੀ - ਸਾਲ 2020 ਖ਼ਤਮ ਹੋਣ ਜਾ ਰਿਹਾ ਹੈ। ਵੈਸੇ ਤਾਂ ਇਹ ਸਾਲ ਕੋਰੋਨਾ ਮਹਾਮਾਰੀ ਕਾਰਨ ਯਾਦ ਰੱਖਿਆ ਜਾਵੇਗਾ ਪਰ ਇਸ ਤੋਂ ਇਲਾਵਾ ਹੋਰ ਕੀ-ਕੀ ਚਰਚਾ 'ਚ ਰਿਹਾ ਹੈ, ਇਸ 'ਤੇ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਖ਼ਬਰ ਯਾਹੂ ਸਰਚ ਨੂੰ ਲੈ ਕੇ ਹੈ। ਇਸ ਸਰਚ ਇੰਜਣ 'ਤੇ ਤਾਰਕ ਮਹਿਤਾ ਦਾ ਉਲਟਾ ਚਸ਼ਮਾ (Taarak Mehta Ka Ooltah Chashmah) ਨੇ ਸਾਰਿਆਂ ਨੂੰ ਪਛਾੜ ਦਿੱਤਾ ਹੈ। ਇਹ ਸ਼ੋਅ ਸਰਚ ਦੇ ਮਾਮਲੇ 'ਚ ਬਿੱਗ ਬੌਸ ਤੇ ਸਭ ਤੋਂ ਸਫ਼ਲ ਵੈੱਬ ਸੀਰੀਜ਼ ਮਿਰਜ਼ਾਪੁਰ ਤੋਂ ਵੀ ਅੱਗੇ ਨਿਕਲ ਗਿਆ ਹੈ। ਇੱਥੋ ਤਕ ਕਿ ਸਾਲ 2020 ਦੀ ਕਈ ਫਿਲਮਾਂ ਵੀ ਯਾਹੂ 'ਤੇ ਸਰਚ ਦੇ ਮਾਮਲੇ 'ਚ Taarak Mehta Ka Ooltah Chashmah ਨੂੰ ਪਛਾੜ ਸਕੀਆਂ।

ਦੇਖੋ ਪੂਰੀ ਲਿਸਟ

- ਤਾਰਕ ਮਹਿਤਾ ਦਾ ਉਲਟਾ ਚਸ਼ਮਾ : ਸਾਲਾਂ ਬਾਅਦ ਵੀ ਸੋਨੀ ਟੀਵੀ ਦੇ ਇਸ ਸ਼ੋਅ ਦੀ ਲੋਕਪ੍ਰਿਯਤਾ ਘੱਟ ਨਹੀਂ ਹੋਈ। ਹਰ ਤਿਉਹਾਰ 'ਤੇ ਦਰਸ਼ਕਾਂ ਨੂੰ ਇੰਤਜ਼ਾਰ ਰਹਿੰਦਾ ਹੈ ਕਿ ਦਿਆਬੇਨ ਕਦੋਂ ਵਾਪਸ ਆਵੇਗੀ।

- ਮਹਾਭਾਰਤ : ਲਾਕਡਾਊਨ ਦੌਰਾਨ ਮਹਾਭਾਰਤ ਦਾ ਪ੍ਰਸਾਰਣ ਕੀਤਾ ਗਿਆ। ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ।

- ਦਿਲ ਬੇਚਾਰਾ : ਇਹ ਸੁਸ਼ਾਂਤ ਸਿੰਘ ਦੀ ਆਖ਼ਰੀ ਫਿਲਮ ਸੀ, ਜੋ ਉਸ ਦੀ ਮੌਤ ਤੋਂ ਬਾਅਦ ਓਟੀਟੀ ਪਲੈਟਫਾਰਮ 'ਤੇ ਰਿਲੀਜ਼ ਹੋਈ ਸੀ।

- ਰਮਾਇਣ : ਲਾਕਡਾਊਨ ਦੌਰਾਨ ਧਾਰਮਿਕ ਸੀਰੀਅਲ ਰਮਾਇਣ ਨੇ ਟੀਆਰਪੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।

- ਦਿ ਕਪਿਲ ਸ਼ਰਮਾ ਸ਼ੋਅ : ਲਾਕਡਾਊਨ ਤੋਂ ਬਾਅਦ ਕਪਿਲ ਸ਼ਰਮਾ ਇਕ ਵਾਰ ਫਿਰ ਆਪਣਾ ਇਹ ਸ਼ੋਅ ਲੈ ਕੇ ਆਏ, ਜੋ ਟੀਆਰਪੀ ਚਾਰਟ 'ਚ ਹਮੇਸ਼ਾ ਉੱਪਰ ਰਹਿੰਦਾ ਹੈ।

- ਬਿੱਗ ਬੌਸ : ਇਸ ਰਿਆਲਟੀ ਸ਼ੋਅ ਨੂੰ ਸਲਮਾਨ ਖ਼ਾਨ ਹੋਸਟ ਕਰ ਰਹੇ ਹਨ। ਸਾਲ ਭਰ ਚਰਚਾ ਹੁੰਦੀ ਹੈ ਕਿ ਇਸ ਵਾਰ ਬਿੱਗ ਬੌਸ ਦੇ ਘਰ ਕੌਣ-ਕੌਣ ਸ਼ਾਮਿਲ ਹੋਵੇਗਾ ਤੇ ਕੌਣ ਜੇਤੂ ਹੋਵੇਗਾ।

- ਸ਼ੰਕੁਤਲਾ ਦੇਵੀ : ਕੋਰੋਨਾ ਕਾਲ 'ਚ ਰਿਲੀਜ਼ ਹੋਈ ਇਹ ਫਿਲਮ ਸਾਲ ਦੀ ਸਭ ਤੋਂ ਵਧੀਆ ਫਿਲਮ ਦੱਸੀ ਜਾ ਰਹੀ ਹੈ। ਇਸ 'ਚ ਵਿਦਿਆ ਬਾਲਨ ਨੇ ਇਕ ਗਣਿਤ ਮਾਹਿਰ ਦੀ ਭੂਮਿਕਾ ਨਿਭਾਈ ਸੀ।

- ਮਿਰਜ਼ਾਪੁਰ ਵੈੱਬ ਸੀਰੀਜ਼ : ਇਹ ਸਾਲ ਦੀ ਸਭ ਤੋਂ ਸਫਲ ਵੈੱਬ ਸੀਰੀਜ਼ ਦੱਸੀ ਜਾ ਰਹੀ ਹੈ। ਇਸ ਦਾ ਦੂਸਰਾ ਭਾਗ ਵੀ ਲੋਕਾਂ ਨੂੰ ਖ਼ੂਬ ਪਸੰਦ ਆਇਆ ਹੈ।

Posted By: Harjinder Sodhi