ਜੇਐੱਨਐੱਨ, ਨਵੀਂ ਦਿੱਲੀ : ਫਿਲਮ ਅਦਾਕਾਰਾ ਤਾਪਸੀ ਪੰਨੂ ਦੇ ਬੁਆਏਫਰੈਂਡ ਮਾਥੀਅਸ ਬੋ ਨੇ ਸੋਸ਼ਲ ਮੀਡੀਆ 'ਤੇ ਖੇਡ ਮੰਤਰੀ ਕਿਰਨ ਰਿਜਿਜੂ ਤੋਂ ਮਦਦ ਮੰਗੀ ਹੈ। ਉਨ੍ਹਾਂ ਲਿਖਿਆ ਕਿ ਤਾਪਸੀ ਦਾ ਪਰਿਵਾਰ ਜ਼ਬਰਦਸਤ ਤਣਾਅ 'ਚ ਹੈ। ਇਸ ਦੇ ਪਿੱਛੇ ਵਜ੍ਹਾ ਹੈ ਤਾਪਸੀ ਦੇ ਘਰ 'ਚ ਆਮਦਨ ਕਰ ਵਿਭਾਗ ਵੱਲੋਂ ਕੀਤੀ ਛਾਪੇਮਾਰੀ।

ਅਸਲ ਵਿਚ ਬੁੱਧਵਾਰ ਨੂੰ ਆਮਦਨ ਕਰ ਵਿਭਾਗ ਨੇ ਫਿਲਮ ਡਾਇਰੈਕਟਰ ਅਨੁਰਾਗ ਕਸ਼ਿਅਪ ਤੇ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਨਿਰਮਾਣ ਕੰਪਨੀ ਫੈਂਟਮ ਨਾਲ ਜੁੜਿਆ ਹੋਇਆ ਹੈ। ਇਨਕਮ ਟੈਕਸ ਦੀ ਰੇਡ ਦੌਰਾਨ ਬਾਲੀਵੁੱਡ ਦੇ ਕਈ ਕਲਾਕਾਰ ਤਾਪਸੀ ਦੇ ਸਮਰਥਨ 'ਚ ਆਏ ਹਨ। ਹੁਣ ਤਾਪਸੀ ਦੇ ਬੁਆਏਫਰੈਂਡ ਮਾਥੀਅਸ ਬੋ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿ ਤਾਪਸੀ ਦੇ ਮਾਤਾ-ਪਿਤਾ ਛਾਪੇ ਕਾਰਨ ਜ਼ਬਰਦਸਤ ਤਣਾਅ 'ਚ ਹਨ।

ਮਾਥੀਅਸ ਬੋ ਬੈਡਮਿੰਟ ਕੋਚ ਹਨ। ਉਨ੍ਹਾਂ ਲਿਖਿਆ ਹੈ, 'ਭਾਰਤ ਦੀ ਪਹਿਲੀ ਵਾਰ ਬਤੌਰ ਕੋਚ ਨੁਮਾਇੰਦਗੀ ਕਰ ਰਿਹਾ ਹੈ। ਇਸ ਦੌਰਾਨ ਤਾਪਸੀ ਦੇ ਮਾਤਾ-ਪਿਤਾ ਜ਼ਬਦਸਸਤ ਤਣਾਅ 'ਚ ਹਨ ਤੇ ਮੈਂ ਇਸ ਵੇਲੇ ਸਦਮੇ 'ਚ ਹਾਂ। ਮੈਂ ਬਤੌਰ ਪਹਿਲੀ ਵਾਰ ਕੁਝ ਜ਼ਬਦਸਤ ਅਥਲੀਟ ਦੇ ਨਾਲ ਹਾਂ। ਕਿਰਨ ਰਿਜਿਜੂ ਜੀ ਕਿਰਪਾ ਕਰ ਕੇ ਕੁਝ ਕਰੋ।' ਇਸ 'ਤੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਹੈ, 'ਉਨ੍ਹਾਂ ਨੂੰ ਆਪਣੀ ਪ੍ਰੋਫੈਸ਼ਨਲ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਭਾਰਤ ਦੀ ਧਰਤੀ ਦਾ ਕਾਨੂੰਨ ਸਰਬੋਤਮ ਹੈ ਤੇ ਸਾਨੂੰ ਉਸ ਦੀ ਪਾਲਣਾ ਕਰਨੀ ਪਵੇਗੀ। ਜੋ ਕੁਝ ਵੀ ਹੋ ਰਿਹਾ ਹੈ, ਉਹ ਤੁਹਾਡੇ ਅਤੇ ਮੇਰੇ ਮਾਮਲੇ ਤੋਂ ਬਹੁਤ ਅੱਗੇ ਹੈ। ਸਾਨੂੰ ਆਪਣਾ ਕਰਤੱਬ ਨਿਭਾਉਂਦੇ ਰਹਿਣਾ ਚਾਹੀਦਾ ਹੈ। ਭਾਰਤੀ ਖੇਡ ਲਈ ਇਹ ਸਭ ਤੋਂ ਵਧੀਆ ਰਹੇਗਾ।' ਅਸਲ ਵਿਚ ਤਾਪਸੀ ਪੰਨੂ ਤੇ ਅਨੁਰਾਗ ਕਸ਼ਿਅਪ ਦੇ ਮਾਮਲੇ 'ਚ ਵਿੱਤੀ ਬੇਨਿਯਮੀਆਂ ਪਾਈਆਂ ਗਈਆਂ ਹਨ।

Posted By: Seema Anand