ਨਈਂ ਦੁਨੀਆ : ਕੋਰੋਨਾ ਵਾਇਰਸ ਸੰਕਟ ਦੇ ਸਮੇਂ ਸੋਨੂੰ ਸੂਦ ਨੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਪਹੁੰਚਾ ਕੇ ਨੇਕ ਕੰਮ ਕੀਤਾ ਉਨ੍ਹਾਂ ਨੇ ਨਾ ਸਿਰਫ਼ 45 ਹਜ਼ਾਰ ਤੋਂ ਜ਼ਿਆਦਾ ਪਰਵਾਸੀਆਂ ਲਈ ਭੋਜਨ ਦਾ ਪ੍ਰਬੰਧ ਕੀਤਾ ਬਲਕਿ ਉਨ੍ਹਾਂ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ। ਉਨ੍ਹਾਂ ਨੇ ਪਰਵਾਸੀਆਂ ਨੂੰ ਲਈ ਟੋਲ ਫ੍ਰੀ ਹੈਲਪ ਸਾਈਨ ਸੈਟਅਪ ਕੀਤੀ ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਮਦਦ ਮਿਲ ਸਕੇ। ਸੋਨੂੰ ਸੂਦ ਤੋਂ ਪ੍ਰੇਰਣਾ ਲੈ ਕੇ ਸਵਰਾ ਭਾਸਕਰ ਵੀ ਮੈਦਾਨ 'ਚ ਆ ਗਈ ਹੈ ਤੇ ਪਰਵਾਸੀਆਂ ਦੀ ਮਦਦ ਕਰ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਸ਼ਰਮ ਆਉਣ ਲੱਗ ਗਈ ਹੈ ਕਿ ਉਹ ਘਰ 'ਚ ਆਰਾਮ ਨਾਲ ਬੈਠੀ ਹੈ ਤੇ ਹਜ਼ਾਰਾਂ ਮਜ਼ਦੂਰ ਸੰਘਰਸ਼ ਕਰ ਰਹੇ ਹਨ। ਟਾਈਮਜ਼ ਨਾਓ ਨਾਲ ਗੱਲਬਾਤ 'ਚ ਉਨ੍ਹਾਂ ਨੇ ਕਿਹਾ ਕਿ ਜਦੋਂ ਲੱਖਾਂ ਲੋਕ ਬਾਹਰ ਸੜਕਾਂ 'ਤੇ ਹਨ, ਸੰਘਰਸ਼ ਕਰ ਰਹੇ ਹਨ ਤਾਂ ਮੈਨੂੰ ਘਰ 'ਚ ਬੈਠ ਕੇ ਸ਼ਰਮ ਮਹਿਸੂਸ ਹੋਣ ਲੱਗ ਗਈ। ਇਸ ਸੰਕਟ ਨੇ ਸਾਡੇ ਸਿਸਟਮ ਦੀਆਂ ਕਮੀਆਂ ਨੂੰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ 'ਚ ਉਹ 500 ਜੋੜੇ ਬੂਟ ਦੇ ਪਰਵਾਸੀਆਂ ਨੂੰ ਉਪਲੱਬਧ ਕਰਵਾ ਰਹੀ ਹੈ।

View this post on Instagram

The migrant crisis is the most severe human impact story of our time - lakhs of our migrant brothers and sisters have walked hundreds of kilometres, often without slippers or shoes due to the after effects of the Corona lockdown. it's a harsh reality hard to ignore. I’m very very grateful to @athleoofficial and @actionshoesofficial who have kindly contributed 500 pairs of shoes toward migrant relief efforts. These were distributed by on-ground volunteers of @karwanemohabbat .. Kudos to the efforts of Adil, Ramzaan, Sandeep and everyone at Karwan-E-Mohabbat. Deep gratitude again to Vishesh Agrawal, S.K. Sharma, Action shoes, Athleo Shoes for their generosity and commitment to social causes. Special thanks to Shaivaal Sahay and @biraj.patnaik for making this possible. 🙏🏽🙏🏽🙏🏽🙏🏽 💜💜💜💜#coronavirus #lockdown #coronawarriors #doingourbit #doingourpart #actionshoes #athleoshoes #swarabhaskar #swarabhasker #notanad #notsponsored

A post shared by Swara Bhasker (@reallyswara) on

ਇਕ ਹੋਰ ਟਵੀਟ 'ਚ ਉਨ੍ਹਾਂ ਨੇ ਦੱਸਿਆ ਕਿ 583 ਪਰਵਾਸੀ ਮਜ਼ਦੂਰਾਂ ਨੂੰ ਮਾਈਗ੍ਰੇਂਟ ਸਪੈਸ਼ਲ ਟਰੇਨ 'ਚ ਉਨ੍ਹਾਂ ਟਵੀਟ 'ਚ ਲਿਖਿਆ ,'ਅੱਜ 583 ਹੋਰ ਨਾਂ ਭੇਜੇ ਸ਼੍ਰਮਿਕ ਸਾਥੀਆਂ ਦੇ ਤਾਂ ਜੋ ਸ਼੍ਰਮਿਕ ਸਪੈਸ਼ਲ ਟਰੇਨ ਦੀ ਲਿਸਟ 'ਚ ਉਨ੍ਹਾਂ ਦੇ ਨਾਂ ਸ਼ਾਮਲ ਹਨ! ਕੁਝ ਲੋਕ 16 ਜੋ ਬਚ ਗਏ ਸੀ ਉਨ੍ਹਾਂ ਲਈ ਵੀ ਰੈਕਵੇਸਟ ਕੀਤੀ ਹੈ! ਸਾਡੇ ਕੋਲ ਕੁੱਲ 1350 ਮਜ਼ਦੂਰਾਂ ਨੂੰ ਇਸ ਹਫਤੇ 23 ਮਈ ਤੋਂ ਟਿਕਟ ਮਿਲਣੀ ਸ਼ੁਰੂ ਹੋ ਗਈ ਹੈ। ਧੰਨਵਾਦ ਦਿੱਲੀ ਸਰਕਾਰ @dilipkpandey @AamAadmiParty।'

Posted By: Sunil Thapa